ਯਿਸ਼ੂ

by Manpreet Singh

ਅਗਲੀ ਸਵੇਰ ਨੂੰ, ਉਹ ਫਿਰ ਮੰਦਰ ਵਿਚ ਆਇਆ । ਸਾਰੇ ਲੋਕ ਉਸਦੇ ਕੋਲ ਆਏ, ਅਤੇ ਉਹ ਬੈਠ ਕੇ ਉਹਨਾ ਨੂੰ ਉਪਦੇਸ਼ ਦੇਣ ਲੱਗਿਆ । ਉਦੋਂ ਧਰਮ ਸ਼ਾਸਤਰੀ ਅਤੇ ਫਰਿਸੀ ਇਕ ਔਰਤ ਨੂੰ ਲਿਆਏ, ਜਿਹੜੀ ਕਿ ਗਲਤ ਸੰਬੰਧਾਂ ਚ ਫੜੀਗਈ ਸੀ, ਅਤੇ ਉਸਨੂੰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ।

” ਹੇ ਗੁਰੂ! ਇਹ ਔਰਤ ਗਲਤ ਸੰਬੰਧਾ ਵਿਚ ਫੜੀ ਗਈ ਏ । ਵਿਵਸਥਾ ਵਿਚ ਮੂਸਾ ਨੇ ਸਾਨੂੰ ਕਿਹਾ ਏ ਕਿ ਅਜਿਹੀ ਔਰਤ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ । ਹੁਣ ਤੇਰਾ ਇਸ ਵਿਸ਼ੇ ਤੇ ਕੀ ਕਹਿਣਾ ਏ? ” ਮੁੱਖ ਪੂਜਾਰੀ ਬੋਲਿਆ

ਉਹਨਾਂ ਨੇ ਯਸ਼ੂ ਨੂੰ ਪਰਖਣਾ ਚਾਹਿਆ, ਤਾਕਿ ਉਸਤੇ ਕੋਈ ਦੋਸ਼ ਲਗਾ ਸਕਣ । ਪਰ ਯਿਸ਼ੂ ਝੁਕ ਕੇ, ਉੰਗਲ ਨਾਲ ਜਮੀਨ ਤੇ ਕੁਝ ਲਿਖਣ ਲੱਗਿਆ । ਜਦ ਉਹ ਉਸਨੂੰ ਪੁੱਛਦੇ ਹੀ ਰਹੇ, ਤਾ ਉਸਨੇ ਸਿੱਧਾ ਹੋ ਕੇ ਕਿਹਾ,
” ਤੁਹਾਡੇ ਵਿੱਚੋ ਜਿਸਨੇ ਕੋਈ ਪਾਪ ਨਾ ਕਰਿਆ ਹੋਵੇ, ਉਹੀ ਇਸਨੂੰ ਪਹਿਲਾਂ ਪੱਥਰ ਮਾਰੇ”

ਅਤੇ ਫਿਰ ਝੁਕ ਕੇ ਉੰਗਲ ਨਾਲ ਕੁਝ ਲਿਖਣ ਲੱਗਿਆ, ਪਰ ਲੋਕ ਇਹ ਸੁਣ ਕੇ, ਇੱਕ ਇੱਕ ਕਰਕੇ ਉੱਥੋਂ ਚਲੇ ਗਏ….. ਅਤੇ ਯਿਸ਼ੂ ਇਕੱਲਾ ਰਹਿ ਗਿਆ, ਅਤੇ ਉਹ ਔਰਤ ਖੜੀ ਰਹੀ । ਯਿਸ਼ੂ ਖੜਾ ਹੋਇਆ

“ਊਹ ਕਿੱਥੇ ਗਏ?? ਕੀ ਕਿਸੇ ਨੇ ਵੀ ਤੈਨੂੰ ਸਜਾ ਦਾ ਹੁਕਮ ਨਹੀ ਦਿੱਤਾ?? ”

”ਕਿਸੇ ਨੇ ਵੀ ਨਹੀ”

”ਜਾ! ਮੈ ਵੀ ਨਹੀ ਦਿੰਦਾ”

You may also like