ਆਪਣੇ ਆਪ ਨੂੰ ਦਿੱਤੇ ਪ੍ਰੇਰਨਾਦਾਇਕ ਭਾਸ਼ਣ ਦਾ ਅਸਰ

by Jasmeet Kaur

ਹਾਲ ਹੀ ਵਿੱਚ, ਮੈਂ ਇਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ । ਇਸ ਵਿੱਚ ਹਰ ਬੰਦੇ ਨੂੰ ਦਸ ਮਿੰਟ ਤਕ ‘ਲੀਡਰ ਬਨਣ’ ਦੇ ਵਿਸ਼ੇ ਤੋਂ ਬੋਲਣਾ ਸੀ । ਇਕ ਟ੍ਰੇਨੀ ਨੇ ਬਹੁਤ ਬੁਰਾ ਪ੍ਰਦਸ਼ਨ ਕੀਤਾ , ਉਸਦੇ ਗੋਡੇ ਅਤੇ ਹੱਥ ਕੰਬ ਰਹੇ ਸੀ ਉਹ ਭੁੱਲ ਹੀ ਗਿਆ ਕਿ ਉਹ ਕਿ ਕਹਿਣ ਵਾਲਾ ਸੀ । ਪੰਜ ਜਾਂ ਛੇ ਮਿੰਟ ਤੱਕ ਇਧਰ-ਉਧਰ ਦੀਆ ਗੱਲਾਂ ਕਰਨ ਤੋਂ ਬਾਅਦ  ਉਹ ਪੂਰੀ ਤਰਾਂ ਅਸਫਲ ਹੋ ਕੇ ਬੈਠ ਗਿਆ ।

ਪ੍ਰੋਗਰਾਮ ਤੋਂ ਬਾਅਦ , ਮੈਂ ਉਸਨੂੰ ਕੇਵਲ ਇੰਨਾ ਹੀ ਕਿਹਾ ਕਿ ਉਹ ਅਗਲੇ ਸਤਰ ਸ਼ੁਰੂ ਹੌਣ ਤੋਂ ਪੰਦਰਾਂ ਮਿੰਟ ਪਹਿਲਾ ਹੀ ਉੱਥੇ ਆ ਜਾਵੇ ਉਹ ਵਾਅਦੇ ਦੇ ਮੁਤਾਬਿਕ ਅਗਲੇ ਸਤਰ ਦੇ ਪੰਦਰਾਂ ਮਿੰਟ ਪਹਿਲਾ ਹੀ ਉੱਥੇ ਆ ਗਿਆ। ਅਸੀਂ ਦੋਵੇ ਪਿਛਲੀ ਰਾਤ ਉਸਨੂੰ ਹੋਏ ਬੁਰੇ ਤਜਰਬੇ ਬਾਰੇ ਗੱਲਾਂ ਕਰਨ ਲੱਗੇ , ਮੈਂ ਉਸਨੂੰ ਪੁੱਛਿਆ ਕਿ ਭਾਸ਼ਣ ਦੇਣ ਤੋਂ ਪੰਜ ਮਿੰਟ ਪਹਿਲਾ ਉਸਦੇ ਦਿਮਾਗ ਵਿੱਚ ਕਿਸ ਤਰਾਂ ਦੇ ਖ਼ਿਆਲ ਆ ਰਹੇ ਸੀ । “ਮੈਂ ਬਹੁਤ ਡਰਿਆ ਹੋਇਆ ਸੀ ਮੈਂ ਜਾਣਦਾ ਸੀ ਕਿ ਮੈਂ ਦੂਜਿਆਂ ਦੇ ਸਾਹਮਣੇ ਆਪਣੇ-ਆਪ ਨੂੰ ਮੂਰਖ ਸਾਬਿਤ ਕਰ ਦਿਆਂਗਾ ਮੈਂ ਜਾਣਦਾ ਸੀ ਕਿ ਮੈਂ ਫਲਾਪ ਹੌਣ ਵਾਲਾ ਹਾਂ। ਮੈਂ ਇਹ ਸੋਚਦਾ ਰਿਹਾ ਸੀ , ਲੀਡਰ ਬਣਨ ਦੇ ਬਾਰੇ ਮੈਂ ਕਿ ਬੋਲ ਸਕਦਾ ਹਾਂ ? ਮੈਂ ਇਹ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕੀ ਬੋਲਣ ਵਾਲਾ ਹਾਂ ਪਰ ਮੈਨੂੰ ਅਸ਼ਫਲ ਹੌਣ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਸੀ ਸੂਝ ਰਹੀ।”

