ਦੁਨੀਆਂ ਦੀ ਸੱਭ ਤੋਂ ਅਮੀਰ ਕੰਪਨੀ

ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪੰਜਾਬ & ਸਿੰਧ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨਾ ਨੇ ਮੈਨੂੰ ਗੱਲ ਕਰਦਿਆਂ ਇਕ ਗੱਲ ਦੱਸੀ ਕਿ ਉਹ ਸਵਿਟਜਰਲੈਂਡ ਵਿੱਚ ਮੀਟਿੰਗ ਤੇ ਗਏ ਸੀ ਜਿੱਥੇ ਦੁਨੀਆਂ ਭਰ ਦੇ ਬੈਂਕਾਂ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੌਜੂਦ ਸਨ ! ਤੇ ਉਥੇ ਸਵਿਟਜਰਲੈਂਡ ਦੇ World Bank ਦੇ ਪ੍ਰੈਜ਼ੀਡੈਂਟ ਨੇ ਸਾਰਿਆਂ ਨੂੰ ਸਵਾਲ ਕੀਤਾ ! ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਸਾਨੂੰ ਆਪਣੇ ਦੇਸ਼ ਤੇ ਕਿਸ ਗੱਲ ਦਾ ਮਾਣ ਹੈ ? ਕਿਸੇ ਨੇ ਕਿਹਾ ਇਸ ਦੇਸ਼ ਦਾ ਵਾਤਾਵਰਣ ਰਹਿਣ ਲਈ ਬਹੁਤ ਸੋਹਣਾ ! ਕਿਸੇ ਕਿਹਾ ਕਿ ਇੱਥੇ ਦੁਨੀਆਂ ਭਰ ਦੇ ਲੋਕ ਆਪਣਾ ਪੈਸਾ ਜਮਾਂ ਕਰਾਉੰਦੇ ਹਨ ! ਕਿਸੇ ਨੇ ਕਿਹਾ ਕਿ ਇੱਥੇ ਦੀਆਂ ਘੜੀਆਂ ਵਰਗੀ ਘੜੀ ਕਿਤੇ ਹੋਰ ਨੀ ਬਣਦੀ ਕਿਸੇ ਨੇ ਕਿਹਾ ਕਿ ਇੱਥੇ ਚਾਕਲੇਟ ਬਣਦਾ ਕਿਸੇ ਕਿਹਾ ਕਿ ਇਹ ਦੇਸ਼ ਕਿਸੇ ਲੜਾਈ ਵਿੱਚ ਸ਼ਾਮਲ਼ ਨਹੀ ਹੁੰਦਾ ! ਹਰ ਕੋਈ ਆਪਣਾ ਆਪਣਾ ਕਿਆਸ ਲਾ ਰਿਹਾ ਸੀ ਪਰ ਉਸਨੇ ਸਾਰੇ ਨਿਕਾਰ ਦਿੱਤੇ ਕਿ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ !
ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਕਿ 1863ਈਸਵੀ ਨੂੰ ਜੇਨੇਵਾ ਵਿੱਚ ਰੈਡ ਕਰਾਸ ਦੀ ਸ਼ੁਰੂਆਤ ਹੋਈ ਸੀ ਜੋ ਹਰ ਲੜਾਈ ਵਿੱਚ ਸੇਵਾ ਕਰਦੀ ਹੈ ! ਉਦੋਂ ਸਰਦਾਰ ਸਾਹਿਬ ਉਠੇ ਤੇ ਉਠ ਕੇ ਉਹਨੂੰ Challenge ਕੀਤਾ ਕਿ ਤੂੰ ਗਲਤ ਕਹਿ ਰਿਹਾਂ ! ਇਹ ਤਾਂ ਸਾਡੇ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਤੇ ਇਹਦੇ ਪਹਿਲੇ ਪ੍ਰੈਜ਼ੀਡੈਂਟ ਭਾਈ ਘਨਈਆ ਜੀ ਸਨ !
