ਬੈਸਾਖੀ

“ਦੇਖੋ ਅਨੰਤ, ਮੈਂ ਘੁਮਾ ਕੇ ਗੱਲ ਨਹੀਂ ਕਰਦੀ। ਮੈਨੂੰ ਇਸ ਤੋਂ ਕੋਈ ਇਤਰਾਜ ਨਹੀਂ ਕਿ ਤੁਸੀਂ ਮੇਰੇ ਤੋਂ 9 ਸਾਲ ਵੱਡੇ ਹੋ। ਤੁਹਾਡੇ ਇਕ ਪੈਰ ਵਿਚ ਪੋਲਿਓ ਦਾ ਪ੍ਰਭਾਵ ਹੈ, ਇਸਦੇ ਇਲਾਵਾ ਮੈਂ ਤੁਹਾਡੀ ਸਰਕਾਰੀ ਨੌਕਰੀ ਦੇ ਕਾਰਨ ਇਸ ਰਿਸ਼ਤੇ ਦੇ ਲਈ ਹਾਂ ਕਰ ਰਹੀ ਹਾਂ ਪਰ!”
ਮੀਰਾ ਦੀ ਇਹ ਗੱਲ ਤੋਂ ਮੈਂ ਪਰੇਸ਼ਾਨ ਨਹੀਂ ਹੋਇਆ। ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਸੀ।
“ਜੀ ਧੰਨਵਾਦ! ਤੁਸੀਂ ਕੁਝ ਕਹਿ ਰਹੇ ਸੀ।”
“ਹਾਂ, ਇਹ ਹੀ ਕੀ ਮੈਂ ਅੱਜ ਦੇ ਖਿਆਲਾਂ ਦੀ ਕੁੜੀ ਹਾਂ। ਛੋਟੇ ਅਤੇ ਪੜ੍ਹੇ-ਲਿਖੇ ਪਰਿਵਾਰ ‘ਚ ਪਲ ਕੇ ਵੱਡੀ ਹੋਈ ਹਾਂ। ਮੈਨੂੰ ਅਨਪੜ੍ਹ ਪਸੰਦ ਨਹੀਂ, ਨਾ ਹੀ ਮੈਂ ਅਪਣੇ ਜੀਵਨ ‘ਚ ਕਿਸੇ ਦੀ ਦਖਲ ਪਸੰਦ ਕਰਦੀ ਹਾਂ।”
ਮੀਰਾ ਮੇਰੀ ਕਮੀ ਦਾ ਪੂਰਾ ਫਾਇਦਾ ਚੁੱਕ ਕੇ ਅਪਣੀ ਮਰਜੀ ਰਿਸ਼ਤੇ ਤੇ ਪਹਿਲਾਂ ਹੀ ਥੋਪ ਦੇਣਾ ਚਾਹੁੰਦੀ ਸੀ।
“ਜੀ, ਮੈਂ ਸਮਝਿਆ ਨਹੀਂ।”
“ਇਹ ਹੀ ਕੀ ਵਿਆਹ ਦੇ ਬਾਦ ਮੈਂ ਆਪ ਦੇ ਸਾਥ ਆਪਦੇ ਮਾਂ-ਬਾਪ ਦਾ ਬੋਝ ਨਹੀਂ ਚੁੱਕ ਸਕਦੀ।”
ਉਸਦੀ ਇਸ ਗੱਲ ਤੋਂ ਉਸ ਮਾਂ-ਬਾਪ ਦਾ ਚਿਹਰਾ ਅੱਖਾਂ ‘ਚ ਨੱਚਣ ਲੱਗ ਗਿਆ। ਜਿਨ੍ਹਾਂ ਮੈਨੂੰ 36 ਸਾਲ ਤੱਕ ਕਦੀ ਬੋਝ ਨਹੀਂ ਸਮਝਿਆ।
“ਮੀਰਾ ਜੀ ਮੈਨੂੰ ਤੁਹਾਡੀ ਬੈਸਾਖੀ ਦੀ ਜਰੂਰਤ ਨਹੀਂ। ਮੈਂ ਲੰਗੜਾ ਹਾਂ ਪਰ ਉਨ੍ਹਾਂ ਗੈਰ-ਕੁਸ਼ਲ ਨਹੀਂ ਕਿ ਖੁਦ ਦੇ ਮਾਂ-ਬਾਪ ਨੂੰ ਹੀ ਵਿਕਲਾਂਗ ਕਰ ਦੇਵਾਂ।”
ਉਹਨੇ ਆਪਣੀਆਂ ਅੱਖਾਂ ਤੋਂ ਮੇਰੇ ਤੇ ਲਾਨਤ ਦਾ ਬੋਝ ਪਾਉਣਾ ਚਾਹਿਆ ਪਰ ਮੈਂ ਅਪਣੇ ਬੋਝ ਵਿਸਾਖੀ ਤੇ ਪਾ ਕੇ ਅਪਣੇ ਮਾਂ-ਬਾਪ ਵੱਲ ਚੱਲ ਪਿਆ।
ਮੂਲ ਭਾਸ਼ਾ… : ਹਿੰਦੀ
ਮੂਲ ਲੇਖਕ.. : ਵਿਨੇ ਕੁਮਾਰ ਮਿਸ਼ਰਾ

Likes:
Views:
43
Article Categories:
Emotional

Leave a Reply