ਅਸਲੀ ਭੂਤ ਕੌਣ

by Jasmeet Kaur

ਅਨੀਤਾ ਦੀ ਨੂਹ ਕਾਫੀ ਸਮੇਂ ਤੋਂ  ਬਿਮਾਰ ਹੈ। ਇਸ ਕਰਕੇ ਅਨੀਤਾ ਪ੍ਰਸ਼ਾਨ ਰਹਿੰਦੀ  ਹੈ। ਅਨੀਤਾ ਦੀ ਸਹੇਲੀ  ਨੇ ਉਸਨੂੰ  ਪ੍ਰਸ਼ਾਨ ਦੇਖਕੇ  ਉਸਨੂੰ  ਭੂਤ ਬਾਬੇ ਬਾਰੇ  ਦੱਸ ਪਾਈ। 

ਅਨੀਤਾ  ਆਪਣੀ  ਨੂੰਹ  ਨੂੰ  ਲੈ  ਕੇ ਬਾਬੇ ਕੋਲ ਚਲੀ ਗਈ। ਉਸਨੇ ਆਪਣੀ  ਪ੍ਰਸ਼ਾਨੀ ਦੱਸੀ

” ਇਸ ਨੂੰ  ਭੂਤ ਚਿੰਬੜੇ  ਹਨ।  ਤੁਸੀਂ  ਇਸਨੂੰ  ਇਥੇ ਛੱਡ ਜਾਉ। ਕਲ੍ਹ ਲੈ ਜਾਣਾ।”ਬਾਬਾ ਨੇ ਕਿਹਾ। 

“ਪਰ—— ਇਸਦੇ ਪਤੀ ਨੇ ਨਹੀਂ  ਮੰਨਣਾ। ਬਾਬਾ ਜੀ, ਤੁਸੀਂ  ਸਾਡੇ  ਘਰ ਆ ਜਾਣਾ। “ਬਾਬਾ ਜੀ ਹਜ਼ਾਰ ਰੁਪਏ  ਲੈਂ ਕੇ ਘਰ ਆਣ ਲਈ  ਮੰਨ ਗਏ। 

ਸੱਸ ਨੂੰਹ  ਨੂੰ  ਲੈਂ ਕੇ ਖੁਸ਼ੀ-ਖੁਸ਼ੀ ਅਰ ਆ ਗਈ।

ਰਾਤ ਦੱਸ ਕੁ ਵਜੇ ਡੋਰ ਬੈੱਲ ਹੋਈ ਅਨੀਤਾ ਨੇ ਦਰਵਾਜ਼ੇ ਤੇ ਬਾਬਾ ਜੀ ਨੂੰ  ਦੇਖ ਕੇ ਕਿਹਾ “ਹੁਣ ਸਾਰੇ ਸੌ  ਗਏ  ਹਨ। ਤੁਸੀਂ  ਸਵੇਰੇ ਆ ਜਾਣਾ”

‘ਮੈਂ  ਸਵੇਰੇ ਨਹੀਂ  ਆ ਸਕਦਾ ਮੈਨੂੰ ਕੰਮ  ਹੈ। ”

ਉਸਨੇ ਨੂੰਹ ਦੇ ਠੀਕ  ਹੋਣ ਬਾਰੇ  ਸੋਚ ਕੇ ਕਿਹਾ ,”ਅੱਛਾ! ਬਾਬਾ ਜੀ! ਤੁਸੀਂ  ਆ ਜਾਉ।ਬਾਬਾ ਜੀ ਧੂਣੀ ਵਿੱਚ  ਵਿਭੂਤੀ ਪਾਂਦੇ ਨੂੰਹ ਦੇ ਕਮਰੇ  ਵਿੱਚ ਚਲੇ  ਗਏ। “ਕਿਸੇ ਨੂੰ ਵੀ ਕਮਰੇ ਦੇ ਨੇੜੇ ਨਾ ਆਣ ਦੇਣਾ ਨਹੀਂ ਤਾਂ  ਭੂਤ ਬਾਹਰ ਨਹੀਂ ਨਿਕਲਣਾ। “ਬਾਬਾ ਜੀ  ਨੇ ਕਿਹਾ ਤੇ ਕਮਰੇ ਦੀ ਕੁੰਡੀ ਲਗਾ ਲਈ। 

ਬਾਬਾ ਜੀ ਘੰਟੇ ਕੁ ਬਾਅਦ  ਬਾਹਰ ਆਏ, “ਤੁਹਾਡੀ  ਨੂੰਹ ਬਿਲਕੁਲ ਠੀਕ  ਹੈ। “ਕਹਿ ਕੇ  ਜਲਦੀ ਘਰੋ ਬਾਹਰ ਚਲੇ ਗਏ। 

ਨੂੰਹ ਨੂੰ  ਆਪਣਾ ਬਦਨ ਟੁੱਟਦਾ ਟੁੱਟਦਾ ਮਹਿਸੂਸ  ਹੋਇਆ।  ਬੇਹੋਸ਼ੀ  ਤੋਂ  ਬਾਅਦ  ਉਸ ਦੀਆਂ ਅੱਖਾਂ  ਜਗਮਗਾਦੇ ਲਾਟਬੂ ਦੀ ਤਰ੍ਹਾਂ ਖੁੱਲੀਆ।  ਆਪਣੇ ਸਰੀਰ  ਤੇ  ਕਪੜੇ ਨਾ ਦੇਖ ਕੇ  ਉਸਦੀ  ਚੀਕ ਨਿਕਲ  ਗਈ। ਉਸਨੇ  ਬੜੀ ਮੁਸ਼ਕਲ  ਨਾਲ ਅੌਖੇ ਹੋ ਕੇ  ਕਪੜੇ ਪਾਏ। “ਕੀ ਹੋ ਗਿਆ  ਉਸਦੀ  ਸੱਸ  ਤੇ ਪਤੀ  ਨੇ ਪਿਆਰ ਨਾਲ  ਪੁਛਿਆ। ਬਾਬਾ ਜੀ ਮੇਰੇ ਨਾਲ,,,,,,,,,,,,। “ਅਗਲੇ ਸ਼ਬਦ ਉਸਦੇ ਗਲੇ ਵਿੱਚ  ਅਟਕੇ ਰਹਿ ਗਏ। ਉਹ ਬੇਹੋਸ਼ ਹੋ ਗਈ। ਸਥਿਤੀ ਸਮਝਦਿਆਂ ਉਸਦਾ ਪਤੀ ਬਾਹਰ ਵੱਲ ਭੇਜਿਆ। ਉਸਨੂੰ  ਦੇਖਕੇ ਬਾਬਾ ਸੜਕ ਤੇ  ਖੜੀ ਕਾਰ ਵਿੱਚ  ਬੈਠਕੇ ਰਫੂ ਚੱਕਰ ਹੋ ਗਿਆ। 

ਭੁਪਿੰਦਰ ਕੌਰ ਸਾਢੋਰਾ

You may also like