ਛੱਲੀਆਂ

ਪੁਰਾਣੀ ਗੱਲ ਯਾਦ ਆਗੀ ,, ਬੱਸ ਦਾ ਅਖੀਰਲਾ ਟਾਈਮ ਸੀ

ਬੱਸ ਸਾਰੀ ਭਰ ਚੁੱਕੀ ਸੀ ,, ਕੁਝ ਕ ਸਵਾਰੀਆਂ ਖੜੀਆਂ ਵੀ ਸੀ।
ਕੰਡਕਟਰ ਨੇ ਜਦੋ ਸੀਟੀ ਮਾਰੀ ਤਾਂ ਸਾਡੇ ਮਗਰ ਬੈਠੀ ਜਨਾਨੀ
ਕੰਡਕਟਰ ਨੂੰ ਕਹਿੰਦੀ ,, ਠਹਿਰਜਾ ਬਾਈ ,ਮੇਰਾ ਬੰਦਾ ਜਵਾਕਾਂ
ਵਾਸਤੇ ਛੱਲੀਆਂ ਲੈਣ ਗਿਐ।
ਛੱਲੀਆਂ ਭੁੰਨਣ ਵਾਲਾ ਜਿੱਥੋਂ ਬੱਸ ਤੁਰਦੀ ਸੀ ਕੋਲ ਈ
ਰੇਹੜੀ ਲਾਉਂਦਾ ਸੀ । ਕੰਡਕਟਰ ਲਗਾਤਾਰ ਸੀਟੀਆਂ ਮਾਰ
ਰਿਹਾ ਸੀ ।
ਐਨੇ ਨੂੰ ਕੀ ਹੋਇਆ ਬੰਦਾ ਛੱਲੀਆਂ ਲੈ ਕੇ ਭੱਜਿਆ ਆਵੇ
ਜਦੋਂ ਉਹ ਬੱਸ ਚੜਿਆ,, ਕੰਡਕਟਰ ਨੇ ਸੀਟੀ ਮਾਰਤੀ
ਤੇ ਡਰਾਈਵਰ ਨੇ ਬੱਸ ਤੋਰਲੀ ।
ਉਹ ਜਨਾਨੀ ਉੱਠ ਕੇ ਖੜੀ ਹੋਗੀ ,, ਕਹਿੰਦੀ ਰੋਕ ਵੇ
ਵੀਰਾ ਰੋਕ ।
।। ਕੰਡਕਟਰ ਕਹਿੰਦਾ ਹੁਣ ਭਾਈ ਕੀਹਨੇ ਆਉਣੈ ,,
ਹੁਣ ਕੌਣ ਰਹਿ ਗਿਆ ??

।।।ਉਹ ਕਹਿੰਦੀ ਤੈਨੂੰ ਆਖੀ ਤਾਂ ਜਾਨੀ ਐਂ ਮੇਰਾ ਬੰਦਾ ਗਿਐ ।
ਕੰਡਕਟਰ ਕਹਿੰਦਾ ਆ ਤਾਂ ਗਿਆ ,ਆਹ ਵੇਖ ਛੱਲੀ ਖਾਈ
ਜਾਂਦਾ ,,
ਉਹ ਵੇਖਕੇ ਕਹਿੰਦੀ ਵਾ ਵੇ ਵੀਰਾ, ਤੁੰ ਛੱਲੀ ਵੇਖਕੇ ਮੇਰਾ
ਬੰਦਾ ਬਣਾਤਾ ,, ਮੇਰਾ ਬੰਦਾ ਤਾਂ ਉਹ ਖੜਾ ਰੇਹੜੀ ਤੇ ,
ਬੱਸ ਵਿੱਚ ਹਾਸੜ ਪੈ ਗੀ , ਉਹ ਜਨਾਨੀ ਆਪ ਵੀ ਹਸਮੁਖ
ਸੁਭਾਅ ਦੀ ਸੀ ,, ਉਹ ਵੀ ਬਹੁਤ ਹੱਸੀ ।
ਕੰਡਕਟਰ ਕੱਚਾ ਜਿਹਾ ਹੁੰਦਾ ਅਗਾਂਹ ਲੰਘ ਗਿਆ ।

ਸਤਵੰਤ

Author:
Satwant
Likes:
Views:
156
Article Tags:
Article Categories:
Comedy

Leave a Reply