ਅਤੀਤ ਦੇ ਪਰਛਾਵੇਂ

ਜਾੜੇ ਦੀ ਰਾਤI ਹੱਡ ਕੰਬਾਊ ਠੰਡ, ਪਰ ਇਸ ਠੰਡ ਦੇ ਬਾਵਜੂਦ ਅੰਗੀਠੀ ‘ਚ ਭਖਦੇ ਕੋਲੇ ਅਤੇ ਗੋਹਟਿਆਂ ਦੀ ਗਰਮਾਇਸ਼ ਕਰਕੇ ਭਾਗੀਰਥੀ ਗਹਿਰੀ ਨੀਂਦ ਵਿਚ ਸੁੱਤੀ ਹੋਈ ਸੀI ਨਾਲ ਹੀ ਉਸਦੀਆਂ ਨਾਸਾਂ ਦੇ ਫੜਕਣ ਨਾਲ ਉਸਦੇ ਘਰਾੜੀਆਂ ਦੀ ਹਲਕੀ ਹਲਕੀ ਆਵਾਜ਼ ਵੀ ਘੂਕ ਸੁੱਤੇ ਹੋਏ ਵਾਤਾਵਰਣ ਵਿਚ ਇਕ ਗੂੰਜ ਭਰ ਰਹੀ ਸੀ.

ਪਰ ਰਾਮਰਥ ਦੀਆਂ ਅੱਖਾਂ ਵਿਚ ਨੀਂਦ ਅਜੇ ਬਹੁਤ ਦੂਰ ਸੀ। ਉਸਨੂੰ ਨੀਂਦ ਨਾ ਆਉਣ ਦਾ ਕਰਨ ਨਾ ਤਾਂ ਕੜਾਕੇ ਦੀ ਠੰਡ ਸੀ ਅਤੇ ਨਾ ਹੀ ਭਾਗੀਰਥੀ ਦੇ ਘਰਾੜੇ। ਇਸ ਸਭ ਦੀ ਤਾਂ ਉਸਨੂੰ ਆਦਤ ਪੈ ਚੁੱਕੀ ਸੀ। ਉਸਦੀਆਂ ਅੱਖਾਂ ਦੇ ਅੱਗੇ ਇਕ ਚੇਹਰਾ ਬਾਰ ਬਾਰ ਘੁੰਮ ਰਿਹਾ ਸੀ। ਜੇ ਅੱਜ ਉਸਦਾ ਸੂਰਜ ਹੁੰਦਾ ਤਾਂ ਕਿ ਉਹ ਅਜਿਹਾ ਹੀ ਦਿਸਦਾ? ਦਿਲ ਕਰਦਾ ਸੀ ਭਾਗੀਰਥੀ ਨੂੰ ਉਹ ਹਲੂਣ ਕੇ ਉਠਾ ਦੇਵੇ। ਮਨ ਦੀ ਇਸ ਤ੍ਰਾਸਦੀ ਨੂੰ ਉਹ ਇਕੱਲਾ ਕਯੋਂ ਝੇਲੇ? ਪਾਰ ਫੇਰ ਬੁੱਢੀ ਤੇ ਤਰਸ ਆ ਗਿਆ। ਬੜੇ ਕਾਸ਼ਤ ਝੇਲੇ ਉਸਨੇ ਆਪਣੀ ਜਵਾਨੀ ਵਿਚ। ਹੁਣ ਤਾਂ ਇੰਨੇ ਸਾਲ ਹੋ ਗਏ। ਉਹਨਾਂ ਯਾਦਾਂ ਨੂੰ ਆਪਣੇ ਦਿਲ ਦਿਮਾਗ਼ ਚੋ ਦੂਰ ਕਰ ਚੁੱਕੀ ਹੋਵੇਗੀ ਉਹ।

ਪਰ ਰਾਮਰਥ ਕਰੇ ਕੀ? ਅੱਖਾਂ ਵਿਚ ਨੀਂਦ ਨਹੀਂ ਸੀ ਨਾਲੇ ਜਾੜੇ ਦੀ ਠੰਡ ਵੀ ਅਤੇ ਅੱਗੇ ਨਾਲੋਂ ਵੱਧ ਠੰਡ ਲੱਗ ਰਹੀ ਸੀ ਅਤੇ ਭਾਗੀਰਥੀ ਦੇ ਘਰਾੜੀਆਂ ਦੀ ਆਵਾਜ਼ ਵੀ ਅਜੇ ਕੁਝ੍ਹ ਉੱਚੀ ਲੱਗ ਰਹੀ ਸੀ। ਜਦਕਿ ਉਸਨੂੰ ਪਤਾ ਸੀ ਕਿ ਨੀਂਦ ਨਾ ਆਉਣ ਦਾ ਕਰਨ ਇਹ ਸਭ ਨਹੀਂ ਸੀ।

