ਦੀਵੇ ਥੱਲੇ ਹਨੇਰ੍ਹਾ

ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ । ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਸਨ ।
               ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ. ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ l ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ  ਸਮੇਤ ਆ ਕੇ ਉਸ ਵਰਕਸ਼ਾਪ  ਦੇ ਕੋਲੇ ਖੜ੍ਹਦੀ ਹੈ । ਸਰਕਾਰੀ ਡਰਾਈਵਰ ਮਕੈਨਿਕ ਨਾਲ ਕੋਈ ਗਿਟ ਮਿਟ ਕਰਦਾ ਹੈ ।
              ਪੂਰਨ ਮਿਸਤਰੀ ਪੰਡਿਤ ਕੇਦਾਰ ਨੂੰ ਪੁੱਛਦਾ ਹੈ , ” ਪੰਡਿਤ ਜੀ ਸਸਤਾ ਪੈਟਰੋਲ ਲੈਣਾ ਹੈ ? ਸਿਫ਼ਰ 30 ਰੁਪਏ ਲਿਟਰ ਹੈ ।
               ਪੰਡਿਤ ਕੇਦਾਰ ਨਾਥ ਹੈਰਾਨ ਹੈ, ਮੁੱਖ-ਮੰਤਰੀ ਸਮੇਤ ਸਾਰੇ ਪੰਜਾਬ ਸਮੇਤ ਸਾਰੇ ਪੰਜਾਬ ਦੇ ਅਫਸਰ ਇਥੇ ਫਿਰ ਰਹੇ ਹਨ ਤੇ ਡਰਾਈਵਰ ਸਰਕਾਰੀ ਤੇਲ ਵੇਚਣ ਦਾ ਸੋਦਾ ਕਰ ਰਿਹਾ ਹੈ । ਉਹ ਡਰਾਈਵਰ ਨੂੰ ਕਹਿੰਦਾ , “ਓਏ ਤੈਨੂੰ ਡਰ ਨਹੀਂ ਲੱਗਦਾ ਮੁੱਖ-ਮੰਤਰੀ ਤੇ ਅਫਸਰਾਂ ਕੋਲੋਂ ?”
              “ਬਾਬੂ ਜੀ ਡਰ ਕਾਹਦਾ ਵੱਡੇ ਲੋਕ ਵੱਡੀ ਠੱਗੀ ਕਰਦੇ ਹਨ, ਅਸੀਂ ਤਾ ਸ਼ਾਮ ਨੂੰ ਖਾਣ ਪੀਣ ਜੋਗਾ ਹੀ ਬਣਾਉਣਾ ਹੈ , ਪੰਡਿਤ ਕੇਦਾਰ ਦੇ ਮਨ ਵਿਚ ਭ੍ਰਿਸ਼ਟ – ਪ੍ਰਣਾਲੀ ਦੇ ਖਿਲਾਫ ਬਗਾਵਤ ਭੜਕਦੀ ਹੈ ਉਹ ਇਕ ਦੋ ਬੰਦੇ ਹੋਰ ਨਾਲ ਲੈ ਕੇ ਡਰਾਈਵਰ ਵਾਲੀ ਗੱਲ ਮੁੱਖ-ਮੰਤਰੀ ਤਕ ਪਹੁੰਚਾਉਣਾ ਚਾਹੁੰਦਾ ਹੈ ਕਾਰ ਤਾ ਖ਼ਰਾਬ ਹੈ , ਉਹ ਰਿਕਸ਼ੇ ਵਗੈਰ ਲੈ ਕੇ ਮੁੱਖ-ਮੰਤਰੀ ਦੇ ਕਾਫਲੇ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
            ਪੰਡਿਤ ਕੇਦਾਰ ਨਾਥ ਤੇ ਉਸ ਦੇ ਸਾਥੀ ਸੰਗਤ ਦਰਸ਼ਨਾਂ ਕੋਲ ਪਹੁੰਚ ਤਾਂ ਜਾਂਦੇ ਹਨ , ਉਹ ਤਿੰਨ ਵਾਰਡਾਂ ਵਿਚ ਮੁੱਖ-ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜੈਡ ਸ਼੍ਰੇਣੀ ਦੀ ਸੁਰੱਖਿਆ ਕਾਰਨ ਆਮ ਆਦਮੀ ਦਾ ਮੁੱਖ ਮੰਤਰੀ ਨੂੰ ਮਿਲਣਾ ਬੜਾ ਔਖਾ ਹੈ
           ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਹਨ , ਪੂਰਨ ਮਿਸਤਰੀ ਬੋਲਿਆ , “ਤੁਸੀਂ ਕਿੱਧਰ ਚੱਲੇ ਗਏ ਸੀ ਜੀ , 20 ਲੀਟਰ ਪੈਟਰੋਲ 600 ਵਿਚ ਹੀ ਇਨ੍ਹਾਂ ਸਰਦਾਰ ਜੀ ਨੂੰ ਦਵਾ ਦਿੱਤਾ।
  • ਲੇਖਕ: Harchand Singh Warring
  • ਪੁਸਤਕ: ਅੱਖੀਂ ਵੇਖੀਆਂ, ਕੰਨੀਂ ਸੁਣੀਆਂ
Categories General
Tags
Share on Whatsapp