ਜਜ਼ਬਾ ਕੁਝ ਕਰਨ ਦਾ

by Sandeep Kaur

 ਇਹ ਹੈ ਕਰਨਾਟਕਾ ਦੇ ਪਿੰਡ ਕਡੱਈਕੁੜੀ (ਮੈਸੂਰ) ਦਾ 22 ਸਾਲਾ ਪ੍ਰਤਾਪ, ਜੋ ਜਪਾਨ, ਜਰਮਨੀ, ਫਰਾਂਸ ਚ ਲੱਖਾਂ ਰੁਪਈਏ ਦੀ ਨੌਕਰੀ ਨੂੰ ਲੱਤ ਮਾਰ ਚੁੱਕਿਆ ।

ਪ੍ਰਤਾਪ ਦਰਅਸਲ ਇੱਕ ਬੇਹੱਦ ਗਰੀਬ ਕਿਸਾਨ ਪਰਿਵਾਰ ਚ ਪੈਦਾ ਹੋਇਆ, ਨਾਂ ਪੜਣ ਲਈ ਪੈਸੇ, ਨਾਂ ਹੋਸਟਲਾਂ ਦੇ ਖਰਚੇ, ਬੱਸ ਜੇ ਕੋਲੇ ਕੁਸ ਸੀ ਤਾਂ ਉਹ ਸੀ ਜਜ਼ਬਾ ਕੁਝ ਕਰਨ ਦਾ ਤੇ ਸ਼ੌਂਕ ਸੀ ਆਸਮਾਨ ਚ ਉੱਡਣ ਤੇ ਜਹਾਜਾਂ ਬਾਰੇ ਜਾਣਕਾਰੀ ਹਾਸਿਲ ਕਰਨ ਦਾ ।

ਦੁਨੀਆਂ ਭਰ ਦੇ ਵਿਗਿਆਨਕਾਂ ਨੂੰ ਟੁੱਟੀ ਫੁੱਟੀ ਅੰਗਰੇਜ਼ੀ ਚ ਮੇਲਾਂ ਭੇਜਿ ਜਾਣਾ ਪਰ ਕਦੇ ਕਿਸੇ ਦਾ ਜੁਆਬ ਨੀਂ ਆਇਆ, ਇੰਜੀਨਅਰਿੰਗ ਚ ਦਾਖਲਾ ਲੈਣਾ ਸੀ ਪਰ ਪੈਸੇ ਨਹੀਂ ਸੀ, ਅਖੀਰ ਬੀ.ਐਸ.ਸੀ ਚ ਦਾਖਿਲਾ ਲਿਆ, ਹੋਸਟਲ ਦਾ ਖਰਚਾ ਨਹੀਂ ਸੀ ਤਾਂ ਬੱਸ ਅੱਡੇ ਤੇ ਰਹਿੰਦਾ, ਉਥੇ ਈ ਲੀੜੇ ਕੱਪੜੇ ਧੋਣੇ, ਹੌਲੀ ਹੌਲੀ ਕੰਪਿਊਟਰ ਦੀ ਭਾਸ਼ਾ java, c, c++ ਸਭ ਸਿੱਖੀ, ਤੇ ਅਖੀਰ ਇਲੈਕਟ੍ਰੋਨਿਕ ਰਹਿੰਦ ਖੂੰਹਦ ਤੋਂ ਡਰੋਨ ਬਣਾਉਣ ਚ ਜੁੱਟ ਗਿਆ, 80 ਵਾਰ ਅਸਫਲ ਹੋਣ ਤੋਂ ਬਾਅਦ ਅਖੀਰ ਡਰੋਨ ਬਣਾ ਲਿਆ ਤੇ ਆਈ.ਆਈ.ਟੀ ਦਿੱਲੀ ਇੱਕ ਮੁਕਾਬਲੇ ਚ ਪਹੁੰਚ ਗਿਆ, ਜਿੱਥੇ ਪ੍ਰਤਾਪ ਨੇ ਪਹਿਲਾ ਇਨਾਮ ਜਿੱਤਿਆ ।

ਫੇਰ ਕਿਸੇ ਜੇ ਜਪਾਨ ਚ ਹੋਣ ਵਾਲੇ ਕਿਸੇ ਮੁਕਾਬਲੇ ਦੀ ਦੱਸ ਪਾਤੀ ਤਾਂ ਆਵਦਾ ਡਰੋਨ ਲੈਕੇ ਓਧਰ ਨੂੰ ਚੱਲ ਪਿਆ, ਪੈਸੇ ਹੈਨੀ ਸੀ ਕਿਸੇ ਤਰਾਂ ਉਧਾਰੇ ਫੜ੍ਹ ਕੇ ਬਿਨਾਂ ਬੁਲੇਟ ਟਰੇਨ ਚ ਸਫਰ ਕੀਤੇ ਸਾਦੀ ਟਰੇਨ ਜ਼ਰੀਏ ਪਹੁੰਚਿਆ, ਮੁਕਾਬਲੇ ਚ ਹਿੱਸਾ ਲਿਆ ਤੇ ਸਭ ਨੂੰ ਪਛਾੜਦੇ ਹੋਏ 10 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਜਿੱਤਿਆ, ਫੇਰ ਫਰਾਂਸ, ਜਰਮਨੀ ਚ ਝੰਡੇ ਗੱਡੇ,ਸਭ ਥਾਂਈ ਨੌਕਰੀ ਆਫਰ ਹੋਈ ਪਰ ਪ੍ਰਤਾਪ ਨੇ ਨਹੀਂ ਲਈ । ਆਵਦੇ ਦੇਸ਼ ਪਰਤਿਆ ਤਾਂ ਪ੍ਰਧਾਨ ਮੰਤਰੀ ਨੇ ਸੱਦ ਕੇ ਨਾਂ ਸਿਰਫ ਇਨਾਮ ਦਿੱਤਾ ਬਲਕਿ DRDO ( Defence Research and Development Organisation) ਚ ਨੌਕਰੀ ਦਿੱਤੀ ਹੈ ਤੇ ਹੁਣ ਤੱਕ ਪ੍ਰਤਾਪ 600 ਡਰੋਨ ਬਣਾ ਚੁੱਕਿਆ ਜੋ ਦੇਸ਼ ਦੀਆਂ ਸਰਹੱਦਾਂ ਤੇ ਪਹਿਰਾ ਦਿੰਦੇ ਨੇ ।

ਸੋ ਕੁੱਲ ਮਿਲਾ ਕੇ ਪ੍ਰੇਰਣਾਸ੍ਰੋਤ ਤੇ ਹੀਰੋ ਪ੍ਰਤਾਪ ਵਰਗੇ ਨੌਜਵਾਨ ਨੇ, ਜੋ ਮਾੜੇ ਹਾਲਾਤਾਂ ਚ ਜ਼ੀਰੋ ਤੋਂ ਸ਼ੁਰੂ ਕਰਕੇ ਕਾਮਯਾਬ ਹੁੰਦੇ ਨੇ, ਨਾਂ ਕਿ ਟਿਕਟੌਕ ਅਰਗੀ ਕਾਲਪਨਿਕ ਤੇ ਝੂਠੀ ਦੁਨੀਆਂ ਦੇ ਰੰਗ ਬਿਰੰਗੇ ਵਾਲਾਂ ਆਲੇ ਜੌਕਰਾਂ ਨੂੰ, ਜੀਹਦਾ ਕਿਸੇ ਨੂੰ ਭੋਰ੍ਹਾ ਫਾਇਦਾ ਨੀਂ!!!!

ਵਿਜੇਪਾਲ ਸਿੰਘ ਬਰਾੜ

You may also like