ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ

by lovepreet

ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ :- ਚਰਨਜੀਤ ਦੀ ਨੌਕਰੀ ਸ਼ਹਿਰ ਦੇ ਨਾਲ ਲੱਗਦੇ ਕਿਸੇ ਦਫ਼ਤਰ ਵਿੱਚ ਲੱਗ ਗਈ ਪਰ ਉਸਦੀ ਛੁੱਟੀ ਦਾ ਸਮਾਂ ਸ਼ਾਮ ਸੱਤ ਵਜੇ ਤੱਕ ਦਾ ਸੀ | ਜਦੋ ਉਹ ਰਾਤ ਨੂੰ ਘਰ ਵਾਪਿਸ ਆਓਂਦਾ ਤਾ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ | ਇਹ ਸਭ ਦੇਖ ਕੇ ਉਸਦੇ ਕਿਸੇ ਰਿਸ਼ਤੇਦਾਰ ਨੂੰ ਕਿਹਾ ਕਿ ਤੂੰ ਆਪਣੀ ਛੁੱਟੀ ਦਾ ਟਾਈਮ ਚਾਰ ਜਾ ਪੰਜ ਜਵਾਬ ਦੇ ਰੱਖਲਾ | ਜਾਂ ਤਾਂ ਇਸ ਨੌਕਰੀ ਤੋਂ ਜਵਾਬ ਦੇ ਦੇਵੇ | ਕਿਉਕਿ ਲੋਕ ਗੱਲ ਬਣਾਉਂਦੇ ਹਨ ਕਿ ਉਨ੍ਹਾਂ ਦੀ ਕੁੜੀ ਰਾਤ ਨੂੰ ਘਰ ਵਾਪਿਸ ਆਉਂਦੀ ਹੈ | ਉਹ ਗੱਲ ਸੁਣਨ ਤੋਂ ਬਾਅਦ ਚਰਨਜੀਤ ਨੇ ਕਿਹਾ ਕਿ ਲੋਕੀ ਜੋ ਕਹਿੰਦੇ ਹਨ ਕਹਿਣ ਦੇਣੇ | ਮੈਨੂੰ ਆਪਣੇ ਤੇ ਪੂਰਾ ਵਿਸ਼ਵਾਸ਼ ਹੈ | ਚਰਨਜੀਤ ਨੇ ਕਿਹਾ ਕਿ ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ |