ਚੰਗਾ ਹੋਣਾ ਹੀ ਕਾਫੀ ਨਹੀਂ , ਸਿਆਣਾ ਹੋਣਾ ਵੀ ਜ਼ਰੁਰੀ ਹੈ

by Jasmeet Kaur

ਪ੍ਰਸਿੱਧ ਮੂਰਤੀਕਾਰ ਮਾਈਕਲ ਐਜਲੋਂ ਨੇ ਜਦੋ ਇਕ ਬੁੱਤ ਬਣਾਇਆ ਤਾ ਉਸ ਵੇਲ਼ੇ ਦਾ ਪ੍ਰਸਿੱਧ ਸੋਹਜਵਾਦੀ ਆਲੋਚਕ ਅਤੇ ਪਾਰਖੂ ਸਾਰਡਰੀਨੀ ਉਹ ਬੁੱਤ ਵੇਖਣ ਆਇਆ ।

ਵੇਖ ਕਿ ਸਾਰਡਰੀਨੀ ਨੇ ਕਿਹਾ : ਨੱਕ , ਲੋੜ ਨਾਲੋਂ ਵੱਡਾ ਹੈ ।

ਮਾਇਕਲ ਐਜਲੋ , ਉਸ ਨਾਲ ਬਹਿਸ ਨਹੀਂ ਸੀ ਕਰਨਾ ਚੁਹੰਦਾ , ਕਿਉਕਿ ਉਸ ਨੂੰ ਸਾਰਡਰੀਨੀ ਰਾਹੀਂ ਹੀ ਕੰਮ ਮਿਲਦਾ ਸੀ ।

ਮਾਇਕਲ ਐਜਲੋ ਨੇ ਸਾਰਡਰੀਨੀ ਨੂੰ ਸੁਣ ਕੇ ਕਿਹਾ : ਮੈਂ ਇਸ ਨੂੰ ਸੁਧਾਰਾਗਾਂ, ਤੁਸੀਂ ਕੱਲ ਵੇਖਣਾ । ਮਾਇਕਲ ਐਜਲੋ ਨੇ ਬੁੱਤ ਦੇ ਨੱਕ ਤੇ ਚਿੱਟੀ ਮਿੱਟੀ ਗੁੰਨ ਕੇ ਥੱਪ ਦਿੱਤੀ ਅਤੇ ਅਗਲੇ ਦਿਨ ਸਾਰਡਰੀਨੀ ਦੇ ਸਾਹਮਣੇ ਹੌਲੀ-ਹੌਲੀ ਨਿੱਕੀ ਛੈਣੀ ਦੀਆ ਛੋਹਾਂ ਨਾਲ ਉਹ ਥੱਪੀ ਹੋਈ ਮਿੱਟੀ ਛਿਲਦਾ ਰਿਹਾ ਅਤੇ ਪੂਰੀ ਤਰਾਂ ਛਿੱਲ ਕੇ ਕਿਹਾ : ਹੁਣ ਵੇਖੋ ।

ਸਾਰਡਰੀਨੀ ਨੇ ਧਿਆਨ ਨਾਲ ਵੇਖਿਆ ਅਤੇ ਕਿਹਾ : ਹੁਣ ਠੀਕ ਹੈ । ਹੈ ਤਾ ਮਾਇਕਲ ਐਜਲੋ ਠੀਕ ਸੀ ਪਰ ਉਸਨੇ ਬਹਿਸ ਨਹੀਂ ਕੀਤੀ , ਆਪ ਬੁੱਤ ਬਣਾਉਣ ਦਾ ਮਾਣ ਨਹੀਂ ਕਿੱਤਾ । ਸਾਰਡਰੀਨੀ ਨੂੰ ਮਾਣ ਦਿੱਤਾ ਕਿ ਉਸ ਪ੍ਰਸਿੱਧ ਬੁੱਤ ਨੂੰ ਸੁਧਾਰਨ ਅਤੇ ਉਸ ਨੂੰ ਸ਼ਾਹਕਾਰ ਬਣਾਉਣ ਦਾ ਕਾਰਜ ਸਾਰਡਰੀਨੀ ਨੇ ਕਰਵਾਇਆ ਸੀ । ਚੰਗਾ ਹੋਣਾ  ਹੀ ਕਾਫੀ ਨਹੀਂ ਹੁੰਦਾ , ਸਿਆਣਾ ਹੋਣਾ  ਵੀ ਜ਼ਰੁਰੀ ਹੁੰਦਾ ਹੈ।

ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ

You may also like