ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ

ਯਹੂਦੀਅਾਂ ਦਾ ਰਹਿਬਰੀ ਪੁਰਸ਼ ਜੌ ਅੰਦਾਜ਼ਨ 3,500 ਸਾਲ ਪਹਿਲਾ ਹੌੲਿਅਾ। ੲਿਹ “ਕੌਹਤੂਰ” ਤੇ ਚੜਕੇ ੲਿਬਾਦਤ ਕਰਦਾ ਸੀ।
“ਕੌਹ” ਕਹਿੰਦੇ ਨੇ ਪਹਾੜ ਨੂੰ ਤੇ “ਤੂਰ” ਪਹਾੜ ਦਾ ਨਾਮ ਸੀ।
ਮੁਹੰਮਦ ਸਾਹਿਬ ਵੀ ੲਿਕ ਪਹਾੜ ਤੇ ਜਾਦੇਂ ਸਨ।
ਹੁਣ ਤਾਂ ਸਾੳੁਦੀ ਅਰਬ ਦੀ ਗੌਰਮਿੰਟ ਨੇ ਸੁਰੰਗ ਬਣਾ ਦਿੱਤੀ ਹੈ ।
ਪਹਿਲਾ ਤਾ ਹਾਜੀਅਾਂ ਨੂੰ 8-10 ਮੀਲ ਦਾ ਸਫਰ ਕਰਕੇ ਜਾਣਾ ਪੈਂਦਾ ਸੀ । ਹੁਣ ਤੇ ਸਿਰਫ 2 ਮੀਲ ਦਾ ਰਸਤਾ ਰਹਿ ਗਿਅਾ।
ਮੁਹੰਮਦ ਸਾਹਿਬ ਜਿੱਥੇੇ ਜਾਕੇ ਬੰਦਗੀ ਕਰਦੇ ਸਨ,ਅੱਲਾ ਹੂ ਦਾ ਜਪ ਕਰਦੇ ਸਨ। ਮੈਂ ਹੈਰਾਨ ਹੁੰਨਾ ਗੁਰੂ ਗੋਬਿੰਦ ਸਿੰਘ ਜੀ ਮਹਿਰਾਜ ਨੇ ਵੀ ਪਿਛੌਕੜ ਜੀਵਣ ਵਿੱਚ ਹੇਮਕੁੰਡ ਨੂੰ ਚੁਣਿਅਾ, ਪਹਾੜ।
ਹਿੰਦੌਸਤਾਨ ਦੇ ਜਿੰਨੇ ਵੀ ਚੌਟੀ ਦੇ ਰਿਸੀ ਮੁਨੀ ਹੌੲੇ ਨੇ,ੳੁਹ ਵੀ ਪਹਾੜਾਂ ਤੇ ਜਾਕੇ ਜਪ-ਤਪ ਕਰਦੇ ਰਹੇ ਨੇ, ਧਰਤੀ ਤੌ ਥੌੜਾ ਜਿਹਾ ਬੁਲੰਦ ੳੁਠਕੇ । ਖੈਰ ੲਿਸਦੀ ਲਮਕਾੲੀ ਤੇ ਮੈਂ ਨਾ ਜਾਵਾਂ।
ਕੌਹਤੂਰ ਤੇ ਜਾਦਾਂ ਸੀ ।

ੲਿਕ ਅੱਯਾਲੀ(ਭਾਵ ਭੇਡਾਂ ਚਾਰਣ ਵਾਲਾ) ਜਿਸ ਕੌਲ 100-150 ਦੇ ਕਰੀਬ ਭੇਡਾਂ ਸਨ, ਜੌ ਜੰਗਲ ਵਿੱਚ ਰਹਿੰਦਾ ਸੀ,ਜੰਗਲ ਵਿੱਚ ਹੀ ਚਰਾੳੁਦਾ ਸੀ,ਜੰਗਲ ਵਿੱਚ ਹੀ ਰਾਤ ਨੂੰ ਰਹਿ ਜਾਦਾਂ। ਭੇਡਾਂ ਦਾ ਦੁੱਧ ਵੇਚ ਕੇ ੳੁਨ ਵੇਚ ਕੇ ਗੁਜਾਰਾ ਕਰਦਾ ਸੀ।

