ਬਾਲਟੀ

ਦੀਪਕ ਅਕਸਰ ਘਰ ਦੀਆੰ ਕੁੱਝ ਬੇਲੋੜੀਅਾ ਚੀਜ਼ਾ, ਬੱਚਿਆਂ ਦੇ ਪੁਰਾਣੇ ਖਿੜ੍ਹੌਣੇ ਅਤੇ ਪੁਰਾਣੇ ਕੱਪੜੇ ਗਰੀਬ ਬੱਚਿਅਾ ਨੂੰ ਵੰਡ ਦਿੰਦਾ ਹੈ। ਅੱਜ ਵੀ ੳੁਸ ਨੇ ਉਹ ਥੈਲਾ ਚੁੱਕਿਅਾ ਅਤੇ ੳੁਹ ਇੱਕ ਗਰੀਬ ਬਸਤੀ ਵਿੱਚ ਗਿਅਾ ਤੇ ੳੁਥੇ ਕੁੱਝ ਬੱਚੇ ਖੇਡ ਰਹੇ ਸਨ। ਦੀਪਕ ਨੇ ਥੈਲਾ ਕਾਰ ਚੋਂ ੳੁਤਾਰਿਅਾ ਤੇ ਬੱਚਿਆਂ ਕੋਲ ਜਾ ਕੇ ਖੋਲ ਦਿੱਤਾ। ਬੱਚਿਆਂ ਨੇ ਖੁਸ਼ੀ-ਖੁਸ਼ੀ ਮਿੰਟਾਂ ਵਿੱਚ ਹੀ ਖਿੜ੍ਹੌਣੇ ਚੁੱਕ ਲਏ। ਦੀਪਕ ਇੱਕ ਪਾਸੇ ਖੜ੍ਹਾ ਇਹ ਨਜ਼ਾਰਾ ਦੇਖ ਰਿਹਾ ਸੀ। ਇਹ ਨਜ਼ਾਰਾ ਦੇਖ ਕੇ ੳੁਸ ਦੇ ਮਨ ਨੂੰ ਸਕੂਨ ਮਿਲ ਰਿਹਾ ਸੀ, ੳੁਸ ਦੇ ਮੂੰਹ ਤੇ ਮੁਸਕਾਨ ਸੀ। ੳੁਹਨਾਂ ਬੱਚਿਆਂ ਵਿੱਚ ਰਾਜੂ ਵੀ ਸੀ । ਰਾਜੂ ਦੀ ੳੁਮਰ ਦਸ ਸਾਲ ਸੀ ਜੋ ਦੀਪਕ ਦੇ ਘਰ ਸਫਾੲੀਆਂ ਦਾ ਕੰਮ ਕਰਦਾ ਸੀ। ਦੀਪਕ ਨੇ ਦੇਖਿਆ ਕਿ ਰਾਜੂ ਨੇ ਕਿਸੇ ਵੀ ਖਿੜ੍ਹੌਣੇ ਤੇ ਹੱਥ ਨਾ ਲਾਇਆ। ੳੁਸ ਨੇ ਸਿਰਫ ਇੱਕ ਪਲਾਸਿਕ ਦੀ ਇੱਕ ਛੋਟੀ ਜਿਹੀ ਬਾਲਟੀ ਹੀ ਚੁੱਕੀ। ਇਹ ਦੇਖ ਕੇ ਦੀਪਕ ਨੇ ਰਾਜੂ ਨੂੰ ਕੋਲ ਬੁਲਾਇਅਾ ਤੇ ਪੁਛਿਆ,” ਰਾਜੂ! ਇਹ ਕੀ? ਤੂੰ ਇੱਕ ਛੋਟੀ ਬਾਲਟੀ ਹੀ ਲੲੀ ਹੈ
