ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂ

by lovepreet

ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂ :- ਸਤਵੀਰ ਨੂੰ ਆਪਣੇ ਬੋਲਣ ਦੇ ਗ਼ਲਤ ਤਰੀਕੇ ਕਰਕੇ ਸਕੂਲ ਵਿੱਚੋ ਕੱਢ ਦਿੱਤਾ ਗਿਆ ਉਦੋ ਉਸਦੇ ਪਿਤਾ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਦੇ ਸਰਪੰਚ ਦੀ ਮਦਦ ਲੈਣ ਬਾਰੇ ਸੋਚਿਆ | ਜਦੋ ਉਹ ਸਰਪੰਚ ਕੋਲ ਗਏ ਤਾ ਉਨ੍ਹਾਂ ਨੇ ਕਿਹਾ ਕਿ ਗ਼ਲਤੀ ਤੁਹਾਡੇ ਮੁੰਡੇ ਦੀ ਹੈ ਜੇਕਰ ਉਹ ਅਧਿਆਪਕ ਤੋ ਮਾਫ਼ੀ ਮੰਗ ਲਏਗਾ ਤਾ ਉਸਨੂੰ ਸਕੂਲ ਵਿੱਚ ਸ਼ਾਇਦ ਰੱਖ ਲਿਆ ਜਾਵੇ | ਜੇਕਰ ਉਸਨੇ ਮਾਫ਼ੀ ਨਹੀਂ ਮੰਗੀ ਜਾ ਉਹ ਦੁਬਾਰਾ ਕਿਸੇ ਅਧਿਆਪਕ ਅੱਗੇ ਬੋਲਿਆ ਤਾਂ ਫਿਰ ਉਸਦੀ ਤਾ ਹਾਲਤ ਓਹੀ ਹੋਈ “ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋ ਕਢਾਉਂਦੀ ਹਾਂ”