ੲਿਕ ਦਿਨ ਮਨ ਵਿੱਚ ਖਿਅਾਲ ਅਾੲਿਅਾ ਸਹਿਰ ਤੇ ਵੇਖਾਂ,ਸੁਣਿਅਾ ਕਾਫੀ ਵੱਡਾ ਹੌ ਗਿਅਾ, ਕਾਫੀ ਵੱਧ ਗਿਅਾ, ਪਰ ਭੇਡਾਂ ਨੂੰ ੲਿਕਲਿਅਾ ਛੱਡਣ ਨੂੰ ਵੀ ਦਿਲ ਨਾ ਕਰੇ, ਭੇਡਾਂ ਨੂੰ ਵੀ ਨਾਲ ਹੀ ਲੈ ਗਿਅਾ।
ਜਿੳੁਂ ਸਹਿਰ ਵਿੱਚ ਦਾਖਲ ਹੌੲਿਅਾ,ੳੁਥੇ ੲਿਬਾਦਤਗਾਹ ਪੈਦੀ ਸੀ
ਉਥੇ ੲਿਕ ਵਾੲਿਜ਼(ਭਾਵ ਕਥਾ ਕਰਨ ਵਾਲਾ) ਕਹਿ ਰਿਹਾ ਸੀ,
“ਖ਼ੁਦਾ ਲਾ-ਸ਼ਰੀਕ ਹੈ। ਉਸ ਦਾ ਕੋਈ ਸ਼ਰੀਕ ਨਹੀਂ।
“ਖੁਦਾ ਲਾ-ਮਕਾਨ ਹੈ। ਉਸ ਦਾ ਕੋਈ ਥਾਂ ਟਿਕਾਣਾ ਨਹੀਂ।”
ੲਿਹ ਅੱਯਾਲੀ ਖੜ ਕੇ ਸੁਨਣ ਲੱਗ ਪਿਅਾ। ਸੀਮਤ ਜਿਹੀ ਸੌਚਣੀ ਸੀ ਵਿਚਾਰੇ ਦੀ, ੳੁਸ ਵਾੲਿਜ ਦੀ ਗੱਲ ਸੁਣ ਕੇ ਹੱਸ ਪਿਅਾ।
ਓੁਥੇ ਹੀ ਵਾਪਿਸ ਅਾ ਗਿਅਾ।

ਕਹਿਣ ਲੱਗਾ ਅੈ ਖੁਦਾ ਸੁਣਿਅਾ ਤਾ ਬੜਾ ਸੀ ਤੇਰੇ ਬਾਰੇ,ਅੱਜ ਪਹਿਲੀ ਦਫਾ ਪਤਾ ਚੱਲਿਅਾ ਤੂੰ ਤੇ ਜਵਾਂ ਮੇਰੇ ਵਰਗਾ ਹੀ ੲੇ ।
“ਹੇ ਖ਼ੁਦਾ ! ਤੂੰ ਲਾ- ਮਕਾਨ ਹੈਂ, ਤੇਰੇ ਕੋਲ ਕੌੲੀ ਘਰ-ਬਾਰ ਨਹੀਂ ।
ਆਪਣੇ ਕੋਲ ਵੀ ਕੋਈ ਥਾਂ ਟਿਕਾਣਾ ਨਹੀਂ।
ਤੂੰ ਲਾ-ਸ਼ਰੀਕ ਹੈਂ। ਆਪਣਾ ਵੀ ਕੌੲੀ ਸਰੀਕ(ਰਿਸਤੇਦਾਰ) ਨਹੀ,ਨਾ ਕੌੲੀ ਭਰਾ,ਨਾ ਕੌੲੀ ਭੈਣ,ਨਾ ਕੌੲੀ ਮਾਂ ਬਾਪ, ਆਪਣਾ ਵੀ ਕੋਈ ਸ਼ਰੀਕ ਨਹੀਂ।
ਤੂੰ ਵੀ ਯਤੀਮ ਹੈਂ ਅਤੇ ਅਾਪਾਂ ਵੀ ਯਤੀਮ ਹਾਂ।
ਇਸ ਹਿਸਾਬ ਨਾਲ ਅਾਪਣੀ ਬਰਾਬਰੀ ਹੈ।”
ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ ।

