ਕੀਰਤਨ

ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ।

ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਸਨ।

ਕਹਿੰਦੇ ਹਨ ਜਦ ਭਾਈ ਮਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ਵਿਚ ਨਮ ਹੋ ਜਾਂਦੇ ਸਨ। ਉਹ ਕੀਰਤਨ ਨੂੰ ਆਪਨੇ ਪ੍ਰਭੂ ਨਾਲ ਸੁਰ ਮਈ ਗੱਲਾਂ ਕਰਨ ਸਮਾਨ ਸਮਝਦੇ ਸਨ। ਦਰਬਾਰ ਸਾਹਿਬ ਦੇ ਕੀਰਤਨੀਏ ਵਡੇ – ਵਡੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਇਹ ਕਰਕੇ ਠੁਕਰਾ ਦਿੰਦੇ ਸਨ ਕਿ ਉਹ ਤਾਂ ਦਰਬਾਰ ਸਾਹਿਬ ਵਿਚ ਹੀ ਅਪਣਾ ਗਲਾ ਖੋਲਣਗੇ। ਉਨਾਂ ਦੀ ਇਸ ਅਸਥਾਨ ਦੇ ਜਸ ਗਾਇਣ ਕਰਨ ਲਈ ਹੀ ਸੇਵਾ ਪਕੀ ਹੋਈ ਪਈ ਹੈ।

ਇਕ ਦਿਨ ਸੰਗਤਾਂ ਨੇ ਮਹਾਰਾਜੇ ਨੂੰ ਸਹਿਜ ਸੁਭਾਏ ਇਹ ਕਿਹਾ ਕਿ ਭਾਈ ਮਨਸ਼ਾ ਸਿੰਘ ਵਰਗਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ ਪਰ ਉਸ ਉੱਤੇ ਗਰੀਬੀ ਦਾ ਵੀ ਬੋਝ ਹੈ। ਜਿਸ ਕਾਰਣ ਉਹ ਸਖਤ ਮੰਦਹਾਲੀ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਮਹਾਰਾਜੇ ਨੇ ਜਦ ਇਹ ਗੱਲ ਸੁਣੀ ਤਾਂ ਉਸੇ ਵਕਤ ਭਾਈ ਮਨਸ਼ਾ ਸਿੰਘ ਦੇ ਘਰ ਪਹੁੰਚ ਗਿਆ ਬੂਹਾ ਖੜਕਾਣ ਤੇ ਮਨਸ਼ਾ ਸਿੰਘ ਨੂੰ ਦਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਉਸਦੀ ਮੱਦਦ ਕਰਨ ਲਈ ਆਇਆ ਹੈ। ਮਨਸ਼ਾ ਸਿੰਘ ਨੇ ਬੂਹਾ ਨਾ ਖੋਲਿਆ ਅਤੇ ਅਦਰੋਂ ਹੀ ਬੜੀ ਨਿਮਰਤਾ ਨਾਲ ਮਹਾਰਾਜੇ ਦਾ ਧੰਨਵਾਦ ਕਰ ਦਿੱਤਾ। ਮਹਾਰਾਜੇ ਨੇ ਤੁਰੰਤ ਅਨੁਮਾਨ ਲਗਾ ਲਿਆ ਕਿ ਗੁਰੂ ਦੀ ਸ਼ਰਨ ਵਿੱਚ ਜਿਉਂਦਾ ਮਨੁੱਖ ਅਦਰੋਂ ਬਾਹਰੋਂ ਕਿਨਾਂ ਰੱਜਿਆ ਹੋਇਆ ਅਤੇ ਤ੍ਰਿਪਤ ਹੁੰਦਾ ਹੈ।