ਸਾਰੇ ਲੋਕ 7UP ਪੀਂਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਜਿਹਨੇ ਇਹ ਬਣਾਇਆ ਉਹਤੋ ਪਹਿਲਾਂ ਇਕ ਅੰਗਰੇਜ ਨੇ 1UP ਬਣਾਇਆ ਤੇ ਉਹ ਕਾਮਯਾਬ ਨਹੀਂ ਹੋਇਆ ਉਹਨੇ ਫੇਰ 2UP ਬਣਾਇਆ ਤੇ ਹਰ ਵਾਰ ਫੇਲ ਹੋ ਜਾਂਦਾ ! ਉਹਦਾ ਪੁੱਤਰ ਲਿਖਦਾ ਕਿ ਮੇਰਾ ਬਾਪ 6UP ਤੱਕ ਪਹੁੰਚ
ਗਿਆ ਸੀ ਤੇ ਉਦੋਂ ਤੱਕ ਉਹ ਬੈਂਕਰਪਟ ਹੋ ਗਿਆ ਸੀ ਤੇ ਉਹ ਇਸੇ ਸਦਮੇ ਕਰਕੇ ਮਰ ਗਿਆ ! ਉਹਨੰੂ ਪਤਾ ਹੀ ਨਹੀਂ ਸੀ ਕਿ ਉਹ ਕਾਮਯਾਬੀ ਦੇ ਕਿੰਨਾ ਨੇੜੇ ਸੀ ! ਕਿਸੇ ਨੇ ਉਹਦਾ ਆਈਡਿਆ ਲੈ ਲਿਆ ਤੇ ਅੱਗੇ 7 UP ਬਣਾ ਲਿਆ ਤੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਅੱਜ ਕਿੱਥੇ ਹਨ ! ਬਿਲ ਗੇਟਸ ਦੇ ਨਾਲ ਦਾ ਹਿੱਸੇਦਾਰ ਪਾਲ ਐਲਨ ਕਿੰਨਾ ਪਿੱਛੇ ਰਹਿ ਗਿਆ ਜਿਸ ਨੇ ਕੰਪਨੀ ਉਹਦੇ ਨਾਲ ਸ਼ੁਰੂ ਕੀਤੀ ਸੀ ! ਫੇਸਬੁਕ ਦੇ ਸ਼ੁਰੂ ਕਰਨ ਵਾਲੇ ਕਈ ਮਿੱਤਰ ਸਨ ਪਰ ਜੋ ਜੁਕਰਬਰਗ ਕੋਲ ਹੈ ਬਾਕੀ ਬਹੁਤ ਪਿੱਛੇ ਰਹਿ ਗਏ !
ਗੱਲ ਇਹ ਨਹੀਂ ਕਿ ਕੌਣ ਕਾਮਯਾਬ ਹੋ ਗਿਆ ਜਾਂ ਕਿਸ ਨੇ ਆਈਡੀਆ ਚੋਰੀ ਕੀਤਾ ! ਗੱਲ ਹੁੰਦੀ ਹੈ ਸੋਚ ਦੀ !! ਕਿ ਪਹਿਲਾਂ ਖਿਆਲ ਕਿਸ ਨੂੰ ਆਇਆ ! ਅੱਜ ਹਰ ਇਕ ਦੇ ਹੱਥ ਵਿੱਚ ਅੱਡ ਅੱਡ ਕੰਪਨੀਆਂ ਦੇ ਫ਼ੋਨ ਹਨ ਪਰ ਇਹਦਾ ਜਨਮਦਾਤਾ Steve Jobs ਹੀ ਰਹਿਣਾ ਭਾਵੇਂ ਉਹ ਕਦੋਂ ਦਾ ਤੁਰ ਗਿਆ !
ਸਾਰੇ ਦੇਸ਼ਾਂ ਵਿੱਚ Food Banks ਹਨ ਤੇ ਉਹ ਗਰੀਬ ਲੋਕਾਂ ਨੂੰ ਸੁੱਕਾ ਰਾਸ਼ਣ ਦਿੰਨੀਆ ਕਿ ਲੋਕ ਭੁੱਖੇ ਨ ਮਰਨ ! ਇਹਦੀ ਹੋਂਦ 1984 ਵਿੱਚ ਫਰਾਂਸ ਤੋਂ ਸ਼ੁਰੂ ਹੋਈ ਤੇ ਹੌਲੀ ਹੌਲੀ ਦੁਨੀਆ ਭਰ ਵਿੱਚ ਫੈਲ ਗਈ !
Donna Pinaire ਨੇ ਦੋ ਕੁ ਦਹਾਕੇ ਪਹਿਲਾਂ ਚਰਚ ਦੇ ਵਿੱਚ ਲੋਕਾਂ ਨੂੰ ਖਾਣਾ ਦੇਣਾ ਸ਼ੁਰੂ ਕੀਤਾ ਜਿਸ ਦਾ ਨਾ ਰਖਿਆ ਗਿਆ Bread Of Life .
