ਚੰਡੀਗੜ੍ਹ ਦੀ ਦਾਸਤਾਨ

ਨਵੰਬਰ,1950 ਨੂੰ ਪੰਜਾਬ ਦੇ 28 ਪਿੰਡਾਂ ਨੂੰ ਚੰਡੀਗੜ੍ਹ ਦੀ ਉਸਾਰੀ ਲਈ ਚੁਣਿਆ ਗਿਆ.ਪੰਜਾਬੀਆਂ ਨੂੰ ਇਹ ਕਹਿ ਕੇ ਪਿੰਡਾਂ ਚੋਂ ਉਠਾਇਆ ਗਿਆ ਕਿ ਇੱਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਉਸਾਰੀ ਕਰਨੀ ਹੈ,,,ਤੁਹਾਨੂੰ ਇਕ ਸਾਫ ਸੁਥਰਾ ਵਿਕਸਤ ਸ਼ਹਿਰ ਉਸਾਰ ਕੇ ਦੇਣਾ ਹੈ.

28 ਪਿੰਡਾਂ ਦੇ ਘਰਾਂ ਤੇ ਬੁਲਡੋਜ਼ਰ ਚਲਿਆ, ਨਾ ਮਾਤਰ ਮੁਆਵਜਾ ਦੇ ਕੇ ਸਾਰੇ ਪਰਵਾਰਾਂ ਨੂੰ ਉੱਥੋਂ ਕੱਢ ਦਿੱਤਾ ਗਿਆ. ਘਰ ਦੀ ਛੱਤ ਦੇ ਬਾਲਿਆਂ ਦੇ ਹਿਸਾਬ ਨਾਲ ਪੈਸੇ ਦੇ ਕੇ ਲੋਕਾਂ ਨੂੰ ਪਿੰਡਾਂ ਚੋਂ ਤੋਰ ਦਿੱਤਾ ਗਿਆ.ਇਕ ਬਾਲੇ ਦੇ 50 ਰੁਪਈਏ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ.

ਅਖੀਰ ਜਦੋਂ ਚੰਡੀਗੜ੍ਹ ਦੀ ਉਸਾਰੀ ਮੁਕੰਮਲ ਹੋ ਗਈ ਉਸ ਮੌਕੇ ਹਿੰਦੁਸਤਾਨੀ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੋਂ ਮੁੱਕਰ ਗਈ…ਪੰਜਾਬੀਆਂ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਇਹ ਸ਼ਹਿਰ ਤੁਹਾਡੇ ਦੇਣ ਵਾਲਾ ਨਹੀਂ,,ਤੁਹਾਡੇ ਮੱਝਾਂ, ਖੋਤੇ ਸੜਕਾਂ ਤੇ ਅਵਾਰਾ ਘੁੰਮਦੇ ਫਿਰਨੇ.

ਚੰਡੀਗੜ੍ਹ ਨੂੰ ਹਿੰਦੁਸਤਾਨ ਨੇ ਆਵਦੇ ਕਬਜ਼ੇ ਚ ਰੱਖ ਕੇ ਕੇਂਦਰ ਸ਼ਾਸ਼ਤ ਸੂਬਾ ਬਣਾ ਲਿਆ.ਸੂਬੇ ਦੀ ਬੋਲੀ ਪੰਜਾਬੀ ਤੋਂ ਬਦਲ ਕੇ ਹਿੰਦੀ ਰੱਖ ਦਿੱਤੀ ਗਈ..ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੇ 28 ਪਿੰਡਾਂ ਤੇ ਨਾਲ ਲੱਗਦੇ ਹੋਰ ਪਿੰਡਾਂ ਦੀ ਪੰਜਾਬੀ ਬੋਲੀ, ਸੱਭਿਆਚਾਰ,ਵਿਰਸਾ ਸਬ ਉਜਾੜ ਦਿੱਤਾ..

