ਪਾਗਲ

ਇਕ ਵਾਰ ਇਕ ਪਿੰਡ ਵਿੱਚ ਇਕ ਸਾਧ ਆਇਆ ਤੇ ਉਹਨੇ ਪਿੰਡ ਵਿੱਚ ਡੌਂਡੀ ਪਿੱਟ ਤੀ ਕਿ ਅੱਜ ਹਨੇਰੀ ਆਉਣੀ ਹੈ ਤੇ ਜੋ ਜੋ ਬੰਦੇ ਬਾਹਰ ਰਹਿ ਗਏ ਉਹ ਪਾਗਲ ਹੋ ਜਾਣਗੇ ।ਸਾਰੇ ਅੰਦਰ ਵੜ ਜਾਉ । ਲੋਕ ਉਹਦੇ ਤੇ ਹੱਸਣ ਲੱਗ ਪਏ ਕਿ ਹਨੇਰੀ ਨਾਲ ਵੀ ਕੋਈ ਪਾਗਲ ਹੋਇਆ ? ਸੱਚੀ ਹੀ ਥੋੜੀ ਦੇਰ ਬਾਅਦ ਹਨੇਰੀ ਚੜ੍ਹ ਆਈ ਤੇ ਕੁਝ ਲੋਕ ਇਹ ਸੋਚ ਕੇ ਅੰਦਰ ਵੜ ਗਏ ਕਿ ਇਹਨੂੰ ਕਿਵੇ ਪਤਾ ਲਗਾ ਕਿ ਹਨੇਰੀ ਆਉਣੀ ਹੈ ? ਜ਼ਰੂਰ ਸੱਚ ਬੋਲਦਾ ਹੋਊ ਤੇ ਬਹੁਤੇ ਤਮਾਸ਼ਗੀਰ ਇਸ ਕਰਕੇ ਬਾਹਰ ਰਹਿ ਗਏ ਕਿ ਸਾਧ ਨੂੰ ਝੂਠਾ ਸਾਬਤ ਕਰਨਗੇ

ਕਹਿੰਦੇ ਸੱਚੀ ਹੀ ਐਸੀ ਹਨੇਰੀ ਚੱਲੀ ਕਿ ਜੋ ਬਾਹਰ ਸੀ ਸਾਰੇ ਪਾਗਲ ਹੋ ਗਏ । ਜੋ ਬਚ ਗਏ ਸੀ ਤੇ ਉਹ ਜਦੋਂ ਅੰਦਰੋਂ ਬਾਹਰ ਨਿਕਲੇ ਤਾਂ ਪਾਗਲ ਉਨਾਂ ਵੱਲ ਦੇਖ ਦੇਖ ਕੇ ਜ਼ੋਰ ਜ਼ੋਰ ਦੀ ਹੱਸਣ ਲੱਗ ਪਏ ਤੇ ਜੋ ਬਚੇ ਸੀ ਜਦੋਂ ਉਨਾਂ ਨੇ ਪਾਗਲ ਦੇਖੇ ਉਹ ਉਨਾਂ ਵੱਲ ਦੇਖ ਕੇ ਜ਼ੋਰ ਜ਼ੋਰ ਦੀ ਹੱਸਣ ਲੱਗ ਪਏ ਕਿ ਜੇ ਸਾਧ ਦੀ ਮੰਨ ਲੈਂਦੇ ਤਾਂ ਅੱਜ ਪਾਗਲ ਨਾ ਹੁੰਦੇ ।
ਅੱਜ ਸਮਾਜ ਦੀ ਇਹ ਹਾਲਤ ਹੋ ਚੁੱਕੀ ਹੈ ਜਿਹਦੇ ਵਿੱਚ ਆਪਾਂ ਸਾਰੇ ਇਕ ਦੂਜੇ ਤੇ ਹੱਸ ਰਹੇ ਹਾਂ । ਅੱਧੇ ਉਨਾਂ ਨੂੰ ਪਾਗਲ ਕਹਿੰਦੇ ਹਨ ਤੇ ਅੱਧੇ ਉਨਾਂ ਨੂੰ ਤੇ ਜਦੋਂ ਅਸੀਂ ਕੋਈ ਆਗੂ ਚੁਣਨਾ ਹੁੰਦਾ ਤਾਂ ਸਾਡੀ ਹਾਲਤ ਪਹਿਲੇ ਸਾਕੇ ਵਰਗੇ ਹੁੰਦੀ ਹੈ । ਸਾਨੂੰ ਇਕ ਤੋਂ ਇਕ ਵੱਧ ਕੇ ਮੂਰਖ ਮਿਲਦੇ ਹਨ ਜਿਨਾ ਨੂੰ ਅਸੀਂ ਰਾਜ ਕਰਨ ਲਈ ਕੁਰਸੀ ਤੇ ਬਹਾਉਣਾ ।
ਅੱਜ ਸਿਆਣਾ ਬੰਦਾ ਅੰਦਰੋਂ ਬਾਹਰ ਨਿਕਲ਼ਣ ਲਈ ਡਰਦਾ । ਮੂੰਹ ਖੋਲ੍ਹਣ ਤੋਂ ਡਰਦਾ । ਕਿਸੇ ਨਾਲ ਵਿਚਾਰ ਕਰਨ ਤੋਂ ਡਰਦਾ
ਕਿਸੇ ਨੂੰ ਸਮਝਾਉਣ ਤੋਂ ਡਰਦਾ । ਕਦੀ ਸਮਾਂ ਹੁੰਦਾ ਸੀ ਲੋਕ ਸੱਤ ਬਿਗਾਨੇ ਨੂੰ ਮੱਤ ਦੇ ਦਿੰਦੇ ਸੀ ਤੇ ਅੱਜ ਆਪ ਦੇ ਘਰ ਦੇ ਹੀ ਗੱਲ ਸੁਣਨ ਨੂੰ ਤਿਆਰ ਨਹੀਂ । ਆਪੋਧਾਪੀ ਪੈ ਗਈ ਹੈ ਤੇ ਅਸੀਂ ਇਹਦੇ ਵਿੱਚ ਫਸ ਕੇ ਜੀਅ ਰਹੇ ਹਾਂ ।

 

Share on Whatsapp