ਦੇਸ਼- ਵਿਦੇਸ਼ ਤੋਂ ਵਿਦਿਆਰਥੀਆਂ ਦੇ ਨਾਲ ਸਥਾਨਕ ਮੁੰਡਿਆਂ ਇੱਕ ਗਰੁੱਪ ਅਜੇ ਟ੍ਰੈਕਕਿੰਗ ਲਾਇ ਆਇਆ ਹੋਇਆ ਸੀ। ਰਸਤੇ ਵਿਚ ਉਹ ਸਾਰੇ ਚਾਹ ਪੀਣ ਲਾਇ ਰਾਮਰਥ ਦੀ ਦੁਕਾਨ ਤੇ ਰੁਕੇ। ਠੰਡ ਨਾਲ ਕੰਬਦੇ ਉਸ ਗਰੁੱਪ ਨੂੰ ਰਾਮਰਥ ਨੇ ਅਦਰਕ ਅਤੇ ਦਾਲਚੀਨੀ ਪਾ ਕੇ ਸੁਆਦਲੀ ਜਿਹੀ ਚਾਹ ਬਣਾਈ।

ਇੱਕ ਮੁੰਡਾ ਅੱਗੇ ਆਯਾ ਅਤੇ ਰਾਮਰਥ ਦੇ ਹੇਠ ਤੇ ਸੌ ਰੁਪਏ ਦਾ ਨੋਟ ਰੱਖ ਕੇ ਵਿਦੇਸ਼ੀ ਭਾਸ਼ਾ ਵਿਚ ਕੁੱਝ ਕਹਿ ਗਿਆ।

‘ਪਰ ਮੈਂ ਤਾਂ ਪੈਸੇ ਲੈ ਚੁੱਕਿਆ ਹਾਂ’, ਰਾਮਰਥ ਹੈਰਾਨ ਸੀ।

‘ਰੱਖ ਲਓ, ਇਹ ਕਹਿੰਦਾ ਹੈ ਕਿ ਤੁਸਾਂ ਚਾਹ ਬੜੀ ਵਧੀਆ ਬਣਾਈ।’ ਇਕ ਭਾਰਤੀ ਮੁੰਡੇ ਨੇ ਉਸਨੂੰ ਸਮਝਾਇਆ।

ਰਾਮਰਥ ਨੇ ਹੁਣ ਧਿਆਨ ਨਾਲ ਹੁਣ ਉਸ ਵਿਦੇਸ਼ੀ ਯੁਵਕ ਵੱਲ ਦੇਖਿਆ। ਮੁੰਡਾ ਮੁਸਕੁਰਾ ਰਿਹਾ ਸੀ। ਰਾਮਰਥ ਨੇ ਉਸਨੂੰ ਧਿਆਨ ਨਾਲ ਦੇਖਿਆ। ਉਸਦੇ ਕੰਬਦੇ ਹੱਥਾਂ ‘ਚੋਂ ਉਹ ਨੋਟ ਹੇਠਾਂ ਡਿੱਗ ਪਿਆ। ਸ਼ਰੀਰ ਇਕ ਦਮ ਕੰਬ ਉਠਿਆ। ਜਿਵੇਂ ਪਹਾੜ ਦੀ ਸਾਰੀ ਬਰਫ ਉਸ ਦੀਆਂ ਨਾੜਾਂ ਵਿਚ ਜੰਮ ਗਈ ਹੋਵੇ।

ਇਹ ਚੇਹਰਾ ਇੰਨਾ ਜਾਣਿਆ-ਪਛਾਣਿਆ ਕਿਓਂ ਹੈ? ਉਸ ਨੇ ਮਨ ਹੀ ਮਨ ਸੋਚਿਆ।

‘ਸਰਜੂ।’ ਹਾਂ ਉਹੀ ਤਾਂ ਹੈ ਇਹ, ਉਹੀ ਨੱਕ, ਠੋਡੀ ਤੇ ਵੱਡਾ ਜਿਹਾ ਤਿਲ। ਕਿੱਦਾਂ ਭੁੱਲ ਸਕਦਾ ਸੀ ਉਹ ਉਸ ਨੂੰ?

