ਇਕ ਹੀ ਸੱਚ ਅਤੇ ਪਰਮਾਤਮਾ

ਅੱਖਾ ਖੋਲ੍ਹੋ ਸਾਰੇ ਰੂਪ ਪ੍ਭੂ ਦੇ ਹਨ। ਧਰਮ ਇਕ ਹੈ , ਸੱਚ ਇਕ ਹੈ ਤੇ ਜੋ ਉਸ ਨੂੰ ਖੰਨਡਾ ਚ ਦੇਖਦਾ ਹੈ, ਜਰੂਰ ਉਸ ਦੀਆ ਅੱਖਾ ਖੰਨਡਤ ਹਨ ।

ਇਕ ਸੁਨਿਆਰ ਸੀ ਉਹ ਰਾਮ ਦਾ ਭਗਤ ਸੀ ਭਗਤ ਵੀ ਐਸਾ ਕਿ ਰਾਮ ਦੇ ਇਲਾਵਾ ਉਸ ਦੇ ਮਨ ਵਿਚ ਹੋਰ ਕਿਸੇ ਮੂਰਤੀ ਲਈ ਲੲੀ ਕੋਈ ਆਦਰ ਨਹੀ ਸੀ ਉਹ ਰਾਮ ਦੀ ਮੂਰਤੀ ਦੇ ਇਲਾਵਾ ਹੋਰ ਕਿਸੇ ਮੂਰਤੀ ਦੇ ਦਰਸ਼ਨ ਨਹੀ ਸੀ ਕਰਦਾ ਹੋਰਨਾ ਮੂਰਤੀਆ ਦੇ ਸਾਹਮਣੇ ਉਹ ਅੱਖਾ ਬੰਦ ਕਰ ਲੈਦਾ ਸੀ ਇਕ ਦਿਨ ਉਸ ਦੇਸ਼ ਦੇ ਸਮਰਾਟ ਨੇ ਉਸ ਨੂੰ ਕ੍ਰਿਸ਼ਨ ਦੀ ਮੂਰਤੀ ਦੇ ਲਈ ਇਕ ਸੋਨੇ ਦਾ ਮੁਕਟ ਬਣਾਉਣ ਦੀ ਆਗਿਆ ਦਿੱਤੀ । ਸੁਨਿਆਰ ਬਹੁਤ ਧਰਮ ਸੰਕਟ ‘ਚ ਪੈ ਗਿਆ ਕ੍ਰਿਸ਼ਨ ਦੀ ਮੂਰਤੀ ਦੇ ਸਿਰ ਦਾ ਮਾਪ ਉਹ ਹੁਣ ਕਿਸ ਤਰਾ ਲਵੇ ਆਖਿਰ ਉਹ ਆਪਣੀਆ ਅੱਖਾ ਤੇ ਪੱਟੀ ਬੰਨ ਕੇ ਕ੍ਰਿਸ਼ਨ ਦੀ ਮੂਰਤੀ ਦੇ ਸਿਰ ਦਾ ਮਾਪ ਲੈਣ ਲਈ ਚਲਾ ਗਿਆ ਕ੍ਰਿਸ਼ਨ ਦੀ ਮੂਰਤੀ ਦਾ ਮਾਪ ਲੈਦੇ ਸਮੇ ਉਸ ਨੂੰ ਇਸ ਤਰ੍ਹਾ ਅਨੁਭਵ ਹੋਇਆ ਕਿ ਜਿਸ ਤਰ੍ਹਾ ਉਹ ਆਪਣੀ ਜਾਣੀ ਪਛਾਣੀ ਰਾਮ ਦੀ ਮੂਰਤੀ ਨੂੰ ਹੀ ਟਾਟੋਲ ਰਹਿਆ ਹੋਵੇ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਹਿਆ ਉਸ ਨੇ ਆਪਣੀ ਅੱਖਾ ਤੋ ਪੱਟੀ ਉਤਾਰ ਕੇ ਦੂਰ ਸੁੱਟ ਦਿੱਤੀ ਉਸ ਦੀ ਅੱਖ ਪਹਿਲੀ ਵਾਰ ਨਿਰਪੱਖ ਖੁੱਲ੍ਹੀ ਉਸ ਨੇ ਦੇਖਿਆ ਕਿ ਸਾਰੇ ਰੂਪ ਉਸ ਪ੍ਰਭੂ ਦੇ ਹੀ ਹਨ ਜੋ ਮੂਲ ਰੂਪ ‘ਚ ਆਰੂਪ ਹੈ ਉਸ ਨੇ ਅਨੁਭਵ ਕੀਤਾ ਕਿ ਜਿਸ ਦਾ ਕੋਈ ਰੂਪ ਨਹੀ ਉਹ ਹੀ ਸਾਰੇ ਰੂਪਾ ਵਿੱਚ ਹੋ ਸਕਦਾ ਹੈ ।