ਹੁਣ ਹਿੰਦੁਸਤਾਨ ਦੀ ਸਰਕਾਰ ਦਾ ਤਾਜਾ ਫੈਸਲਾ ਇਹ ਆਇਆ ਹੈ ਕਿ ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਲੈਣ ਲਈ ਜਿਸ ਨੇ ਮੈਟ੍ਰਿਕ ਪੰਜਾਬੀ ਚ ਕੀਤੀ ਹੈ,ਉਹ ਨੌਕਰੀ ਦੇ ਯੋਗ ਨਹੀਂ. ਮੈਟ੍ਰਿਕ ਹਿੰਦੀ ਜਾ ਅੰਗਰੇਜ਼ੀ ਚ ਹੋਣੀ ਲਾਜ਼ਮੀ ਹੈ…ਸਰਕਾਰ ਦੇ ਇਸ ਫੈਸਲੇ ਨਾਲ ਚੰਡੀਗੜ੍ਹ ਚ ਰਹਿੰਦੇ ਤੇ ਨਾਲ ਲੱਗਦੇ ਪਿੰਡਾਂ ਚ ਰਹਿੰਦੇ ਪੰਜਾਬੀ ਲੋਕਾਂ ਦੀ ਇਕ ਤਰ੍ਹਾਂ ਬੋਲੀ ਖੋਹੀ ਜਾ ਰਹੀ ਹੈ..ਚੰਡੀਗੜ੍ਹ ਚ ਪੰਜਾਬੀਆਂ ਦੀ ਗਿਣਤੀ ਉੱਦਾ ਵੀ ਬਹੁਤ ਘਟਦੀ ਜਾ ਰਹੀ ਹੈ..
ਪੰਜਾਬ ਦੇ ਬਹੁਤ ਵੱਡੇ ਖਿੱਤੇ, ਬੋਲੀ, ਸੱਭਿਆਚਾਰ ਦਾ ਸ਼ੁਰੂ ਤੋਂ ਹੀ ਹਿੰਦੁਸਤਾਨ ਦੀ ਸਰਕਾਰ ਨੇ ਘਾਣ ਕੀਤਾ ਹੈ.. ਸਾਡੇ ਉਜਾੜੇ ਦੀ ਦਾਸਤਾਨ ਬਹੁਤ ਲੰਬੀ ਹੈ… ਸਿੱਖ ਤੇ ਪੰਜਾਬੀ ਪਤਾ ਨਹੀਂ ਕਿਹੜੀ ਗੱਲੋ ਭਾਰਤੀ ਹੋਣ ਤੇ ਮਾਣ ਕਰਦੇ ਨੇ. ਇੰਨਾ ਉਜਾੜਾ ਕਰਾ ਕੇ ਵੀ ਭਾਰਤ ਮਾਤਾ ਦੇ ਭਗਤ ਬਣੇ ਫਿਰਦੇ ਨੇ…ਕਿਸੇ ਕੌਮ ਦੀ ਹੋਂਦ ਇਕੱਲੇ ਪਹਿਰਾਵੇ ਕਰਕੇ ਨਹੀਂ ਹੁੰਦੀ,,ਕੌਮ ਦੀ ਹੋਂਦ ਬੋਲੀ ਕਰਕੇ ਰਹਿੰਦੀ ਦੁਨੀਆਂ ਤੱਕ ਕਾਇਮ ਰਹਿੰਦੀ ਹੈ,,ਰੋਮਨਾ ਰਾਜ 1600 ਸਾਲ ਪਹਿਲਾਂ ਖਤਮ ਹੋ ਚੁੱਕਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰੀ ਦੁਨੀਆਂ ਗਿਣਤੀ ਚ ਉਹਨਾਂ ਦੀ ਲਿੱਪੀ ਦੀ ਵਰਤੋ ਕਰਦੀ ਹੈ.ਉਹਨਾਂ ਦੀ ਬੋਲੀ ਕਰਕੇ ਹੱਲੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ….ਉਸ ਕੌਮ ਨੂੰ ਦੁਨੀਆਂ ਭੁਲਾ ਦਿੰਦੀ ਹੈ ਜਿਸਦੀ ਬੋਲੀ ਹੀ ਖਤਮ ਹੋ ਜਾਵੇ..ਪੰਜਾਬ ਦਾ ਖੇਤਰ ਤਾਂ ਸਾਡੇ ਤੋਂ ਖੋਹਿਆ ਹੀ ਗਿਆ ਹੁਣ ਸਾਨੂੰ ਆਵਦੀ ਹੋਂਦ ਬਚਾਉਣ ਲਈ ਬੋਲੀ ਵੀ ਬਚਾਉਣੀ ਪੈਣੀ…ਸਾਡੀ ਬੋਲੀ ਜਿਉਂਦੀ ਰਹੀ ਤਾਂ ਸਾਡੀ ਹਸਤੀ ਨਹੀਂ ਮਿੱਟ ਸਕਦੀ..

  • ਲੇਖਕ: gurudav singh
Categories Short Stories
Tags
Share on Whatsapp