ਚਿੰਤਨ

ਮਹਾਨ ਧਾਰਮਿਕ ਲੀਡਰਾਂ ਦੀਆਂ ਜੀਵਨੀਆਂ ਪੜ੍ਹੋ ਤੇ ਤੁਸੀਂ ਪਾਵੋਗੇ ਕਿ ਸਾਰਿਆਂ ਨੇ ਇਕਾਂਤ ਵਿੱਚ ਕਾਫ਼ੀ ਸਮੇਂ ਤਾਈਂ ਚਿੰਤਨ ਕੀਤਾ ਹੈ। ਮੋਜ਼ੇਸ ਕਾਫੀ ਸਮਾਂ ਇਕਾਂਤ ਵਿੱਚ ਰਹੇ, ਕਈ ਵਾਰੀ ਤਾਂ ਬੜੇ ਲੰਮੇ ਸਮੇਂ ਤੱਕ । ਈਸਾ ਮਸੀਹ, ਬੁੱਧ, ਕਨਫਿਉਸ਼ੀਅਸ, ਮੁਹੰਮਦ, ਗਾਂਧੀ ਦੇ ਬਾਰੇ ਇਹੀ ਸੱਚ ਹੈ। ਇਤਿਹਾਸ ਦੇ ਹਰ , ਪ੍ਰਸਿੱਧ ਧਾਰਮਿਕ ਲੀਡਰ ਨੇ ਜੀਵਨ ਦੀਆਂ ਕਈ ਰੁਕਾਵਟਾਂ ਤੋਂ ਦੂਰ ਆਪਣਾ ਕਾਫੀ ਸਮਾਂ ਇਕਾਂਤ ਚਿੰਤਨ ਵਿੱਚ ਗੁਜ਼ਾਰਿਆ।

| ਇਸੇ ਤਰ੍ਹਾਂ, ਰਾਜਨੀਤਿਕ ਨੇਤਾਵਾਂ ਨੇ ਜਿਨ੍ਹਾਂ ਨੇ ਇਤਿਹਾਸ ਤੇ ਚੰਗੀ ਜਾਂ ਮਾੜੀ ਛਾਪ ਛੱਡੀ ਇਕਾਂਤ ਵਿੱਚ ਚਿੰਤਨ ਕਰਿਆ ਕਰਦੇ ਸਨ। ਜੇਕਰ ਟੈਂਕਲਿਨ ਡੀ, ਰਜਵੇਟ ਨੂੰ ਬੀਮਾਰੀ ਤੋਂ ਬਾਅਦ ਵੀ ਇਕਾਂਤ ਨਹੀਂ ਮਿਲਿਆ ਹੁੰਦਾ ਤਾਂ ਕੀ ਉਨ੍ਹਾਂ ਵਿੱਚ ਕਦੇ ਇਹੋ ਜਿਹੀ ਅਨੋਖੀ ਲੀਡਰਸ਼ਿਪ ਵਿਕਸਤ ਨਹੀਂ ਹੋ ਪਾਉਂਦੀ, ਇਹ ਇੱਕ ਰੌਚਕ ਸਵਾਲ ਹੈ। ਹੈਰੀ ਟਰੂਮੈਨ ਨੇ ਵੀ ਬਚਪਨ ਤੇ ਜਵਾਨੀ ਦਾ ਜ਼ਿਆਦਾਤਰ ਸਮਾਂ ਮਸੂਰੀ ਫਾਰਮ ਅੰਦਰ ਇਕਾਂਤ ਵਿੱਚ ਬਤੀਤ ਕੀਤਾ।

ਜੇਕਰ ਹਿਟਲਰ ਨੂੰ ਜੇਲ ਵਿੱਚ ਇਕਾਂਤ ਨਸੀਬ ਨਾ ਹੋਇਆ ਹੁੰਦਾ ਤਾਂ ਸ਼ਾਇਦ ਉਸਨੂੰ ਸੱਤਾ ਵੀ ਨਹੀਂ ਮਿਲ ਪਾਉਂਦੀ। ਜੇਲ ਵਿੱਚ ਹੀ ਉਸਨੂੰ “ਮੀਨ ਕਾਮਫ” ਲਿਖਣ ਦਾ ਸਮਾਂ ਮਿਲਿਆ ਜਿਸ ਵਿੱਚ ਦੁਨੀਆਂ ਨੂੰ ਜਿੱਤਣ ਦੀ ਜ਼ਬਰਦਸਤ ਯੋਜਨਾ ਸੀ ਤੇ ਜਿਸਨੇ ਜਰਮਨੀ ਦੀ ਸਾਰੀ ਜਨਤਾ ਨੂੰ ਕੁੱਝ ਸਮੇਂ ਲਈ ਅੰਨਾ ਕਰ ਦਿੱਤਾ ਸੀ।

ਸਾਮਵਾਦ ਵਿੱਚ ਕੂਟਨੀਤਿਕ ਰੂਪ ਤੋਂ ਸਿਆਣੇ ਕਈ ਲੀਡਰ – ਲੇਨਿਨ, ਸਟਾਲਿਨ, ਮਾਰਕਸ, ਤੇ ਕਈ ਹੋਰ – ਵੀ ਕਾਫ਼ੀ ਸਮੇਂ ਤੱਕ ਜੇਲ ਵਿੱਚ ਰਹੇ, ਤਾਂ ਜੋ ਬਿਨਾਂ ਕਿਸੇ ਬਾਹਰੀ ਚਿੰਤਾ ਦੇ ਉਹ ਆਪਣੀਆਂ ਭਾਵੀ ਯੋਜਨਾਵਾਂ ਬਣਾ ਸਕਣ।

ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਆਪਣੇ ਪ੍ਰੋਫੈਸਰਾਂ ਨੂੰ ਹਰ ਹਫਤੇ ਸਿਰਫ ਪੰਜ ਘੰਟਿਆਂ ਦਾ ਲੈਕਚਰ ਕਰਵਾਉਂਦੀਆਂ ਹਨ ਤਾਂ ਜੁ ਬਾਕੀ ਸਮਾਂ ਪ੍ਰੋਫੈਸਰ ਦੇ ਕੋਲ ਸੋਚਣ ਦਾ ਸਮਾਂ ਹੋਵੇ।

ਕਈ ਬਿਜ਼ਨਸ ਹਸਤੀਆਂ ਸਾਰਾ ਦਿਨ ਸਹਿਯੋਗੀਆਂ, ਸੈਕੇਟਰੀਆਂ, ਟੈਲੀਫੋਨ ਤੇ ਰਿਪੋਰਟਾਂ ਦੇ ਰੁਝੇਵਿਆਂ ਵਿੱਚ ਘਿਰੇ ਹੋਏ ਦਿਖਦੇ ਹਨ। ਪਰ ਤੁਸੀਂ ਉਨ੍ਹਾਂ ਦੇ ਜੀਵਨ ਦੇ ਹਰ ਹਫਤੇ 168 ਘੰਟੇ ਦੇਖੋ ਜਾਂ ਹਰ ਮਹੀਨੇ 720 ਘੰਟੇ, ਤਾਂ ਤੁਹਾਨੂੰ ਇਹ ਅਸਚਰਜ ਹੋਵੇਗਾ ਕਿ ਉਹ ਕਾਫ਼ੀ ਸਮਾਂ ਇਕਾਂਤ ਵਿੱਚ ਗੁਜ਼ਾਰਦੇ ਹਨ।

  • ਲੇਖਕ: David J Schwartz
  • ਪੁਸਤਕ: ਵੱਡੀ ਸੋਚ ਦਾ ਵੱਡਾ ਜਾਦੂ
Share on Whatsapp