ਇਹ ਕਹਾਣੀ ਸਚ ਹੈ ਜਾ ਨਹੀ ਇਸ ਦਾ ਮੈਨੂੰ ਪਤਾ ਨਹੀ ਪਰ ਮੰਦਰ, ਮਸਜਿਦ, ਗਰਿਜੇ ਤੇ ਗੁਰਦੁਆਰੇ ਜਾਦੇ ਲੋਕਾ ਦੀਆ ਅੱਖਾ ਤੇ ਇਸ ਤਰ੍ਹਾ ਦੀ ਹੀ ਪੱਟੀ ਬੱਜੀ ਹੋਈ ਹੈ । ਇਹ ਮੈ ਰੋਜ ਦੇਖਦਾ ਹਾ ਮੈ ਉਹਨਾ ਨੂੰ ਇਹ ਕਹਾਣੀ ਦੱਸਦਾ ਹਾ ਉਹ ਮੈਨੂੰ ਪੁੱਛਦੇ ਹਨ ਕਿ ਇਹ ਕਹਾਣੀ ਸੱਚ ਹੈ ਤਾ ਮੈ ਉਹਨਾ ਨੂੰ ਕਹਿੰਦਾ ਹਾ ਕਿ ਤੁਸੀ ਆਪਣੀਆ ਅੱਖਾ ਤੇ ਬੱਜੀ ਪੱਟੀ ਨੂੰ ਜਰਾ ਟਾਟੋਲ ਕੇ ਵੇਖੋ ਤਾ ਤੁਹਾਨੂੰ ਅੱਧੀ ਕਹਾਣੀ ਸੱਚ ਹੀ ਲੱਗੇਗੀ ਅਤੇ ਜੇਕਰ ਉਹਨਾ ਪੱਟੀਆ ਨੂੰ ਉਤਾਰ ਕੇ ਦੇਖੋ ਤਾ ਬਾਕੀ ਅੱਧੀ ਕਹਾਣੀ ਵੀ ਸੱਚ ਹੋ ਜਾਵੇਗੀ , ਅੱਖਾ ਖੋਲ੍ਹੋ ਅਤੇ ਦੇਖੋ ਆਪਣੇ ਹੀ ਹੱਥਾ ਨਾਲ ਅਸੀ ਸੱਚ ਦੀ ਪੂਰਣਨਤਾ ਤੋ ਵਾਝੇ ਹੋੲੇ ਬੈਠੇ ਹਾ ਸਭ ਧਾਰਣਾ ਨੂੰ ਛੱਡ ਕੇ ਦੇਖੋ ਤਾ ਸਭ ਥਾਵਾ ਤੇ ਇਕ ਹੀ ਸੱਚ ਅਤੇ ਪਰਮਾਤਮਾ ਦਾ ਅਨੁਭਵ ਹੋਵੇਗਾ ।

Likes:
Views:
20
Article Tags:
Article Categories:
Religious Spirtual

Leave a Reply