ਇਕ ਵਾਰ ਰਬਿੰਦਰ ਨਾਥ ਟੈਗੋਰ ਨੇ ਦਰਬਾਰ ਸਾਹਿਬ ਵਿਖੇ ਭਾਈ ਸੁੰਦਰ ਸਿੰਘ ਦਾ ਕੀਰਤਨ ਸੁਣਿਆ ਤਾਂ ਉਹ ਕੀਰਤਨ ਦਾ ਦੀਵਾਨਾ ਹੋ ਗਿਆ । ਉਸਨੇ ਭਾਈ ਸੁੰਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਠਹਿਰ ਵਾਲੀ ਥਾਂ ਤੇ ਆ ਕੇ ਕੁਝ ਸਮਾਂ ਕੀਰਤਨ ਸੁਣਾ ਜਾਵੇ ਪਰ ਭਾਈ ਸਾਹਿਬ ਨੇ ਕਹਿ ਭੇਜਿਆ ਕਿ ਜੇਕਰ ਟੈਗੋਰ ਨੇ ਸੁੰਦਰ ਸਿੰਘ ਦਾ ਕੀਰਤਨ ਸਣਨਾ ਹੈ ਤਾਂ ਉਸਨੂੰ ਦਰਬਾਰ ਸਾਹਿਬ ਹੀ ਆਣਾ ਪਵੇਗਾ। ਬੰਗਾਲ ਵਾਪਿਸ ਜਾਣ ਲਗਿਆ ਉਸ ਨੇ ਕਿਹਾ ਕਿ ਜੇਕਰ ਭਾਈ ਸੁੰਦਰ ਸਿੰਘ ਦਰਬਾਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਾ ਕਰਦੇ ਹੁੰਦੇ ਤਾਂ ਮੈਂ ਇਹਨਾਂ ਨੂੰ ਚੁੱਕ ਕੇ ਅਪਣੇ ਨਾਲ ਲੈ ਜਾਂਦਾ।

ਹੁਣ ਦਰਬਾਰ ਸਾਹਿਬ ਅਤਿ ਆਧੁਨਿਕ ਧੁਨੀ ਸਿਸਟਮ ਫਿਟ ਹੈ ਜਿਹੜਾ ਹੋਲੀ ਜਿਹੀ ਆਵਾਜ ਨੂੰ ਬੜਾ ਸੂਖਮ ਮੁਲਾਇਮ ਤੇ ਸੁਰੀਲਾ ਬਣਾ ਕੇ ਸਾਰੇ ਪਰੀਸਰ ਵਿਚ ਇਵੇਂ ਖਿੰਡਾ ਦਿੰਦਾ ਹੈ ਜਿਵੇਂ ਹਵਾ ਦਾ ਇਕ ਝੌਕਾਂ ਫੁੱਲਾਂ ਦੀ ਮਹਿਕ ਨੂੰ ਸਭ ਪਾਸੇ ਖਿਲਾਰ ਦਿੰਦਾ ਹੈ। ਜਿਨਾਂ ਸੰਗਤਾਂ ਨੇ ਅਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਦਰਬਾਰ ਸਾਹਿਬ ਵੱਲ ਜਾਣ ਦੇ ਨਜਾਰੇ ਦੇ ਦਰਸ਼ਨ ਕੀਤੇ ਨੇ ਉਨਾਂ ਨੂੰ ਪਤਾ ਹੋਵੇਗਾ ਕਿ ਪਾਲਕੀ ਸਾਹਿਬ ਦੇ ਅੱਗੇ ਇਕ ਨੌਜਵਾਨ ਸ਼ਰਧਾਵਾਨ ਸਿੰਘ ਪੂਰੇ ਜੋਰ ਨਾਲ ਨਰਸਿੰਘਾ ਵਜਾਂਦਾ ਹੈ। ਜਦ ਉਸਦੇ ਨਰਸਿੰਘੇ ਦੀ ਆਵਾਜ ਹਰਿਮੰਦਰ ਸਾਹਿਬ ਦੀਆਂ ਦਿਵਾਰਾਂ ਨਾਲ ਛੂੰਹਦੀ ਹੈ ਤਾਂ ਵਿਸਮਾਦੀ ਰੰਗ ਬੰਨ ਦਿੰਦੀ ਹੈ। ਇਵੇਂ ਲਗਦਾ ਹੈ ਕਿ ਪ੍ਰਮਾਤਮਾ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਆਪ ਅਕਾਸ਼ ਵਿੱਚ ਿੲਸ ਅਨਾਦੀ ਨਾਦ ਦਾ ਕੀਰਤਨ ਕਰ ਰਿਹਾ ਹੋਵੇ।
(ਕਾਪੀ)

ਇਸ ਤੋਂ ਬਿਨਾ ਇੱਕ ਸਿੰਘ ਵਿਸ਼ੇਸ਼ ਅੰਦਾਜ਼ ‘ਚ
ਸਤਿਨਾਮ.. ਸ੍ਰੀ ਵਾਹਿਗੁਰੂ ਸਾਹਿਬ ਜੀ
ਉਚਾਰਦਾ ਹੁੰਦਾ ਹੈ ਉਸਦੀ ਅਵਾਜ਼ ਵੀ ਬਿਨਾ ਮਾਇਕ ਤੋਂ ਸਾਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੂੰਜਦੀ ਹੁੰਦੀ ਹੈ।

Categories Religious
Tags
Share on Whatsapp