ਚੱਲ ਸਾਲਿਆ ਬਣ ਚਿੱੜੀ

ਕਈ ਸਾਲ ਪਹਿਲਾਂ ਜਦੋਂ ਭਨਿਆਰੇ ਵਾਲ਼ਾ ਸਾਧ ਪੁਲਸ ਨੇ ਫੜਿਆ ਤਾਂ ਅਦਾਲਤ ‘ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਵਿੱਚ ਬੰਦ ਸੀ, ਉਸ ਵੇਲ਼ੇ ਉੱਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋ ਕਿ ਮੇਰਾ ਕਰੀਬੀ ਦੋਸਤ ਸੀ, ਉਸਦੇ ਦੱਸਣ ਮੁਤਾਬਿਕ ਉਸ ਕੋਲ਼ ਭਨਿਆਰੇ ਵਾਲ਼ੇ ਦਾ ਇਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ ਦੋ ਮਿੰਟ ਲਈ ਬਾਬਾ ਜੀ ਨਾਲ਼ ਗੱਲ ਕਰਵਾ ਦੇਵੇ.. ਮੇਰੇ ਉਸ ਮਿੱਤਰ ਨੇ ਪੰਜ ਕੁ ਹਜਾਰ ਰੁਪਈਆਂ ਲੈ ਕੇ ਗੁਰੂ ਚੇਲੇ ਦਾ ਮੇਲ ਕਰਵਾ ਦਿੱਤਾ, ਜਦੋਂ ਚੇਲਾ ਬਾਬੇ ਨਾਲ਼ ਗਿੱਟਮਿਟ ਕਰਕੇ ਵਾਪਸ ਮੁੜਿਆ ਤਾਂ ਜਾਦਾਂ ਹੋਇਆ ਮੇਰੇ ਉਸ ਜਾਣੂ ਨੂੰ ਕਹਿਣ ਲੱਗਾ ਕਿ ਸਾਡੇ ਬਾਬਾ ਜੀ ਤਾਂ ਰੱਬੀ ਰੂਹ ਹਨ,..ਰਿੱਧੀਆਂ ਸਿੱਧੀਆਂ ਦੇ ਮਾਲਕ… ਸਰਬਕਲਾ ਸਮਰੱਥ.. ਇਨਾਂ ਨੂੰ ਦੁਨਿਆਵੀ ਜੇਲਾਂ ਕੈਦ ਕਰਕੇ ਨਹੀਂ ਰੱਖ ਸਕਦੀਆਂ…ਇਹ ਇੱਥੋਂ ਚਿੱੜੀ ਬਣਕੇ ਉੱਡ ਜਾਣਗੇ…..ਮੇਰਾ ਉਹ ਪੁਲ਼ਸੀਆ ਮਿੱਤਰ ਜੋ ਕਿ ਥੋੜਾ ਵਹਿਮੀ ਸੁਭਾਅ ਦਾ ਮਾਲਕ ਹੈ.., ਵਿਚਾਰੇ ਨੂੰ ਵਹਿਮ ਹੋ ਗਿਆ ਬਈ ਜੇ ਇਹ ਸਾਲ਼ਾ ਸੱਚੀਂ ਚਿੱੜੀ ਚੁੜੀ ਬਣਕੇ ਉੱਡ ਗਿਆ ਮੇਰੀ ਤਾਂ ਨੌਕਰੀ ਗਈ,.. ਨਿਆਣੇ ਭੁੱਖੇ ਮਰ ਜਾਣਗੇ….ਕਹਿੰਦਾ ਘੜੀ ਕੁ ਬਾਅਦ ਬਾਅਦ ਮੈਂ ਬੈਰਕ ਅੱਗੇ ਚੱਕਰ ਮਾਰਕੇ ਵੇਖ ਲਿਆ ਕਰਾਂ ਕਿ ਹੈਗਾ ਆ.. ਸਾਲ਼ਾ ਕਿਤੇ ਉੱਡਿਆ ਤਾਂ ਨਹੀਂ!

ਰੱਬ ਰੱਬ ਕਰਕੇ ਉਸਦਾ ਡਿਊਟੀ ਟੈਮ ਖਤਮ ਹੋਇਆ ਤੇ ਇਕ ਹੋਰ ਅੜਬ ਹੌਲਦਾਰ ਪਹਿਰੇ ਤੇ ਆ ਗਿਆ ਜਿਸਨੂੰ ਚੇਲੇ ਵਾਲ਼ੀ ਗੱਲ ਦੱਸਦਿਆਂ ਉਸਨੇ ਚੌਕਸ ਰਹਿਣ ਦੀ ਤਾਕੀਦ ਕੀਤੀ,… ਮੇਰੇ ਮਿੱਤਰ ਮੁਤਾਬਿਕ ਪਹਿਲਾਂ ਈ ਘਰੋਂ ਕਿਸੇ ਗੱਲੋਂ ਲੜਕੇ ਆਇਆ ਹੋਇਆ ਸੀ, ਉਹ ਹੌਲਦਾਰ ਮੋਟੀ ਜਿਹੀ ਗਾਲ਼ ਕੱਢਕੇ ਬਿਨਾਂ ਅੱਗਾ ਪਿੱਛਾ ਵੇਖਿਆਂ ਡਾਂਗ ਚੁੱਕ ਬੈਰਕ ਵਿਚ ਵੜ ਗਿਆ ਤੇ ਭਨਿਆਰਾਂ ਵਾਲ਼ੇ ਦੇ ਮੌਰਾਂ ਵਿੱਚ ਮਾਰ ਕਹਿੰਦਾ “ਸਾ……ਬਣ ਚਿੱੜੀ.. ਸਾ.. ਬਣ ਚਿੜੀ” ਬਾਬਾ ਧਰਤੀ ਤੇ ਲਿੱਟਦਾ ਚੀਕਾਂ ਮਾਰ ਮਾਰ ਹੱਥ ਜੋੜੇ.. ਬਾਬਾ ਕਹੇ ਬਣਨਾ ਨੀ ਆਉਂਦਾ ਤੇ ਉਹ ਡਾਂਗ ਮਾਰਕੇ ਕਹੇ ਬਣ,.. ਕਹਿੰਦਾ ਸਾਡੇ ਛੱਡਦੇ-ਛੁਡਾਉਂਦੇ ਉਸਨੇ ਬਾਬਾ ਕਿੱਕਰ ਦੇ ਜਾਤੂ ਵਾਂਗ ਘੜ ਕੇ ਰੱਖ ਦਿੱਤਾ!
ਹੁਣ ਆਹ ਸਰਸੇ ਵਾਲ਼ੇ ਮਸੰਜਰ ਨੂੰ ਵੀ ਹੁਣ ਤੋਤੇ ਚਿੱੜੀਆਂ ਬਣਾਉਣ ਵਾਲ਼ੇ ਬਹੁਤ ਟੱਕਰਨਗੇ,.. ਵੈਸੇ ਬਹੁਣੀ ਤਾਂ ਕਰ ਵੀ ਦਿੱਤੀ ਹੋਊ ਕਿਸੇ ਬਿਗਾਨੇ ਪੁੱਤ ਨੇ! copy

  • ਲੇਖਕ:
Categories Comedy
Share on Whatsapp