ਮੈਂ ਕਲ ਫਿਰ ਆਵਾਂਗਾ

ਇਕ ਠੇਕੇਦਾਰ ਨੂੰ ਠੇਕਿਆਂ ਵਿਚ ਇਤਨਾ ਘਾਟਾ ਪੈ ਗਿਆ ਕਿ ਉਸ ਨੇ ਦਰਿਆ ਵਿਚ ਡੁੱਬ ਕੇ ਮਰਨ ਦਾ ਫੈਸਲੇ ਕਰ ਲਿਆ ।ਜਦੋਂ ਉਹ ਦਰਿਆ ਵਲ ਮਰਨ ਲਈ ਜਾ ਰਿਹਾ ਸੀ ਤਾਂ ਉਥੇ ਉਸ ਨੇ ਪੁੱਲ ਦੇ ਬੁਰਜ ‘ਤੇ ਵੇਖਿਆ ਕੇ ਡੁੱਬ ਕੇ ਮਰਨ ਲਈ ਪਹਿਲਾਂ ਹਿ ਇਕ ਲੜਕੀ ਆਈ ਸੀ,ਜਿਹੜੀ ਰੋ ਵੀ ਰਹੀ ਸੀ ।

   ਠੇਕੇਦਾਰ ਨੂੰ ਵੇਖ ਕੇ ਹੈਰਾਨੀ ਹੋਈ ਕਿ ਇਤਨੀ ਛੋਟੀ ਉਮਰ ਦੀ ਕੋਈ ਲੜਕੀ ਵੀ ਇਤਨੀ ਪਰੇਸ਼ਾਨ ਹੋ ਸਕਦੀ ਹੈ ਕਿ ਉਹ ਦਰਿਆ ਵਿਚ ਡੁੱਬਣ  ਲਈ ਪਹੁੰਚੀ ਹੋਈ ਸੀ ।

ਕਾਰਨ ਪੁਛਿਆ,ਲੜਕੀ ਨੇ ਦਸਿਆ : ਉਸ ਦੀ ਮਾਂ ਬੀਮਾਰ ਸੀ, ਜਿਸ ਦਾ ਦਰਦ  ਉਹ ਵੇਖ ਨਹੀਂ ਸੀ ਸਕਦੀ, ਦਵਾਈ ਜੋਗੇ ਵੀ ਪੈਸੇ ਨਹੀਂ ਸਨ ।

ਠੇਕੇਦਾਰ ਨੇ  ਸਮਝਿਆ, ਲੜਕੀ ਝੂਠ ਬੋਲ ਰਹੀ ਸੀ ਅਤੇ ਫਰੇਬ ਕਰ ਰਹੀ ਸੀ ।

ਉਸ ਨੇ ਕਿਹਾ : ਵਿਖਾ ਤੇਰੀ ਮਾਂ ਕਿਥੇ ਹੈ ? ਉਸ ਦੇ ਘਰ ਜਾ ਕੇ ਵੇਖਿਆ, ਮਾਂ ਬੀਮਾਰ ਸੀ । ਉਸ ਦੀ ਦਵਾਈ ਦੀ ਪਰਚੀ ਲੈ ਕੇ  ਠੇਕੇਦਾਰ , ਦਵਾਈ ਲੈਣ ਚਲਾ ਗਿਆ । ਦਵਾਈ ਲਿਆਂਦੀ । ਡੁੱਬ ਕੇ ਮਰਨ ਦਾ ਖਿਆਲ ਜਾਂਦਾ ਰਿਹਾ, ਕਿਉਕਿ ਉਦੇਸ਼  ਮਿਲ ਗਿਆ ਸੀ ਕਿ ਧੀ ਨੂੰ  ਡੁੱਬਣ   ਨਹੀਂ ਦੇਣਾ ਅਤੇ ਮਾਂ ਨੂੰ  ਮਰਨ ਨਹੀਂ ਦੇਣਾ । ਜਿਸ ਠੇਕੇਦਾਰ ਨੇ ਹੁਣ ਤੱਕ ਕੇ ਮਰ ਗਏ ਹੋਣਾ ਸੀ ,

ਉਸ ਨੇ ਜਾਣ ਵੇਲੇ ਕਿਹਾ ; ਮੈਂ ਕਲ ਫਿਰ ਆਵਾਂਗਾ ।

  • ਪੁਸਤਕ: ਖਿੜਕੀਆਂ
Share on Whatsapp