ਸਾਗ

by admin

ਲੈ ਪੁੱਤ ਆਪਣੀ ਤਾਈ ਨੂੰ ਵੀ ਦੇ ਆ ਭੋਰਾ ਸਾਗ, ਤਾਂ ਪੋਤਰੇ ਨੇ ਝੱਟ
ਦਾਦੀ ਨੂੰ ਜਵਾਬ ਦਿੱਤਾ ਨਹੀਂ ਦਾਦੀ ਮੈਂ ਨਹੀਂ ਜਾਂਦਾ ਕਿਸੇ ਦੇ ਘਰ ਸਾਗ ਸੂਗ ਲੈ ਕੇ,,
ਨਾਲ ਹੀ ਵਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਇਹ ਕਿੰਨੇ ਆਦਤ ਪਾਈ ਤੁਹਾਨੂੰ ਸਾਗ ਵੰਡਣ ਦੀ..
ਤਾਂ ਪ੍ਰੀਤਮ ਕੌਰ ਨੇ ਆਪਣੇ ਪੋਤਰੇ ਨੂੰ ਸਮਜਾਇਆ ਕੇ ਬੇਟਾ ਸਾਨੂੰ ਉਹ ਦਿਨ ਵੀ ਚੇਤੇ ਆ ਜਦੋਂ ਅਸੀਂ ਸਾਰੇ ਇੱਕੋ ਥਾਲੀ ਵਿੱਚ ਰੋਟੀ ਖਾ ਲੈਣੇ ਸੀ ਪਰ ਹੁਣ ਜਮਾਨਾ ਬਦਲ ਗਿਆ ਪੁੱਤ ਹੁਣ ਤਾਂ ਪੁੱਤ ਆਪਣੀ ਮਾਂ ਨਾਲ ਰੋਟੀ ਖਾ ਕੇ ਖ਼ੁਸ਼ ਨਹੀਂ ਬਾਕੀ ਤਾਂ ਦੂਰ ਦੀ ਗੱਲ ਆ, ਦਾਦੀ ਨੇ ਆਪਣੇ ਸਿਰ ਉਪਰ ਲਏ ਛੌਲ ਨਾਲ ਅੱਖਾਂ ਸਾਫ ਕਰਦੀ ਨੇ ਕਿਹਾ ਪੁੱਤ ਹੁਣ ਉਹ ਮੋਹ ਨਹੀਂ ਰਹਿ ਗਿਆ ਰਿਸ਼ਤਿਆਂ ਵਿੱਚ ਜੋ ਪਹਿਲਾਂ ਕਦੇ ਹੁੰਦਾ ਸੀ,,ਹੁਣ ਤਾਂ ਰਿਸ਼ਤੇਦਾਰੀਆਂ ਮੋਬਾਇਲ ਨੇ ਦੂਰ ਕਰ ਦਿੱਤੀਆਂ,, ਪੁੱਤ ਪਹਿਲਾਂ ਜਦੋ ਸਾਗ ਇੱਕ ਘਰ ਵਿੱਚ ਬਣਦਾ ਸੀ ਤਾਂ ਕਈ ਕਈ ਘਰਾਂ ਦੇ ਲੋਕ ਖਾਣ ਲਈ ਲੈ ਜਾਂਦੇ ਸੀ, ਤਾਂ ਪੋਤਰੇ ਨੇ ਦਾਦੀ ਨੂੰ ਨਸੀਹਤ ਜਿਹੀ ਦੇਂਦੇ ਨੇ ਕਿਹਾ ਦਾਦੀ ਹੁਣ ਨਾਂ ਸਾਗ ਕਿਸੇ ਨੂੰ ਦੇਣਾ ਨਾਂ ਲੈਣਾ ਬਸ ਅਤੇ ਬਣਿਆ ਸਾਗ ਇੱਕ ਦਿਨ ਹੀ ਖਾਣਾ ਜਿਆਦਾ ਦਿਨ ਨਹੀਂ ਉਸਨੂੰ ਤੜਕੇ ਲਾ ਕੇ ਨਾਂ ਖਾਣਾ ਦਾਦੀ ਜੀ ਦਾਦੀ ਨੇ ਪੋਤਰੇ ਨੂੰ ਆਪਣੀ ਬੁੱਕਲ ਵਿੱਚ ਲੈਂਦੀ ਨੇ ਕਿਹਾ ਪੁੱਤ ਤੂੰ ਜਿਆਦਾ ਹੀ ਪੜ੍ਹ ਗਿਆ ਅਸੀਂ ਤਾਂ ਕਮਲੇ ਸੀ ਜੋ ਚਾਰ ਚਾਰ ਦਿਨ ਪੁਰਾਣੇ ਬਣੇ ਸਾਗ ਨੂੰ ਹੀ ਤੜਕੇ ਲਾ ਲਾ ਖਾਈ ਜਾਂਦੇ ਸੀ, ਤਾਂ ਪੋਤਰੇ ਨੇ ਫਿਰ ਦਾਦੀ ਦੀ ਗੱਲ ਵਿਚੋਂ ਹੀ ਟੋਕਦੇ ਦੇ ਕਿਹਾ ਦਾਦੀ ਹੁਣ ਸਾਗ ਵੀ ਜਹਿਰ ਤੋਂ ਘੱਟ ਨਹੀਂ ਬਹੁਤ ਖਤਰਨਾਕ ਦਵਾਈਆਂ ਦੀ ਸਪਰੇ ਅਤੇ ਖਾਦਾਂ ਪਾਈਆਂ ਜਾਂਦੀਆਂ ਨੇ ਜੋ ਸਾਡੇ ਸਰੀਰ ਉੱਪਰ ਬੁਰਾ ਅਸਰ ਪਾਉਂਦੀਆਂ ਨੇ , ਮੈਂ ਇੱਕ ਪਾਸੇ ਲੱਗ ਦਾਦੀ ਅਤੇ ਪੋਤਰੇ ਦੀਆਂ ਗੱਲਾਂ ਬੜੇ ਗੋਹ ਨਾਲ ਸੁਣ ਰਿਹਾ ਸੀ ਪਰ ਮੈਨੂੰ ਦੋਨੋਂ ਹੀ ਸੱਚੇ ਲਗੈ ਦਾਦੀ ਆਪਣੀ ਜਗ੍ਹਾ ਅਤੇ ਕਾਕਾ ਆਪਣੀ ਜਗ੍ਹਾ,, ਨਾਂ ਉਹ ਸਾਗ ਰਹੇ ਨਾਂ ਸਵਾਦ ਰਹੇ ਨਾਂ ਉਹ ਦਿਲਾਂ ਚੋ ਪਿਆਰ ਰਹੇ,,
ਲੇਖਕ : ਜਗਜੀਤ ਡੱਲ,

You may also like