ਘੋੜਿਆਂ ਦੀ ਮੰਡੀ

ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਕਿਹਾ,
“ਨਾ ਕੋਈ ਹਿੰਦੂ ਨਾ ਮੁਸਲਮਾਨ,ਸਭ ਬਰਾਬਰ ਹਨ।”
ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਜੀ ਨੂੰ ਕਿਹਾ,
“ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜੋੑ।”

ਤਾਂ ਗੁਰੂ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਮਾਜ਼ ਨਵਾਬ ਤਾਂ ਪੜੑਨ ਲੱਗ ਪਿਆ,ਪਰ ਗੁਰੂ ਜੀ ਉਸ ਵੱਲ ਵੇਖ-ਵੇਖ ਕੇ ਮੁਸਕਰਾਉਂਦੇ ਰਹੇ। ਜਦੋਂ ਨਵਾਬ ਨੇ ਨਮਾਜ਼ ਦੀ ਸਮਾਪਤੀ ਕੀਤੀ ਤਾਂ ਉਸਨੇ ਗੁਰੂ ਜੀ ਨੂੰ ਕਿਹਾ,
“ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੇਰੇ ਨਾਲ ਨਮਾਜ਼ ਪੜਾੑਂਗਾ ਪਰ ਤੁਸੀਂ ਤਾਂ ਨਮਾਜ਼ ਪੜੑੀ ਹੀ ਨਹੀਂ।”
ਤਾਂ ਗੁਰੂ ਜੀ ਨੇ ਅੱਗੋਂ ਕਿਹਾ,
“ਮੈਂ ਤੇਰੇ ਨਾਲ ਨਮਾਜ਼ ਪੜੑਨ ਦੀ ਗੱਲ ਕੀਤੀ ਸੀ,ਤੇਰੇ ਨਾਲ ਘੋੜੇ ਖ਼ੀੑਦਣ ਦੀ ਗੱਲ ਨਹੀਂ ਕੀਤੀ ਸੀ। ਤੂੰ ਤੇ ਕਾਬਲ ਵਿਚ ਘੋੜੇ ਖ਼ੀੑਦਦਾ ਫਿਰਦਾ ਸੀ,
ਦੱਸ ਕੀ ਇਹ ਗੱਲ ਠੀਕ ਨਹੀਂ?”
ਤਾਂ ਅੱਗੋਂ ਨਵਾਬ ਚੁੱਪ ਕਰ ਗਿਆ। ਦਰਅਸਲ ਉੁਦੋਂ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਤੇ ਉਸਨੇ ਆਪਣੇ ਆਦਮੀਂ ਕਾਬਲ ਘੋੜੇ ਖ਼ੀੑਦਣ ਵਾਸਤੇ ਭੇਜੇ ਹੋਏ ਸਨ ਤੇ ਨਮਾਜ਼ ਪੜੑਦਿਆਂ ਉਸਦਾ ਮਨ,ਉਸ ਦਾ ਧਿਆਨ ਕਾਬਲ ਵਿਚ ਹੀ ਸੀ। ਮੂੰਹ ਨਾਲ ਤੇ ਉਹ ਨਮਾਜ਼ ਪੜੑ ਰਿਹਾ ਸੀ,ਪਰ ਮਨ ਵਿਚ ਸੋਚ ਰਿਹਾ ਸੀ ਕਿ ਮੇਰੇ ਆਦਮੀ ਘੋੜੇ ਵਧੀਆ ਨਸਲ ਦੇ ਖ਼ੀੑਦ ਰਹੇ ਹੋਣਗੇ ਤੇ ਲੈ ਕੇ ਆਉਣਗੇ। ਉਹ ਸਰੀਰ ਕਰਕੇ ਮਸੀਤ ਵਿਚ ਹੁੰਦਾ ਹੋਇਆ ਵੀ ਮਨ ਕਰਕੇ ਕਾਬਲ ਵਿਚ ਘੋੜੇ ਖ਼ੀੑਦ ਰਿਹਾ ਸੀ।
ਦਰਅਸਲ ਹਰ ਆਦਮੀ ਕਥਾ-ਕੀਰਤਨ ਸੁਣਦਿਆਂ ਹੋਇਆਂ,ਪਾਠ ਕਰਦਿਆਂ ਹੋਇਆਂ,ਆਪੋ ਆਪਣੇ ਘੋੜੇ ਹੀ ਖ਼ੀੑਦ ਰਹੇ ਹੁੰਦੇ ਹਨ। ਕੋਈ ਕਿਸੇ ਰੂਪ ਵਿਚ,ਕੋਈ ਕਿਸੇ ਰੂਪ ਵਿਚ।

“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥”
{ਅੰਗ ੪੬੮}

Share on Whatsapp