ਸੰਗ ਤਾਰ – ਕੁਸੰਗ ਡੋਬੇ

by admin

ਸੰਗ ਤਾਰ – ਕੁਸੰਗ ਡੋਬੇ :- ਜਗਜੀਤ ਦੀ ਮੰਗਣੀ ਮਾਪਿਆਂ ਦੀ ਮਰਜੀ ਨਾਲ ਹੋਈ ਸੀ ਪਰ ਬਾਅਦ ਵਿੱਚ ਉਨਾਂ ਨੂੰ ਪਤਾ ਲੱਗਿਆ ਕਿ ਮੁੰਡਾ ਨਸ਼ੇ ਦਾ ਸੇਵਨ ਕਰਦਾ ਹੈ | ਜਗਜੀਤ ਦੇ ਘਰਦਿਆਂ ਨੇ ਜਦੋ ਮੁੰਡੇ ਦੇ ਪਿੰਡ ਵਿੱਚ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾ ਪਤਾ ਲੱਗਿਆ ਕਿ ਮੁੰਡਾ ਨਸ਼ੇ ਦਾ ਸੇਵਨ ਨਹੀਂ ਕਰਦਾ ਸਗੋਂ ਉਸਦੇ ਕੁਝ ਕੁ ਦੋਸਤ ਨਸ਼ੇ ਦਾ ਸੇਵਨ ਕਰਦੇ ਹਨ | ਫਿਰ ਜਗਜੀਤ ਦੇ ਮਾਪਿਆਂ ਦੇ ਘਰਦਿਆਂ ਨੂੰ ਕਿਹਾ ਕਿ ਤੁਹਾਡਾ ਮੁੰਡਾ ਚੰਗਾ ਹੈ | ਪਰ ਸੰਗਤ ਮਾੜੀ ਹੈ | ਸੰਗ ਤਾਰ – ਕੁਸੰਗ ਡੋਬੇ ਵਾਲੀ ਗੱਲ ਹੋ ਜਾਵੇਗੀ | ਜੇਕਰ ਤੁਸੀਂ ਮੁੰਡੇ ਨੂੰ ਨਾ ਰੋਕਿਆ ਤਾਂ |