ਲਛਮਣ

ਮੀਂਹਾ ਦੇ ਦਿਨ ਸੀ ਤੇ ਲਛਮਣ ਨੂੰ ਖੇਤ ਕੰਮ ਕਰਦੇ ਇਹੀ ਫਿਕਰ ਰਹਿੰਦੀ ਕਿ ਕਿਤੇ ਜੋ ਤਿੰਨ ਕੋਠੇ ਚੋਦੇਂ ਆ ਕੋਈ ਨੁਕਸਾਨ ਨਾ ਕਰ ਦੇਣ,,,ਤਿੰਨ ਕੋਠੇ ਕਾਹਦੇ ਇੱਕ ਤਾਂ ਤੀਹ ਕੋ ਸਾਲ ਪੁਰਾਣੀ ਸਵਾਤ ਜਿੱਥੇ ਆਇਆ ਗਇਆ ਬਹਿੰਦਾ ਤੇ ਇਕ ਪੇਟੀ ਆਲਾ ਜਿਹਦੀ ਛੱਤ ਉੱਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹ ਬਹਿ ਜਾਂਦਾ,,

ਮੈਂ ਕੋਲੋ ਲੰਘ ਰਿਹਾ ਸੀ ਤਾਂ ਪਿਛੋ ਆਵਾਜ ਆਈ ਅਖੇ “ਆਹ ਸੁਣੀ ਕਾਕਾ”ਮੈਂ ਪਿਛੇ ਦੇਖਿਆ ਤੇ ਕਿਹਾਂ ‘ਹਾਂ ਬਾਬਾ ਹੁਕਮ ” ਲਛਮਣ ਨੇ ਕਿਹਾ “ਹੁਕਮ ਕਾਹਦਾ ਪੁੱਤਰਾ,ਇੰਨੇ ਚੋਂ ਮੁੜਕੇ ਨਾਲੇ ਭਿਜੇ ਹੋਏ ਗੀਝੇ ਚੋਂ ਦੋ ਪੰਜਾਹਾਂ ਪੰਜਾਹਾਂ ਦੇ ਨੋਟ ਫੜਾਏ ਤੇ ਕਿਹਾ”ਮੈਨੂੰ ਕਵੇਲਾ ਹੋ ਜਾਣਾ ਜੇ ਤੂੰ ਜਾਂਦਾ ਜਾਂਦਾ ਪੰਜਾਹਾ ਦੀ ਖੰਡ ਤੇ ਦਸਾਂ ਦੀਆਂ ਲੈਚੀਆਂ ਤੇ ਤੇ ਚਾਲੀਆਂ ਸੂਜੀ ਲਿਆਦੇ ਕਿਉਕਿਂ ਕੱਲ ਪੰਮੀ ਨੂੰ ਦੇਖਣ ਆਲਿਆ ਨੇ ਆਉਣਾ ਆਪਾ ਤਾਂ ਫਿੱਕੀ ਪੀ ਲੈਨੇ ਆ ਪਰ ਪਰੁਹਣਚਾਰੀਆਂ ਲਈ ਬੰਦੋਬਸਤ ਕਰਨਾ ਪੈਂਦਾ,,
ਲਛਮਣ ਦੇ ਚੇਹਰੇ ਦੀ ਖੁਸ਼ੀ ਦੇਖਣ ਆਲੀ ਸੀ ਜਿਵੇ ਇਕ ਉਮੀਦ ਸੀ,,ਮੈਂ ਸੌਦਾ ਲੈਕੇ ਘਰੇ ਗਿਆ ਲਛਮਣ ਦੇ ਘਰੋਂ ਪੁਰਾਣੇ ਸੂਟ ਤੇ ਤੋਪੇ ਲਾ ਰਹੀ ਸੀ ਮੈਂ ਪੁੱਛਿਆ ਬੇਬੇ ਨਵਾਂ ਬਣਾ ਲੈਂਦੀ ਕੋਈ ਨਾਲ ਈ ਬੋਲੀ “ਵੇ ਕਾਹਣੂ ਪੁੱਤ ਚਾਰ ਘੜੀਆਂ ਬਹਿਣਾ ਏ ਉਹਨਾ ਨੇ ਤੇ ਫਿਰ ਚਲੇ ਜਾਣਗੇ,,ਇਹਨੇ ਨੂੰ ਲਛਮਣ ਵੀ ਆ ਗਿਆ ਤੇ ਮੈਨੂੰ ਕੰਮ ਕਰਦੇ ਨੂੰ ਦੇਖ ਕਹਿੰਦਾ”ਸ਼ੇਰਾ ਤੂੰ ਹਜੇ ਇਥੇ ਹੀ ਆ ਮੈਂ ਕਿਹਾ ਬਸ ਆਵਦੀ ਹੀ ਭੈਣ ਦਾ ਕਾਰਜ ਆ ਤਾਂ ਕੰਮ ਕਰਾਉਣ ਲਗ ਗਿਆ ਤਿੰਨੇ ਜੀਅ ਸਵਾਤ ਵਿਚ ਚਲੇ ਗਏ ਮੈਂ ਬਾਹਰ ਸਬਜੀ ਕੱਟਣ ਲੱਗ ਪਿਆ ਬਾਹਰ ਵਾਜ ਆ ਰਹੀ ਸੀ ਕਿ ਲਛਮਣ ਕੋਲ ਸਾਰਾ ਹੀ ਪੰਜ ਸੋ ਰੁਪੀਆਂ ਆ ਤੇ ਖਰਚੇ ਵੱਧ ਨੇ ਪਰ ਧਨੀ ਸੀ ਉਹ ਮਾਂ ਜਾਇਆ ਮਾਸਾ ਭਿਣਕ ਨਹੀ ਲੱਗਣ ਦਿੱਤੀ ਗਰੀਬੀ ਦੀ ਤੇ ਨਾ ਮੰਗੇ ਕਿਸੇ ਕੋਲੋ,,
ਮੈਂ ਕਿਹਾ ਬਾਬਾ ਜੇ ਲੋੜ ਸੀ ਤਾਂ ਫੜ ਲੈਂਦਾ ਕਿਸੇ ਤੋਂ, ਆਖਦਾ ਨਾ ਸ਼ੇਰਾਂ ਇਹ ਲੋਕ ਨਹੀ ਪਹਿਲਾ ਜਹੇ” ਜੇ ਪੰਮੀ ਦਾ ਕਾਰਜ ਸਿਰੇ ਲੱਗਣਾ ਏ ਤਾਂ ਇਸੇ ਪੰਜ ਸੋ ਨਾਲ ਈ ਨੇਪਰੇ ਚੜ ਜਾਣਾ ਹੈ,,,

ਤਿੰਨੋ ਇਕੋ ਮੰਜੇ ਤੇ ਬੈਠੇ ਆਪਣੀ ਧੀ ਨੂੰ ਨਾਲ ਗੱਲਾ ਸਾਝੀਆਂ ਕਰ ਰਹੇ ਸੀ ਧੰਨ ਨੇ ਲਛਮਣ ਵਰਗਿਆ ਦੇ ਪਰਿਵਾਰ ਜੋ ਪੰਜਾਹਾਂ ਦੀ ਖੰਡ ਨਾਲ ਅਜ ਵੀ ਜੀ ਰਹੇ ਆਂ

  • ਲੇਖਕ: Jagjeet
Categories Emotional
Share on Whatsapp