ਇਹ ਵੱਖਰੀ ਗੱਲ ਹੈ ਕਿ ਸਿੱਖਾਂ ਕੋਲ ਆਪਦੀ ਗੌਰਮਿੰਟ ਹੈ ਨਹੀਂ ਜਿੱਥੇ ਉਹ ਆਪਦੇ ਫ਼ੈਸਲੇ ਲੈ ਸਕਣ ! ਪਰ ਸਾਨੂੰ ਮਾਣ ਹੈ ਕਿ ਇਹ Bread Of Life . ਜਿਸਨੂੰ ਸਾਡੇ ਗੁਰੂ ਨਾਨਕ ਸਾਹਿਬ ਨੇ ਲੰਗਰ ਦਾ ਨਾ ਦਿੱਤਾ ! ਲੰਗਰ ਖਾਣ ਦਾ ਨਾ ਨਹੀਂ ਇਹ ਇਕ Organization ਦਾ ਨਾ ਹੈ ਜਿਸ ਦਾ ਮਾਲਕ ਹਮੇਸ਼ਾ ਲ਼ਈ ਗੁਰੂ ਨਾਨਕ ਹੀ ਰਹੇਗਾ ਕਿਉਂਕਿ ਗੁਰੂ ਨੇ ਆਪਦੇ ਨਾਲ ਕੋਈ ਹਿੱਸੇਦਾਰ ਨਹੀਂ ਪਾਇਆ ! ਇਹਦੇ ਵਿੱਚ ਸ਼ੇਅਰ ਹੋਲਡਰ ਹਨ ਜੋ Invest ਕਰ ਸਕਦੇ ਹਨ ! ਉਹ ਕੋਈ ਵੀ ਹੋ ਸਕਦਾ ਜਿਵੇਂ ਕਿਸੇ ਵੀ ਵੱਡੀ ਕੰਪਨੀ ਵਿੱਚ ਤੁਸੀਂ Invest ਕਰ ਸਕਦੇ ਹੋ ! ਇਹਦੀ Return ਗੁਪਤ ਰੱਖੀ ਜਾਂਦੀ ਹੈ ! ਜਿੰਨਾ ਕੋਈ Invest ਕਰਦਾ ਉਨੀ Return ਹੈ ! ਲੰਗਰ ਸਿਰਫ ਤੇ ਸਿਰਫ ਦਾਲ ਰੋਟੀ ਤੱਕ ਹੀ ਸੀਮਿਤ ਨਹੀਂ ਇਹ ਕਦੀ ਖ਼ੂਨ ਦੇ ਕੇ ਹਸਪਤਾਲ ਭਰ ਦਿੰਦਾ ! ਕਦੀ ਲੰਗਰ ਵਾਲੀ Organization ਰਾਤਾਂ ਨੂੰ ਠੰਢ ਵਿੱਚ ਕੰਬਲ਼ ਵੰਡਦੀ ਹੈ ਕਦੀ ਬੰਬ ਵਰਦਿਆਂ ਵਿੱਚ ਪਾਣੀ ਦੀ ਬੋਤਲ ਮੂੰਹ ਨੂੰ ਜਾ ਲਾਉਂਦੀ ਹੈ ! ਕਦੀ ਬਜ਼ੁਰਗਾਂ ਨੂੰ ਘਨੇੜੇ ਚੁੱਕ ਕੇ ਘਰੇ ਛੱਡ ਕੇ ਆਉਦੀ ਹੈ ! ਕਿਤੇ ਗੁਰੂ ਨਾਨਕ ਜੀ ਦੀ ਕੰਪਨੀ ਲੰਗਰ ਤਪਦੇ ਹਿਰਦਿਆਂ ਨੂੰ ਸ਼ਬਦ ਵੰਡ ਕੇ ਸ਼ਾਂਤ ਕਰਦੀ ਹੈ ! ਕਿਤੇ ਤਲੀ ਤੇ ਸੀਸ ਧਰਕੇ ਗ਼ਰੀਬਾਂ ਦੀ ਬਾਂਹ ਜਾ ਫੜਦੀ ਹੈ ! ਜਿਵੇਂ ਕੋਈ 5000 ਰੁਪਏ ਦਾ ਫ਼ੋਨ ਹੱਥ ਚ ਫੜ ਐਪਲ ਕੰਪਨੀ ਨੂੰ ਭੰਡ ਸਕਦਾ ! Steve Jobs ਨੂੰ ਮਾੜਾ ਕਹਿ ਸਕਦਾ ਪਰ ਇਉਂ ਉਹਦੇ ਕਹਿਣ ਨਾਲ ਕੀ ਫਰਕ ਪੈਣਾ ! ਐਪਲ ਦਾ ਸਮਾਰਟ ਫ਼ੋਨ ਲੱਭਣ ਵਾਲਾ ਨਹੀਂ ਬਦਲਣਾ ਤੇ ਨ ਹੀ ਕੰਪਨੀ ਨੂੰ ਕੋਈ ਫਰਕ ਪੈਣਾ ! ਉਨਾਂ ਨੂੰ ਮਾਣ ਹੈ ਕਿ ਉਹ ਦੁਨੀਆਂ ਦੀ ਸੱਭ ਤੋਂ ਅਮੀਰ ਕੰਪਨੀ ਹੈ ਜਿਸ ਕੋਲ ਅਰਬਾਂ ਡਾਲਰ ਕੈਸ਼ ਪਏ ਹਨ !
