ਸਿਹਤ ਲਈ ਚੰਗੀਆਂ ਚੀਜ਼ਾਂ

by admin

ਸਰਦੀਆਂ ਵਿੱਚ ਰੋਜ਼ਾਨਾ ਸਵੇਰ ਦੀ ਸੈਰ ਜਾਂ ਸਵੇਰ ਦੀ ਕਸਰਤ ਜਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜ ਛੇ ਖਜੂਰਾਂ ਚੰਗੀ ਤਰ੍ਹਾਂ ਚਬਾਅ ਕੇ ਖਾਕੇ ਜਾਉ। ਇਕੱਲੇ ਵੀ ਨਾ ਖਾਉ ਬਲਕਿ ਅਪਣੀ ਪਤਨੀ, ਬੱਚਿਆਂ ਜਾਂ ਬਜ਼ੁਰਗ ਮਾਪਿਆਂ ਨੂੰ ਵੀ ਜ਼ਰੂਰ ਖੁਆਉ ਜਿੰਨੀਆਂ ਕੁ ਉਹ ਪਚਾ ਸਕਣ। ਕਿਉਂਕਿ ਇਹਨਾਂ ਵਿੱਚ ਬੜੇ ਹੀ ਸਿਹਤਵਰਧਕ ਤੱਤ ਹੁੰਦੇ ਹਨ ਜੋ ਹਰ ਇੱਕ ਦੀ ਸਿਹਤ ਬਣਾਉਂਦੇ ਹਨ। ਇਹ ਸਰਦੀ ਦੀਆਂ ਬਹੁਤ ਬੀਮਾਰੀਆਂ ਤੋਂ ਬਚਾਅ ਕਰਦੀਆਂ ਹਨ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੀਆਂ ਹਨ, ਇਹ ਜਲਦੀ ਥੱਕਣ ਨਹੀੰ ਦਿੰਦੀਆਂ। ਖਜੂਰਾਂ ਖਾਕੇ ਤੁਹਾਡਾ ਸਵੇਰੇ ਸਵੇਰੇ ਮੂਡ ਬਹੁਤ ਵਧੀਆ ਹੋ ਜਾਏਗਾ। ਇਹਨਾਂ ਵਿਚਲੇ ਸੈਂਕੜੇ ਤੱਤ ਅੱਖਾਂ, ਚਮੜੀ, ਵਾਲਾਂ, ਨਹੁੰਆਂ ਦੀ ਸੁੰਦਰਤਾ ਵੀ ਵਧਾਉਂਦੇ ਹਨ ਤੇ ਸਾਰੇ ਸਰੀਰ ਦੇ ਸੈਲਜ਼ ਨੂੰ ਤੰਦਰੁਸਤ ਵੀ ਰਖਦੇ ਹਨ। ਇਰਾਨ, ਇਰਾਕ, ਬਹਿਰੀਨ, ਕੁਵੈਤ, ਯੂਏਈ, ਸਾਉਦੀ ਅਰਬ, ਉਮਾਨ, ਕਤਰ ਆਦਿ ਮੁਲਕਾਂ ਵਿੱਚ ਖਾਣੇ ਨਾਲ ਖਜੂਰਾਂ ਖਾਣ ਅਤੇ ਆਏ ਹੋਏ ਮਹਿਮਾਨਾਂ ਨੂੰ ਹੋਰ ਮੇਵਿਆਂ ਨਾਲ ਖਜੂਰਾਂ ਪਰੋਸਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਉਥੋਂ ਦੇ ਅਮੀਰ ਲੋਕ ਅਜੇ ਵੀ ਦਿਨ ਚ ਇੱਕ ਦੋ ਵਾਰ ਖਜੂਰਾਂ ਜ਼ਰੂਰ ਖਾਂਦੇ ਹਨ। ਇਰਾਨ ਦੀ Iran University of Medical Sciences (IUMS) ਜੋ ਕਿ ਤਹਿਰਾਨ ਸ਼ਹਿਰ ਵਿੱਚ ਹੈ। ਇਹ ਅਰਬ ਦੇਸ਼ਾਂ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਹੈ। ਕੁੱਝ ਦਿਨ ਪਹਿਲਾਂ ਹੀ ਅਸੀਂ ਇਸ ਮੈਡੀਕਲ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ kemia dates ਬਾਰੇ ਜਾਣਕਾਰੀ ਚਾਹੀਦੀ ਹੈ ਕਿਉਂਕਿ ਅਸੀਂ ਕੁਦਰਤੀ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਖੋਜ ਪੜਤਾਲ ਵਿੱਚ ਲੱਗੇ ਹੋਏ ਹਾਂ ਤੇ ਅਸੀਂ ਮਨੁੱਖ ਨੂੰ ਖਤਰਨਾਕ ਜੰਕ ਫੂਡ, ਫਾਸਟ ਫੂਡ, ਪ੍ਰਾਸੈੱਸਡ ਫੂਡ, ਫਰੋਜ਼ਨ ਫੂਡ ਤੇ ਹਾਈਬ੍ਰਿਡ ਖਾਣਿਆਂ ਤੋਂ ਬਚਾਕੇ ਪੂਰੀ ਤਰ੍ਹਾਂ ਕੁਦਰਤੀ ਖਾਣਿਆਂ ਤੇ ਲਾਉਣਾ ਚਾਹੁੰਦੇ ਹਾਂ। ਉਹਨਾਂ ਨੇ ਸਾਨੂੰ ਇਰਾਨ ਦੀਆਂ ਖਜੂਰਾਂ ਦੇ ਨਾਲ ਨਾਲ ਅਨੇਕਾਂ ਹੋਰ ਵੀ ਕੁਦਰਤੀ ਕਮਾਲ ਦੇ ਖਾਣਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਭੇਜੀ ਹੈ। ਉਹਨਾਂ ਦੁਆਰਾ ਭੇਜੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸਾਨੂੰ ਉਹਨਾਂ ਨੇ ਇਰਾਨ ਘੁੰਮਣ ਲਈ ਵੀ ਸੱਦਾ ਦਿੱਤਾ ਹੈ। ਅਸੀਂ ਜਲਦੀ ਹੀ ਇਰਾਨ ਘੁੰਮਣ ਜਾਵਾਂਗੇ। ਨਾਲ ਹੀ ਇਰਾਨ ਦੇ ਕੁਦਰਤੀ ਖਾਣ ਪਾਣ ਬਾਰੇ ਇਕ ਕਿਤਾਬ ਵੀ ਅਪਣੀ ਪਿਆਰੀ ਮਾਂ ਬੋਲੀ ਪੰਜਾਬੀ ਚ ਲਿਖਾਂਗੇ। ਵੈਸੇ ਤਾਂ ਇਰਾਨ ਦੇ ਹੋਰ ਵੀ ਫਲ, ਮੇਵੇ, ਸਲਾਦ, ਦਾਲਾਂ, ਅਨਾਜ ਆਦਿ ਬਹੁਤ ਪੌਸ਼ਟਿਕ ਹਨ ਲੇਕਿਨ ਸੰਸਾਰ ਵਿੱਚ ਸਭ ਤੋਂ ਵਧੀਆ ਖਜੂਰ ਇਰਾਨ ਦੀ Kimia Date ਹੈ। ਇਹ ਖਜੂਰਾਂ ਦੀ ਇੱਕ premium Variety ਹੈ ਜੋ ਸੰਸਾਰ ਦੇ ਹਰ ਦੇਸ਼ ਚ ਹੀ ਮਿਲ ਜਾਂਦੀ ਹੈ। ਇਹ ਔਨ ਲਾਈਨ ਸ਼ੌਪਿੰਗ ਸਾਇਟਸ ਤੋਂ ਵੀ ਮੰਗਵਾਈ ਜਾ ਸਕਦੀ ਹੈ। ਇਹ ਮੂੰਹ ਚ ਪਾਉਂਦਿਆਂ ਸਾਰ ਹੀ ਘੁਲਣਾ ਸ਼ੁਰੂ ਹੋ ਜਾਂਦੀ ਹੈ। ਇਸਦੀ ਵੱਖਰੀ ਕਿਸਮ ਦੀ ਸੁਗੰਧਿਤ ਮਿਠਾਸ ਅਤੇ ਇਸ ਵਿਚਲੇ ਫਾਇਟੋ ਨਿਉਟਰੀਐਂਟਸ ਵਿਅਕਤੀ ਦੇ pleasure hormones ਤੁਰੰਤ ਹੀ ਬਣਨ ਲਾ ਦਿੰਦੇ ਹਨ। ਇਸੇ ਕਾਰਨ ਖਜੂਰ ਖਾਂਦਿਆਂ ਸਾਰ ਹੀ ਵਿਅਕਤੀ ਹਲਕਾ ਫੁਲਕਾ ਮਹਿਸੂਸ ਕਰਦਾ ਹੈ, ਅਨੰਦ ਮਹਿਸੂਸ ਕਰਦਾ ਹੈ ਤੇ ਹਿੰਮਤ ਜਿਹੀ ਮਹਿਸੂਸ ਕਰਨ ਲਗਦਾ ਹੈ।

ਸਾਦਾ ਜਾਂ ਕੋਸਾ ਹੀ ਖਾਣਾ ਪੀਣਾ ਚਾਹੀਦਾ ਹੈ ਤਾਂ ਕਿ ਮੂੰਹ, ਜੀਭ, ਬੁੱਲ੍ਹ, ਗਲੇ ਅਤੇ ਫੂਡ ਪਾਈਪ ਦੇ ਨਾਜ਼ੁਕ ਸੈਲਜ਼ ਦਾ ਨੁਕਸਾਨ ਨਾ ਹੋਵੇ। ਤੰਬਾਕੂ, ਜ਼ਰਦਾ, ਸਿਗਰਟ, ਹੁੱਕਾ, ਪਾਨ ਆਦਿ ਹੀ ਸਿਰਫ ਮੂੰਹ, ਗਲੇ ਆਦਿ ਦਾ ਕੈਂਸਰ ਨਹੀਂ ਬਣਾਉਂਦੇ ਬਲਕਿ ਸਭ ਤੋਂ ਵੱਧ ਗਰਮਾ ਗਰਮ ਚੀਜ਼ਾਂ ਖਾਣ ਪੀਣ ਕਾਰਨ ਤੇਜ਼ਾਬੀਪਨ, ਪੇਟ ਗੈਸ, ਪੇਟ ਭਾਰੀਪਨ, ਬਦਹਜ਼ਮੀ, ਖੁਰਾਕ ਨਾ ਲੱਗਣਾ, ਦੰਦਾਂ ਜਾੜਾਂ ਦੇ ਰੋਗ, ਮਿਹਦਾ ਅਲਸਰ, ਕੈਂਸਰ, ਮੋਟਾਪਾ ਆਦਿ ਵਧਦਾ ਹੈ। ਜੰਗਲੀ ਪਸ਼ੂਆਂ ਦੇ ਇਸੇ ਕਾਰਨ ਮਨੁੱਖ ਨਾਲੋਂ ਰੋਗ ਘੱਟ ਹਨ ਕਿਉਂਕਿ ਉਹ ਕੁੱਝ ਵੀ ਗਰਮ ਨਹੀਂ ਖਾਂਦੇ। ਗਰੀਬਾਂ ਦੇ ਅਮੀਰਾਂ ਨਾਲੋਂ ਰੋਗ ਘੱਟ ਹਨ ਕਿਉਂਕਿ ਉਹਨਾਂ ਕੋਲ ਵਾਰ ਵਾਰ ਖਾਣਾ ਗਰਮ ਕਰਨ ਦੇ ਸਾਧਨ ਘੱਟ ਹਨ। ਭਿਖਾਰੀਆਂ ਦੇ ਬਿਲਕੁਲ ਹੀ ਰੋਗ ਨਾਂਹ ਦੇ ਬਰਾਬਰ ਹਨ ਕਿਉਂਕਿ ਉਹਨਾਂ ਨੂੰ ਕੋਈ ਵੀ ਕਦੇ ਵੀ ਗਰਮ ਗਰਮ ਕੁੱਝ ਨਹੀਂ ਦਿੰਦਾ ਤੇ ਉਹ ਇਤਰਾਜ਼ ਵੀ ਨਹੀਂ ਕਰਦੇ ਕਿ ਇਹ ਠੰਢਾ ਹੈ। ਤੇ ਨਾਂ ਹੀ ਉਹ ਸਵੇਰੇ ਸਵੇਰੇ ਗਰਮ ਪਾਣੀ ਪੀਂਦੇ ਹਨ ਨਾਂ ਕੁੱਝ ਚਾਹ, ਦੁੱਧ ਆਦਿ। ਹਰ ਵਿਅਕਤੀ ਭਿਖਾਰੀਆਂ ਜਾਂ ਗਰੀਬਾਂ ਵਾਂਗ ਨਹੀਂ ਖਾ ਪੀ ਸਕਦਾ ਲੇਕਿਨ ਉਹਨਾਂ ਤੋਂ ਬਹੁਤ ਸਿਹਤਵਰਧਕ ਆਦਤਾਂ ਜ਼ਰੂਰ ਸਿੱਖ ਸਕਦਾ ਹੈ। ਭਾਵੇਂ ਉਹਨਾਂ ਕੋਲ ਅਮੀਰਾਂ ਜਿੰਨੀਆਂ ਸਹੂਲਤਾਂ ਨਹੀਂ ਹੁੰਦੀਆਂ ਪ੍ਰੰਤੂ ਉਹਨਾਂ ਦੀਆਂ ਉਮਰਾਂ ਵੀ ਲੰਬੀਆਂ ਹੁੰਦੀਆਂ ਹਨ ਤੇ ਬੁਢਾਪਾ ਵੀ ਰੋਗ ਰਹਿਤ ਹੁੰਦਾ ਹੈ। ਜੇ ਗਰੀਬ ਤੇ ਭਿਖਾਰੀ ਬੀਮਾਰ ਵੀ ਹਨ ਤਾਂ ਉਹ ਵੀ ਅਮੀਰਾਂ ਨੇ ਹੀ ਉਨ੍ਹਾਂ ਨੂੰ ਬੀਮਾਰ ਕੀਤਾ ਹੈ। ਘਰ ਚ ਵਧੀਆਂ ਘਟੀਆਂ ਤੇ ਖਰਾਬ ਹੋਈਆਂ ਮਠਿਆਈਆਂ ਜਾਂ ਹੋਰ ਊਟਪਟਾਂਗ ਖਾਣੇ ਆਮ ਹੀ ਅਮੀਰ ਲੋਕ ਉਹਨਾਂ ਨੂੰ ਦੇ ਦਿੰਦੇ ਹਨ। ਵਧੀ ਘਟੀ ਜਾਂ ਜ਼ਿਆਦਾ ਦੇਰ ਦੀ ਪਈ ਹੋਈ ਚਾਹ ਆਦਿ ਵੀ ਉਹਨਾਂ ਨੂੰ ਦੇ ਦਿੰਦੇ ਹਨ। ਲੇਕਿਨ ਐਸਾ ਜ਼ੁਲਮ ਕਦੇ ਨਹੀਂ ਕਰਨਾ ਚਾਹੀਦਾ ਹੈ। ਹਮੇਸ਼ਾ ਗਰੀਬ ਜਾਂ ਭਿਖਾਰੀ ਨੂੰ ਉਹੋ ਜਿਹਾ ਖਾਣ ਪੀਣ ਨੂੰ ਦਿਉ ਜੋ ਅਪਣੇ ਬੱਚਿਆਂ ਨੂੰ ਦਿੰਦੇ ਹੋ। ਲੇਕਿਨ ਜੇ ਤੁਹਾਡੇ ਬੱਚੇ ਜੰਕ ਫੂਡ, ਚਾਹ ਆਦਿ ਪੀਂਦੇ ਹਨ ਤਾਂ ਗਰੀਬ ਦੇ ਬੱਚਿਆਂ ਨੂੰ ਨਾਂ ਦਿਉ ਬਲਕਿ ਉਨ੍ਹਾਂ ਨੂੰ ਦੁੱਧ, ਫਲ, ਪੰਜੀਰੀ ਆਦਿ ਦਿਉ, ਤਾਂ ਕਿ ਉਹ ਕਦੇ ਬੀਮਾਰ ਨਾਂ ਹੋਣ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 9463038229
ਕੌਫੀ, ਗਰੀਨ ਟੀ, ਜੰਕ ਫੂਡ, ਸ਼ਰਾਬ, ਬੀਅਰ, ਤਿਉਹਾਰਾਂ ਦੇ ਬਾਜ਼ਾਰੂ ਖਾਣੇ, ਤਿਉਹਾਰਾਂ ਦੇ ਪਟਾਕੇ ਅਤੇ ਫਾਲਤੂ ਦੇ ਫੈਸ਼ਨਾਂ ਆਦਿ ਤੇ ਖਰਚੇ ਕਰਦਿਆਂ ਕੰਜੂਸੀ ਕਰੋ ਲੇਕਿਨ ਸਿਹਤ ਲਈ ਚੰਗੀਆਂ ਚੀਜ਼ਾਂ ਖਰੀਦਦਿਆਂ ਕਦੇ ਨਾਂ ਝਿਜਕੋ।

ਅਗਿਆਤ

Unknown

You may also like