ਪਿਆਸ

ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ,

“ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?”

ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :-

“ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁੱਖ॥
ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥”
{ਅੰਗ ੧੪੮}

ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ।ਰੇਤ ਕੋਲੋਂ ਪੁੱਛ ਲਉ ਤੈਨੂੰ ਕਿਤਨੀਆਂ ਕੁ ਬੂੰਦਾਂ ਚਾਹੀਦੀਆਂ ਨੇ,ਅੱਗ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਈਂਧਨ ਚਾਹੀਦਾ ਹੈ।ਕਿਤਨੀਆਂ ਕੁ ਲੱਕੜਾਂ ਤੈਨੂੰ ਚਾਹੀਦੀਆਂ ਨੇ,ਅੱਗ ਰੱਜਦੀ ਨਹੀਂ।ਕਿਸੇ ਰਾਜੇ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਰਾਜ-ਪਾਟ ਚਾਹੀਦਾ ਹੈ।ਕਿਤਨੀ ਦੇਰ ਤੱਕ ਰਾਜ ਪਾਟ ਕਰਨਾ ਚਾਹੁੰਦਾ ਹੈਂ।
ਕੋਈ ਤਿ੍ਪਤ ਹੁੰਦਾ ਹੈ?
ਜਿਸ ਤਰਾੑਂ ਰਾਜਾ ਰਾਜ-ਪਾਟ ਤੋਂ ਤਿ੍ਪਤ ਨਹੀਂ ਹੁੰਦਾ,ਅਗਨੀ ਲੱਕੜਾਂ ਤੋਂ ਤਿ੍ਪਤ ਨਹੀਂ ਹੁੰਦੀ,ਮਾਰੂਥਲ ਬਾਰਿਸ਼ ਤੋਂ ਤਿ੍ਪਤ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ,ਇਸ ਤਰਾੑਂ ਨਾਮ ਜਪਦਾ ਹਾਂ,ਨਾਮ ਜਪਦਾ ਹਾਂ,ਹੋਰ ਪਿਆਸ ਵਧਦੀ ਹੈ,ਹੋਰ ਵਧਦੀ ਹੈ,ਹੋਰ ਜਪਣ ਨੂੰ ਜੀਅ ਕਰਦਾ ਹੈ,
ਹੇ ਪ੍ਭੂ ! ਮੈਂ ਰੱਜਦਾ ਹੀ ਨਹੀਂ।

“ਮਾਧਉ ਜਲ ਕੀ ਪਿਆਸ ਨ ਜਾਇ॥
ਜਲ ਮਹਿ ਅਗਨਿ ਉਠੀ ਅਧਿਕਾਇ॥੧॥ਰਹਾਉ॥”
{ਅੰਗ ੩੨੩}

Likes:
Views:
5
Article Categories:
Religious Spirtual

Leave a Reply

Your email address will not be published. Required fields are marked *

twelve + eleven =