ਪਤਾ ਸੰਧਿਅਾ ਹੌ ਚੁੱਕੀ ਸੀ । ੲਿਸਨੇ ਬਾਜ਼ਰੇ ਦੇ ਦੌ ਪੵਸਾਦੇ ਬਣਾੲੇ,ਨਾਲ ਦੁੱਧ ਗਰਮ ਕੀਤਾ। ਕਹਿਣ ਲੱਗਾ ਅੈ ਖੁਦਾ ਤੂੰ ਅਾ ਮੇਰੇ ਨਾਲ ਬੈਠਕੇ ਰੌਟੀ ਖਾ,ਮੈਂ ਦੁੱਧ ਗਰਮ ਕੀਤਾ । ਪਹਿਲਾਂ ਤੂੰ ਪੀ । ਜਦ ਤੂੰ ਰੱਜ ਜਾੲੇੰਗਾ। ਮੈਂ ਬਾਅਦ ਵਿੱਚ ਪੀਵਾਗਾਂ। ਖੁਦਾ ਤੂੰ ਅਾ ਤੇ ਸਹੀ,ਮੈਂ ਤੇਰੀ ਚਾਕਰੀ ਕਰਨੀ ੲੇ,ਤੇਰੀ ਗੁਲਾਮੀ ਕਰਨੀ ੲੇ
ਇਹ ਅੱਯਾਲੀ ਕਹਿਣ ਲੱਗਾ,
“ਹੇ ਖ਼ੁਦਾ! ਮੈਨੂੰ ਨਹੀ ਪਤਾ ਤੇਰੇ ਕੌਲ ਕੁਛ ਹੈ ਜਾਂ ਨਹੀ।
ਪਰ ਮੇਰੇ ਕੋਲ ਤਾਂ 100-150 ਦੇ ਕਰੀਬ ਭੇਡਾਂ ਵੀ ਹੈਨ । ਤੂੰ ਮੇਰੇ ਨਾਲ ਦੋਸਤੀ ਪਾ ਲਵੇਂ ਤਾਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ। ਭੇਡਾਂ ਦੀ ਉੱਨ ਨਾਲ ਤੈਨੂੰ ਸਰਦੀਆਂ ਵਿੱਚ ਇਕ ਚੌਲਾ ਵੀ ਬਣਾ ਦੇਵਾਂਗਾ। ਤੈਨੂੰ ਫਿਰ ਠੰਡ ਨਹੀਂ ਲੱਗੇਗੀ।
ਅੈ ਖ਼ੁਦਾ!ਮੇਰੀਆਂ ਹੋਰ ਖ਼ੂਬੀਆਂ ਵੀ ਸੁਣ ਲੈ,ਮੈਨੂੰ ਕੁਛ ਜੜੀੑ ਬੂਟੀਆਂ ਦਾ ਵੀ ਗਿਆਨ ਹੈ। ਜੌ ਮੈਨੂੰ ਅਾਪਣੇ ਪਿੳੁ ਤੌ ਮਿਲਿਅਾ ੲੇ।
ਜੇ ਤੈਨੂੰ ਬੁਖ਼ਾਰ ਚੜੇੑਗਾ, ਤੇਰਾ ਬੁਖਾਰ ਵੀ ਲਾ ਦਿਆਂਗਾ।
ਹੇ ਖ਼ੁਦਾ!ਮੈਂਨੂੰ ਮੁੱਠੀ-ਚਾਪੀ ਕਰਨ ਦੀ ਬੜੀ ਸੋਹਣੀ ਜਾਂਚ ਹੈ। ਅਗਰ ਤੂੰ ਥੱਕ ਜਾਇਆ ਕਰੇਂਗਾ,ਮੈਂ ਤੇਰੀ ਮੁੱਠੀ-ਚਾਪੀ ਕਰਕੇ ਤੇਰੀ ਥਕਾਵਟ ਵੀ ਲਾਹ ਦਿਆ ਕਰਾਗਾਂ।
ਅੈ ਖੁਦਾ ! ਜੇ ਕਿਧਰੇ ਤੇਰੀ ਜੁੱਤੀ ਪਾਟ ਜਾੲੇ,ਮੈ ਤੇਰੀ ਜੁੱਤੀ ਵੀ ਸੀਂ ਦਿਅਾਗਾਂ । ਮੇਰੇ ਕੌਲ ਸੂੲੀ-ਧਾਗਾ ਵੀ ਹੈ ।
ਉਸ ਵਾਈਜ਼ ਨੇ ਇਹ ਨਹੀਂ ਦੱਸਿਆ ਕਿ ਤੇਰੇ ਵਿਚ ਇਹ ਖ਼ੂਬੀਆਂ ਹੈਨ ਕਿ ਨਹੀਂ,ਸਾਡੇ ਕੋਲ ਤਾਂ ਇਹ ਖ਼ੂਬੀਆਂ,ਇਹ ਗੁਣ ਹੈਗੇ ਨੇ।

