ਇੱਕ ਚੁੱਪ ਤੇ ਸੌ ਸੁੱਖ

by lovepreet

ਇੱਕ ਚੁੱਪ ਤੇ ਸੌ ਸੁੱਖ :- ਅਮਰਜੀਤ ਕੁਝ ਸਮਾਂ ਆਪਣੇ ਦੋਸਤ ਸਿਮਰਨ ਦੇ ਘਰ ਗਿਆ | ਉੱਥੇ ਜਦੋ ਉਹ ਇੱਕ ਖਿਡੌਣੇ ਨਾਲ ਖੇਡਣ ਲੱਗਿਆ ਤਾਂ ਦੇਖਿਆਂ ਕਿ ਇਹ ਖਿਡੌਣਾ ਟੁੱਟਿਆ ਹੋਇਆ ਸੀ | ਪਰ ਇਹ ਗੱਲ ਸਿਮਰਨ ਨੂੰ ਵੀ ਪਤਾ ਸੀ ਕਿ ਇਹ ਖਿਡੌਣਾ ਪਹਿਲਾਂ ਤੂੰ ਹੀ ਟੁੱਟਿਆ ਹੋਇਆ ਸੀ | ਪਰ ਫਿਰ ਵੀ ਓਹਨੇ ਆਪਣੀ ਮੰਮੀ ਨੂੰ ਦੱਸ ਦਿੱਤਾ ਕਿ ਇਹ ਖਿਡੌਣਾ ਅਮਰਜੀਤ ਨੇ ਤੋੜਿਆ ਹੈ | ਸਿਮਰਨ ਦੀ ਮੰਮੀ ਨੇ ਉਸਨੂੰ ਬਹੁਤ ਸੁਣਾਈਆ | ਪਰ ਫਿਰ ਵੀ ਅਮਰਜੀਤ ਚੁੱਪ ਚਾਪ ਸੁਣਦਾ ਰਿਹਾ | ਕਿਉਂਕਿ ਅਮਰਜੀਤ ਦੀ ਦਾਦੀ ਜੀ ਕਹਿੰਦੇ ਹਨ ਕਿ “ਇੱਕ ਚੁੱਪ ਤੇ ਸੌ ਸੁੱਖ ” |