ਬਾਬਾ ਜੀ! ਕਿੱਥੇ ਗੁਆਚ ਗਏ? ਰੱਖੋ ਆਪਣੇ ਪੈਸੇ। ਵਿਦੇਸ਼ ਤੋਂ ਆਇਆ ਹੈ ਇਹ ਮੁੰਡਾ। ਤੁਹਾਡੀ ਚਾਹ ਪੀ ਕੇ ਬੜਾ ਖੁਸ਼ ਹੋਇਆ।

ਰਾਮਰਥ ਜਿਵੇਂ ਨੀਂਦ ਤੋਂ ਉਠਿਆ।

‘ਕਿਹੜੇ ਮੁਲਕ ਤੋਂ ਆਇਆ ਹੈ ਇਹ ਮੁੰਡਾ? ਕਿੱਥੇ ਤਕ ਜਾ ਰਹੇ ਹੋ ਤੁਸੀਂ? ਉਸਨੇ ਕਈ ਪ੍ਰਸ਼ਨ ਪੁੱਛ ਛੱਡੇ।

‘ਬਾਬਾ ਜੀ ਕਿ ਤੁਸੀਂ ਦੇਸ਼ਾਂ ਦੇ ਨਾਮ ਜਾਣਦੇ ਹੋ?’ ਉਸਨੇ ਉਲਟਾ ਉਸਨੂੰ ਹੀ ਪ੍ਰਸ਼ਨ ਪੁੱਛ ਛੱਡਿਆ।

‘ਹਾਂਜੀ ਪੁੱਤਰ’ ਰਾਮਰਥ ਮੁਸਕੁਰਾਇਆ। ਇਸ ਫਟੀ-ਪੁਰਾਣੀ ਝੋਂਪੜੀ ਵਿਚ ਚਾਹ ਵੇਚਣ ਵਾਲਾ ਇਸ ਗਰਬ ਜਿਹੇ ਬੁੱਢੇ ਨੂੰ ਦੇਸ਼ਾਂ ਦੀ ਕਿ ਜਾਣਕਾਰੀ ਹੋਵੇਗੀ? ਹੀ ਸੋਚ ਰਿਹਾ ਹੋਏਗਾ ਉਹ ਵਿਦਿਆਰਥੀ।

‘ਬਾਬਾ ਜੀ, ਇਸ ਦਾ ਦੇਸ਼ ਨੀਦਰਲੈਂਡ ਹੈ, ਅਤੇ ਉਹ ਸਾਹਮਣੇ ਜਿਹੜੀ ਪਹਾੜੀ ਦੇਖ ਰਹੇ ਹੋ ਨਾ ਤੁਸੀਂ, ਬਸ ਉਥੇ ਹੀ ਜਾਣਾ ਹੈ ਅਸੀਂ।’ ਉਸਨੇ ਸਾਹਮਣੇ ਇਕ ਪਹਾੜੀ ਵੱਲ ਇਸ਼ਾਰਾ ਕਰ ਕੇ ਕਿਹਾ।

ਮੁੰਡੇ ਦੀ ਸ਼ਕਲ ਵੀ ਉਹੋ ਜਿਹੀ ਅਤੇ ਦੇਸ਼ ਦਾ ਨਾਮ ਵੀ ਉੱਦਾਂ ਦਾ ਹੀ। ਰਾਮਰਥ ਦੀਆਂ ਅੱਖਾਂ ਚੋਂ ਹੰਝੁ ਵਹਿ ਉਠੇ।

ਕੀ ਹੋਇਆ ਬਾਬਾ ਜੀ? ਤੁਹਾਡੀਆਂ ਅੱਖਾਂ ਵਿਚ ਹੰਝੁ ਕਿਓਂ?