ਪਤਾ ਹੈ ਧਾਰਮਿਕ ਇਤਿਹਸਕਾਰ ਕੀ ਕਹਿੰਦੇ ਨੇ ੲਿਹ ਦੁਨੀਅਾ ਦਾ ਪਹਿਲਾ ਭਗਤ ਹੌੲਿਅਾ,ਜਿਸਨੇ ਪਰਮਾਤਮਾ ਸਾਹਮਣੇ ਅਾਪਣੇ ਗੁਣ ਰੱਖੇ ਨੇ, ਨਹੀ ਤੇ ਦੁਨੀਅਾ ਪਰਮਾਤਮਾ ਦੀ ਸਿਫਤੌ- ਸਲਾਹ ਕਰਦੀ ਰਹੀ ਹੈ, ਪਰਮਾਤਮਾ ਦੇ ਗੁਣ ਅੱਗੇ ਰੱਖਕੇ ।
ਇਕੋ ਹੀ ਇਸ ਅੱਯਾਲੀ ਨੇ ਰੱਬ ਦੇ ਅੱਗੇ ਆਪਣੇ ਗੁਣ ਰੱਖੇ ਨੇ।
ਇੰਝ ਆਪਣੀਆਂ ਖ਼ੂਬੀਆਂ ਦੱਸਦਾ ਪਿਆ ਸੀ।

ਕਹਿੰਦੇ ਨੇ ਉਸ ਵਕਤ ਹਜ਼ਰਤ ਮੂਸਾ ਕੋਲੋਂ ਲੰਘ ਰਹੇ ਸਨ।
ਓੁਨਾ ਨੇ ੲਿਹ ਬੌਲ ਸੁਣੇ ਤੇ ਪਹਿਲੀ ਵਾਰ ਸੁਣੇ। ਕੵੌਧ ਚੜਿਅਾ ਮੂਸਾ ਨੂੰ ਖਿੱਚ ਕੇ ੳੁਸ ਅੱਯਾਲੀ ਦੇ ਦੋ ਥੱਪੜ ਮਾਰੇ।
“ਖ਼ੁਦਾ ਨੂੰ ਭੁੱਖ ਲੱਗਦੀ ਹੈ,ਤੂੰ ਰੋਟੀ ਖਵਾਏਂਗਾ। ਤੂੰ ਖ਼ੁਦਾ ਦਾ ਬੁਖਾਰ ਉਤਾਰੇਂਗਾ, ਤੂੰ ਖੁਦਾ ਦੀ ਜੁੱਤੀ ਸੀਂੲੇਗਾਂ। ਮੂਰਖ ਨਾਦਾਨ, ਤੈਨੂੰ ਕੱਖ ਵੀ ਸਮਝ ਨਹੀ, ੳੁਹ ਤਾਂ ੲਿਕ ਵਿਅਾਪਕ ਸਤਾ,ੲਿਕ ਮਹਾਨ ਸਕਤੀ ਹੈ । ਦੁਬਾਰਾ ਕਦੀਂ ੲਿਹ ਬੌਲ ਨਾ ਬੌਲੀ।

ਇਹ ਕਹਿ ਕੇ ਹਜ਼ਰਤ ਮੂਸਾ ਕੋਹਤੂਰ ਤੇ ਚਲਾ ਗਿਅਾ।
ਉਹ ਅੱਯਾਲੀ ਜਾਰੌ-ਜਾਰ ਰੌਣ ਲੱਗ ਪਿਅਾ
ਕਹਿੰਦਾ “ਅੈ ਖ਼ੁਦਾ ਸਿਰਫ ਤੂੰ ਹੀ ਤੇ ਸੀ ਮੇਰੇ ਵਰਗਾ,ਪਰ ਇਹ ਪੈਗੰਬਰ ਤਾਂ ਕਹਿੰਦਾ ਹੈ ਕਿ ਤੂੰ ਮੇਰੇ ਵਰਗਾ ਨਹੀਂ ੲੇ।”
ਜ਼ਾਰੋ-ਜ਼ਾਰ ਰੋਂਦਾ ਰਿਹਾ।
ਕਹਿੰਦਾ”ਅੈ ਖ਼ੁਦਾ! ਇਕ ਤੂੰ ਹੀ ਤੇ ਸੀ ਮੇਰੇ ਵਰਗਾ।