ਜਦਕਿ ਸਾਰੇ ਬੱਚੇ ਇੱਕ ਦੂਜੇ ਤੋਂ ਅੱਗੇ ਹੋ ਕੇ ਖਿੜੌਣੇ ਚੁੱਕ ਰਹੇ ਨੇ, ਬਲਕਿ ੳੁਹ ਤਾਂ ਇੱਕ ਦੂਜੇ ਤੋਂ ਝਪਟਾਂ ਮਾਰ ਰਹੇ ਨੇ। ਕੀ ਤੈਨੂੰ ਖਿੜ੍ਹੌਣੇ ਨਹੀਂ ਪਸੰਦ?” ਰਾਜੂ ਨੀਵੀਂ ਪਾੲੀ ਹੱਥ ਵਿੱਚ ਬਾਲਟੀ ਫੜੀ ਖੜ੍ਹਾ ਸੀ ਤੇ ੳੁਦਾਸ ਜਿਹਾ ਹੋਕੇ ਕਹਿਣ ਲੱਗਿਆ,” ਬਾਬੂ ਜੀ! ਖਿੜ੍ਹੌਣੇ ਤਾਂ ਮੈਨੂੰ ਬਹੁਤ ਪਸੰਦ ਨੇ ਪਰ ਮੈਂਨੂੰ ਇਹ ਬਾਲਟੀ ਚਾਹੀਦੀ ਅਾ। ਘਰ ਬੀਬੀ ਜੀ ਨੇ ਮੈਨੂੰ ਪੋਚੇ ਲਾੳੁਣ ਲੲੀ ਜੋ ਬਾਲਟੀ ਦਿੱਤੀ ਹੈ ੳੁਹ ਬਹੁਤ ਵੱਡੀ ਹੈ ਮੇਰੇ ਤੋਂ ਪਾਣੀ ਨਾਲ਼ ਭਰੀ ਹੋੲੀ ਚੁੱਕੀ ਨਹੀਂ ਜਾਂਦੀ । ਬਹੁਤ ਅੋਖਾ ਲਗਦਾ ਹੈ। ਹੁਣ ਮੈਂ ਇਹ ਬਾਲਟੀ ਨਾਲ਼ ਪੋਚੇ ਲਾਇਅਾ ਕਰਾਂਗਾ।” ੳੁਹ ਬਾਲਟੀ ਨੂੰ ੳੁਲਟੀ ਕਦੇ ਸਿੱਧੀ ਕਰਕੇ ਦੇਖ ਰਿਹਾ ਸੀ ਤੇ ੳੁਸ ਦੇ ਚਿਹਰੇ ਤੇ ਮੁਸਕਾਨ ਸੀ। ਇਹ ਸੁਣਦੇ ਹੀ ਦਾਨੀ ਦੀਪਕ ਠਠੰਬਰ ਗਿਅਾ। ੳੁਸ ਨੂੰ ਅਹਿਸਾਸ ਹੋਇਅਾ ਕਿ ਛੋਟੇ ਬੱਚੇ ਤੋਂ ਕੰਮ ਕਰਵਾੳੁਣਾ ਵੀ ਤਾਂ ਇੱਕ ਜ਼ੁਲਮ ਹੈ। ੳੁਸਨੂੰ ਇਹ ਦਾਨ ਪੁੰਨ ਸਭ ਬੇਕਾਰ ਲੱਗਿਅਾ। ੳੁਸ ਨੇ ੳੇਸੇ ਵਕਤ ਰਾਜੂ ਨੂੰ ਸਫਾੲੀਆਂ ਦੇ ਕੰਮ ਤੋਂ ਹਟਾਕੇ ਸਕੂਲ ਭੇਜਣ ਅਤੇ ੳੁਸ ਦੇ ਸਕੂਲ ਦਾ ਸਾਰਾ ਖਰਚਾ ਓਟਣ ਦੀ ਸੋਚ ਲੲੀ।

ਲੇਖਕ- ਗੁਰਜੀਤ ਕੌਰ ਸਿੱਧੂ

Likes:
Views:
90
Article Categories:
Emotional

Leave a Reply