ਜਾਦੂਗਰ

ਇੱਕ ਵਾਰੀ ਬਾਦਲ ਤੇ ਕੈਪਟਣ ਇੱਕ ਹਲਵਾਈ ਦੀ ਦੁਕਾਨ ਤੇ ਗਏ ।
ਜਿਵੇਂ ਹੀ ਉਹ ਦੁਕਾਨ ਚ ਵੜੇ, ਬਾਦਲ ਨੇਂ ਚੱਕਕੇ ਤਿੰਨ ਪੀਸ ਬਰਫੀ ਦੇ ਜੇਬ ਚ ਪਾ ਲਏ ।
ਬਾਦਲ ਕਹਿੰਦਾ, ” ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ ਤੇ ਮੈਨੂੰ ਕੋਈ ਗੱਪ ਵੀ ਨੀ ਮਾਰਨਾ ਪਿਆ, ਐਤਕੀਂ ਇਲੈਕਸ਼ਨ ਤਾਂ ਮੈਂ ਈ ਜਿੱਤੂੰ ।
ਕੈਪਟਨ ਕਹਿੰਦਾ ਵੀ ਇਹ ਚੀਜ਼ ਤੂੰ ਸਾਰੀ ਉਮਰ ਕੀਤੀ ਆ, ਧੋਖੇਬਾਜੀ ਤੇ ਚੋਰੀ, ਤੇ ਹੁਣ ਮੈਂ ਇਮਾਨਦਾਰ ਤਰੀਕੇ ਨਾਲ ਤਿੰਨ ਪੀਸ ਲੈਕੇ ਦਿਖਾਉਣਾ, ਬਿਨਾਂ ਚੋਰੀ ਕੀਤੇ ਤੇ ਝੂਠ ਬੋਲੇ ਤੇ ਸਾਬਤ ਕਰਦੂੰ ਵੀ ਮੈਂ ਵੱਧ ਚਲਾਕ ਆਂ ।
ਕੈਪਟਨ ਹਲਵਾਈ ਕੋਲੇ ਗਿਆ ਤੇ ਕਹਿੰਦਾ ਵੀ ਮੈਨੂੰ ਬਰਫੀ ਦੇ ਤੇ ਮੈਂ ਤੈਨੂੰ ਜਾਦੂ ਕਰਕੇ ਦਿਖਾਉਣਾ ।
ਝਾਂਸੇ ਚ ਆਕੇ ਹਲਵਾਈ ਨੇਂ ਇੱਕ ਪੀਸ ਦਿੱਤਾ ਤੇ ਕੈਪਟਨ ਖਾ ਗਿਆ, ਕੈਪਟਨ ਨੇਂ ਦੂਜਾ ਮੰਗਿਆ, ਫੇਰ ਤੀਜਾ ਮੰਗਿਆ । ਤਿੰਨੇ ਪੀਸ ਲੈਕੇ ਖਾ ਲਏ ।
ਐਨੇ ਚਿਰ ਚ ਹਲਵਾਈ ਚੱਕਰ ਚ ਪੈ ਗਿਆ ਤੇ ਕਹਿੰਦਾ ਜਾਦੂ ਕਦੋਂ ਕਰੇਂਗਾ ।
ਤਾਂ ਕੈਪਟਨ ਕਹਿੰਦਾ ਬਾਦਲ ਦੀ ਤਲਾਸ਼ੀ ਲੈ, ਮੇਰੇ ਖਾਧੇ ਤਿੰਨੇ ਪੀਸ ਇਹਦੀ ਜੇਬ ਚੋਂ ਮਿਲਣਗੇ।

“”””””””””ਮਾਫ਼ ਕਰਦੇ ਭਰਾਵਾਂ ਤੇਰੇ ਵਰਗਾ ਜਾਦੂਗਰ ਕੋਈ ਨੀ,,ਤਾਹਿ ਤਾਂ ਤੇਰੇ ਚਰਚੇ ਪਾਕਿਸਤਾਨ ਤੱਕ ਹੁੰਦੇ ਆ

Categories General
Tags
Share on Whatsapp