ਮਾਪਿਆਂ ਦੇ ਸੰਸਕਾਰ ਤੇ ਸਫਲਤਾਵਾਂ

ਪੜਾੲੀ ‘ਤੋ ਬਾਦ ਨੌਕਰੀ ਲੲੀ ਪਹਿਲੀ ਇੰਟਰਵਿਊ ਦੇਣ ਲੲੀ ਦਫਤਰ ਪਹੁੰਚ ਕੇ ਵਾਰੀ ਦੀ ੳੁਡੀਕ ‘ਚ ਬੈਠਾ ਮੈ ਅਾਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *…..ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ੲੀ ਵਸੇਬਾ ਕਰ ਲੳੂਂਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਅਾਹ ਕਰ, ਅੌਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ੳੁਤੇ ਟੋਕੇ ਜਾਣ ਤੋਂ…. ਸਵੇਰੇ ਉਠਦਿਆਂ ੲੀ ਸ਼ੁਰੂ ਹੋ ਜਾਣਗੇ……*
*”ਜਲਦੀ ਉਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾੲੀਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ ‘ਚੋ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ”।*

ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗੲੇ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਲਈ ਅਵਾਜ਼ ਦੀ ਉਡੀਕ ‘ਚ ਸਨ। ਮੈ ਦੇਖਿਆ ਬਰਾਮਦੇ ਦੀਅਾਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਅਾੲੀ, ਮੈਂ ੳੁਠਕੇ ਬੁਝਾ ਦਿਤੀਆਂ। ਦਫਤਰ ਦੇ ਵਾਟਰ ਕੂਲਰ ‘ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਅਾੲੀ, ਮੈਂ ੳੁਠਕੇ ਪਾਣੀ ਬੰਦ ਕਰਤਾ।
ਤਦੇ ਦਫਤਰ ਦੇ ਕਲਰਕ ਨੇ ਅਾਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋੲੇਗੀ । ੳੁਪਰ ਜਾਣ ਮੌਕੇ ਮੈਂ ਵੇਖਿਆ, ਪੌੜੀਅਾਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਅੌਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁਟੀ ਜਿਹੀ ਕੁਰਸੀ ਪੲੀ ਸੀ, ਉਸਨੂੰ ਪਾਸੇ ਕਰਕੇ ਰਖ ਦਿਤਾ। ਵਾਰੀ ਦੀ ੳੁਡੀਕ ਕਰਨ ਲਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਅਾ ਰਹੇ ਸਨ, ਨਾਂਹ ਜੋ ਹੋ ਗੲੀ ਸੀ ਨੌਕਰੀ ਦੇਣ ਤੋ। ਸਾਰੇ ਅਾਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ। ਅਾਖਰ ‘ਚ ਮੈਨੂੰ ਅਵਾਜ਼ ਪੲੀ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾੲੀ, ੳੁਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ, ਡਿਊਟੀ ਤੇ ਕਿਸ ਦਿਨ ਤੋ ਅਾਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, Sir, ਮਜ਼ਾਕ ਤੇ ਨਾ ਕਰੋ। ਤੁਸੀ ਪੁਛਿਆ ਤੇ ਕੁਝ ਹੈ ੲੀ ਨੲੀ ਤੇ ਨੌਕਰੀ ਕਿੰਵੇ ਦੇ ਦੇਤੀ ?
ਸਾਹਬ ਮੁਸਕਰਾੲੇ ਤੇ ਮੈਨੂੰ ਪੈਰਾਂ ਤਕ ਝੰਜੋੜ ਗੲੇ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV ‘ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾੲੇ ਸੀ, ਸਾਰੇ ਉਮੀਦਵਾਰਾਂ ‘ਚੋ ਸਿਰਫ ਤੂੰ ਹੀ ਅਾਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲੲੀ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ੲੀ ਮੁਕਾ ਲੲੀ ਸੀ, *ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ। ਜੋ ਵਿਅਕਤੀ Self Disciplined ਨਹੀ, ੳੁਹ ਕਦੇ ਵੀ ਅਾਪਣੇ ਇਰਾਦਿਆਂ ‘ਚ ਸਫਲ ਨਹੀ ਹੋ ਸਕਦੇ।*

*ਵਾਪਸ ਘਰ ਪਹੁੰਚਦੇ ੲੀ ਪਾਪਾ ਮੰਮੀ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ੲੀ ਰਹਿਣ। ਅੱਜ ੳੁਹਨਾਂ ਦੀਅਾਂ ਝਿੜਕਾਂ ‘ਚੋ ਸ਼ਹਿਦ ਚੋਂਦਾ ਲਗਿਆ। ਮੈਨੂੰ ਲਗਿਆ, ਕੲੀ ਸਾਲਾਂ ‘ਚ ਸਕੂਲਾਂ ਕਾਲਜਾਂ ‘ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਅਾਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗੲੀਅਾਂ ਹੋਣ। ਸਫਲਤਾਵਾਂ ਲੲੀ ਪਰਵਾਰਕ ਸੰਸਕਾਰ ਵੀ ਜਰੂਰੀ ਨੇ।*

( *ਆਪਣੇ ਆਪਣੇ ਬੱਚਿਆਂ ਨੂੰ ਜਰੂਰ ਇਹ ਪੜਾਓ*)

Categories Motivational
Tags
Share on Whatsapp