ਇੱਕ ਦਰ ਬੰਦ ਸੌ ਦਰ ਖੁੱਲਾ

by lovepreet

ਇੱਕ ਦਰ ਬੰਦ ਸੌ ਦਰ ਖੁੱਲਾ :- ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਸਰਕਾਰ ਨੇ ਲਾਕਡਾਊਨ ਲਗਾ ਦਿੱਤਾ ਪ੍ਰੰਤੂ ਸਿਮਰਨ ਜੋ ਕਿ ਇੱਕ ਟਿਊਸ਼ਨ ਟੀਚਰ ਸੀ | ਟਿਊਸ਼ਨ ਪੜ੍ਹਾ ਕੇ ਆਪਣਿਆਂ ਬੱਚਿਆਂ ਦਾ ਟਿਡ ਭਰਦਾ ਸੀ | ਉਸਨੂੰ ਟੈਨਸ਼ਨ ਸੀ ਕਿ ਉਹ ਹੁਣ ਆਪਣੇ ਬੱਚਿਆਂ ਨੂੰ ਕੀ ਖਵਾਏਗਾ | ਓਦੋ ਹੀ ਉਸਨੂੰ ਯਾਦ ਆਇਆ ਕਿ ਉਹ ਆਪਣੇ ਟਿਊਸ਼ਨ ਵਾਲੇ ਬੱਚਿਆਂ ਨੂੰ ਫੋਨ ਦੁਆਰਾ ਆਨਲਾਈਨ ਕਲਾਸਾਂ ਲੱਗਾ ਕੇ ਪੜਾਏਗਾ | ਓਦੋ ਹੀ ਸਿਮਰਨ ਨੇ ਕਿਹਾ ਕਿ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਇੱਕ ਦਰ ਬੰਦ ਸੌ ਦਰ ਖੁੱਲਾ |