ਇਹੀ ਤੇ,’ ਮੈਂ ਵਿਚਕਾਰ ਹੀ ਬੋਲਿਆ , ‘ ਇਹੀ ਤਾ ਤੁਹਾਡੀ ਸਮਸਿਆ ਦੀ ਜੜ ਹੈ’  ਬੋਲਣ ਤੋਂ ਪਹਿਲਾ ਤੁਸੀਂ ਆਪਣੇ ਆਪ ਨੂੰ ਹਰਾ ਦਿੱਤਾ ਤੁਸੀਂ ਆਪਣੇ ਆਪ ਨੂੰ ਵਿਸਵਾਸ਼ ਦਿਲਾਇਆਂ ਕਿ ਤੁਸੀਂ ਅਸਫਲ ਹੋਣ ਵਾਲੇ ਹੋ ਫਿਰ ਇਸ ਵਿਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਕਿ ਤੁਸੀਂ ਅਸਫਲ ਹੋ ਗਏ? ਹਿੰਮਤ ਵਧਾਉਣ ਦੀ ਥਾਂ ਡਰ ਵਧਾਉਣ ਦੇ ਵਿਕਲਪ ਨੂੰ ਚੁਣਿਆ।

ਹੁਣ ਇਸ ਸ਼ਾਮ ਦੇ ਸਤਰ ਦੇ ਸ਼ੁਰੂ ਹੋਣ ਵਿਚ ਕੇਵਲ ਚਾਰ ਮਿੰਟ ਬਚੇ ਹਨ,”ਮੈਂ ਉਸਨੂੰ ਕਿਹਾ , ਮੈਂ ਚੁਹੰਦਾ ਹਾਂ ਕਿ ਹੁਣ ਤੁਸੀਂ ਇੰਜ ਕਰੋ, ਅਗਲੇ ਕੁੱਛ ਮਿੰਟਾ ਤਾਈ ਤੁਸੀਂ ਆਪਣੇ ਆਪ ਨਾਲ ਪ੍ਰੇਰਨਾ ਭਰੀਆਂ ਗੱਲਾਂ ਕਰੋ । ਹਾਲ ਦੇ ਬਾਹਰ ਉਸ ਖਾਲੀ ਕਮਰੇ ਵਿਚ ਚੱਲੇ ਜਾਓ ਤੇ ਆਪਣੇ ਆਪ ਨੂੰ ਕਹੋ, ‘ਮੈਂ ਬਹੁਤ ਵਧੀਆ ਭਾਸ਼ਣ ਦੇਣ ਜਾ ਰਿਹਾ ਹਾਂ ਮੈਂ ਆਪਣੀ ਗੱਲ ਸੱਚੇ ਦਿਲ ਨਾਲ ਕਹਾਂਗਾ ਤੇ ਲੋਕ ਪੂਰਾ ਮਨ ਲਾਕੇ ਸੁਨਣਗੇ’ । ਇੰਨਾ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਰਹੋ ਅਤੇ ਪੂਰੇ ਵਿਸਵਾਸ਼ ਨਾਲ ਇਸ ਤਰਾਂ ਕਰੋ । ਫਿਰ ਤੁਸੀਂ ਹਾਲ ਵਿਚ ਆਉਣਾ ਤੇ ਭਾਸ਼ਣ ਸ਼ੁਰੂ ਕਰ ਦੇਣਾ ।

ਕਾਸ਼ ਕਿ ਤੁਸੀਂ ਉਥੇ ਹੁੰਦੇ ਤੇ ਦੋਵੇਂ ਭਾਸ਼ਣ ਦਾ ਫਰਕ ਸੁਣ ਸਕਦੇ, ਉਸ ਨਿੱਕੀ ਜਿਹੀ ਆਪਣੇ ਆਪ ਨੂੰ ਦਿੱਤੀ ਗਈ ਪ੍ਰੇਣਾਨਾਦਾਯਿਕ ਚਰਚਾ ਦਾ ਅਸਰ ਇਹ ਹੋਇਆ ਕਿ ਉਹ ਬਹੁਤ ਵਧੀਆ ਭਾਸ਼ਣ ਦੇਣ ਵਿਚ ਸਫਲ ਹੋਇਆ।

ਪੁਸਤਕ : ਵੱਡੀ ਸੋਚ ਦਾ ਵੱਡਾ ਜਾਦੂ

ਡੇਵਿਡ ਜੇ. ਸ਼ਵਾਰਜ਼

You may also like