ਓਧਰ ਕੋਹਤੂਰ ਦੇ ਉੱਤੇ ਅੱਜ ਜੈਸੇ ਹੀ ਮੂਸਾ ਬੈਠਾ ਹੈ,ਮਨ ਨਹੀਂ ਜੁੜਦਾ।
ਅੱਧੀ ਰਾਤ ਤਕ ਤੜਪਦਾ ਰਿਹਾ। ਰਾਤ ਲੰਘਣ ਤਕ ਅਾ ਗੲੀ ।
ਮੂਸਾ ਨੇ ਫਰਿਆਦ ਕੀਤੀ,
“ਹੇ ਖ਼ੁਦਾ!ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਹੈ,ਕੀ ਭੁੱਲ ਹੌ ਗੲੀ ਹੈ, ਮੇਰਾ ਮਨ ਤੇਰੇ ਨਾਲ ਕਿਉਂ ਨਹੀਂ ਜੁੜ ਰਿਹਾ?”
ਕਹਿੰਦੇ ਨੇ ਉਦੋਂ ਇਲਹਾਮ ਹੋਇਆ,
“ਨਹੀਂ ਜੁੜ ਸਕੇਂਗਾ। ਅੱਜ ਤੂੰ ਇਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈਂ।

“ਤੂੰ ਬਰਾਏ ਵਸਲ ਕਰਦਨ ਆਮਦੀ॥
‘ ਨਿ ਬਰਾਏ ਫਸਲ ਕਰਦਮ ਆਮਦੀ॥”

“ਤੈਨੂੰ ਮੈਂ ਦੁਨੀਆਂ ਤੇ ਭੇਜਿਆ ਸੀ ਜੋੜਨ ਵਾਸਤੇ, ਤੂੰ ਤਾਂ ਤੋੜ ਕੇ ਆ ਗਿਆ ਹੈਂ। ਉਹ ਮੇਰੇ ਅੱਗੇ ਜੌ ਆਪਣੇ ਗੁਣ ਰੱਖ ਰਿਹਾ ਸੀ, ਮੈਨੂੰ ਬੜੇ ਪਿਅਾਰੇ ਲੱਗਦੇ ਸਨ । ਬੜੇ ਭੋਲੇ,ਬੜੇ ਪਵਿੱਤਰ।
ਜਾ ਜਾਕੇ ੳੁਸਨੂੰ ਜੌੜ। ਫਿਰ ਜੁੜੇਗਾਂ ਨਹੀ ਤਾਂ ਨਹੀ ਜੁੜ ਸਕੇਗਾਂ।
ੲਿਤਹਾਸ ਅੈ ਕਹਿੰਦੇ ਨੇ ਮੂਸਾ ਵਾਪਿਸ ਅਾੲਿਅਾ ਓੁਸ ਅੱਯਾਲੀ ਦੇ ਪੈਰੀਂ ਪੲਿਅਾ, ਮਾਫੀ ਮੰਗੀ ।
ਪਤਾ ਕੀ ਅਾਖਿਅਾ ਮੂਸਾ ਨੇ, ੲਿਹ ਅੱਯਾਲੀ ! ਖੁਦਾ ਕਹਿੰਦਾ,ਖੁਦਾ ਤੇਰੇ ਵਰਗਾ। ਸਾਡੇ ਗੁਣਾਂ ਤੇ ਵੀ ਨਹੀ ਰੀਝਿਅਾ,ਸਾਡੇ ਗਿਅਾਨ ਤੇ ਵੀ ਨਹੀ ਰੀਝਿਅਾ । ਤੇਰੇ ਭੌਲੇ-ਭਾ ਤੇ ਰਿਝ ਗਿਅਾ। ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ।

Share on Whatsapp