ਹੁਣ ਗੱਲ ਕਰੀਏ ਸਿਖਾੰ ਦੀ ! ਗੁਰੂ ਨਾਨਕ ਦੀ ਕੰਪਨੀ ਜਿਸ ਦਾ ਨਾਮ ਲੰਗਰ ਹੈ ਉਹ ਦੁਨੀਆਂ ਭਰ ਵਿੱਚ ਸਭ ਤੋਂ ਅਮੀਰ ਹੈ ਜਿਹੜੀ ਹਰ ਦੇਸ਼ ਵਿੱਚ ਲੋਕਾਂ ਨੂੰ ਸੁੱਕਾ ਰਾਸ਼ਣ ਹੀ ਨਹੀਂ ਵੰਡਦੀ ਸਗੋਂ ਖਾਣਾ ਥਾਲਾਂ ਵਿੱਚ ਪਰੋਸ ਕੇ ਅੱਗੇ ਧਰਦੀ ਹੈ ! ਸਾਨੂੰ ਮਾਣ ਹੈ ਲੰਗਰ ਕੰਪਨੀ ਦੇ ਮਾਲਕ ਤੇ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਹਿਸਾਨਮੰਦ ਹਾਂ ਜਿਨਾ ਨੇ ਅੱਜ ਤੋਂ 500 -550 ਸਾਲ ਪਹਿਲਾਂ LANGAR ( BREAD FOR LIFE ) ਲੱਭੀ ਤੇ ਸ਼ੁਰੂ ਕੀਤੀ ਸੀ ਤੇ ਉਹਦੇ ਵਿੱਚ ਗੁਰੂ ਨਾਨਕ ਜੀ ਨੇ ਖ਼ੁਦ 20 ਰੁਪਏ Invest ਕੀਤੇ ਸਨ ਜੋ ਉਸ ਸਮੇਂ ਕਰੋੜਾਂ ਦੇ ਹਿਸਾਬ ਨਾਲ ਸਨ !
ਸਾਨੂੰ ਮਾਣ ਹੈ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆ ਜੀ ਰਾਹੀਂ Red Cross ਸ਼ੁਰੂ ਕੀਤੀ ਸੀ ਜੋ ਸਮਾਂ ਆਉਣ ਤੇ ਦੁਨੀਆਂ ਨੂੰ ਇਹ ਕਹਿਣਾ ਪਵੇਗਾ ਕਿ ਇਹਦੀ ਸ਼ੁਰੂਆਤ ਸਵਿਟਜਰਲੈਂਡ ਵਿੱਚ ਨਹੀਂ ਅਨੰਦਪੁਰ ਪੰਜਾਬ ਦੇਸ਼ ਵਿੱਚ ਹੋਈ ਸੀ ! ਤੇ Food Bank ਦੀ ਸ਼ੁਰੂਆਤ France ਵਿੱਚ ਨਹੀਂ ਪੰਜਾਬ ਦੇਸ਼ ਵਿੱਚ ਸ਼ੁਰੂ ਹੋਈ ਸੀ

Likes:
Views:
26
Article Tags:
Article Categories:
Religious

Leave a Reply