ਕੁੱਝ ਨਹੀਂ ਪੁੱਤ, ਐਵੇਂ ਹੀ ਕਿਸੇ ਹੋਰ ਦੀ ਯਾਦ ਆ ਗਈ। ਪਰ ਤੁਸੀਂ ਲੋਕ ਇੰਨੀ ਠੰਡ ਵਿਚ ਉਥੇ ਕਿਓਂ ਜਾ ਰਹੇ ਹੋ? ਹੁਣ ਤਾਂ ਬਰਫ ਪੈਣ ਹੀ ਵਾਲੀ ਏ ਬਸ।’ ਰਾਮਰਥ ਦੇ ਮਨ ਵਿਚ ਸੁਭਾਵਿਕ ਹੀ ਚਿੰਤਾ ਬਣ ਆਈ।

ਓ ਨਹੀਂ ਬਾਬਾ ਜੀ, ਤੁਸੀਂ ਫਿਕਰ ਨਾ ਕਰੋ। ਮੁੜ ਕੇ ਜਾਂਦੇ ਹੋਏ ਫੇਰ ਤੁਹਾਡੇ ਹੱਥ ਦੀ ਚਾਹ ਪੀਵਾਂਗੇ।

ਤੇ ਉਹ ਮੁੰਡੇ ਦੇਖਦੇ ਹੀ ਦੇਖਦੇ ਰਾਮਰਥ ਦੀਆਂ ਅੱਖਾਂ ਤੋਂ ਉਝਲ ਹੋ ਗਏ।

ਰਾਮਰਥ ਨੇ ਫੇਰ ਵੱਖ ਲਿਆ ਤਾਂ ਭਾਗੀਰਥੀ ਦੀ ਨੀਂਦ ਵੀ ਖੁੱਲ ਗਈ।

‘ਕਿਓਂ ਬੇਚੈਨ ਹੁੰਦੇ ਪਏ ਹੋ? ਨੀਂਦ ਨੀ ਆਉਂਦੀ ਪਈ?’ ਉਨੀਂਦਰੀਆਂ ਅੱਖਾਂ ਨਾਲ ਭਾਗੀਰਥੀ ਨੇ ਰਾਮਰਥ ਨੂੰ ਘੂਰਦੇ ਹੋਏ ਦੇਖਿਆ। ਰਾਮਰਥ ਦੇ ਏਧਰ-ਉਧਰ ਪਾਸੇ ਵੱਟਣ ਨਾਲ ਉਸਨੂੰ ਠੰਡ ਵੀ ਲੱਗ ਰਹੀ ਸੀ ਤੇ ਵਾਰ ਵਾਰ ਨੀਂਦ ਵੀ ਟੁੱਟ ਰਹੀ ਸੀ।

‘ਮੈਂ ਅੱਜ ਸਰਜੂ ਨੂੰ ਵੇਖਿਆ।’ ਰਾਮਰਥ ਦੇ ਵਲੂੰਦਰੇ ਹੋਏ ਗਲੇ ਚੋਂ ਨਿਕਲੀ ਇਸ ਆਵਾਜ਼ ਨੇ ਭਾਗੀਰਥੀ ਦੀ ਰਹਿੰਦੀ-ਖੁਹੰਦੀ ਨੀਂਦ ਵੀ ਉਡਾ ਦਿੱਤੀ।

ਹੁਣ ਉਹ ਉੱਠ ਬੈਠੀ, ਧਿਆਨ ਨਾਲ ਰਾਮਰਥ ਵੱਲ ਵੇਖਣ ਲੱਗੀ।  ਬੁੱਢਾ ਸਠਿਆ ਤਾਂ ਨੀ ਗਿਆ ਕਿਤੇ! ਰਾਮਰਥ ਕਿਤੇ ਟਿਕਟਿਕੀ ਬੰਨੇ ਤੱਕ ਰਿਹਾ ਸੀ। ਅੱਖਾਂ ਦੀਆਂ ਪੁਤਲੀਆਂ ਤੇ ਦੋ ਹੰਝੂ ਪਹੁੰਚ ਚੁੱਕੇ ਸਨ।

‘ਸਰਜੂ’ ਇਸ ਨਾਮ ਨੇ ਭਾਗੀਰਥੀ ਨੂੰ ਨਾ ਜਾਣੇ ਕਿੰਨੀਆਂ ਖੁਸ਼ੀਆਂ ਅਤੇ ਸਾਲਾਂ ਬਾਅਦ ਕਿੰਨੇ ਦੁੱਖ ਦਿੱਤੇ ਸਨ। ਵਿਆਹ ਤੋਂ ਦਾਸ-ਬਾਰਾਂ ਸਾਲ ਬਾਦ ਵੀ ਜਦੋਂ ਉਹਨਾਂ ਦੇ ਕੋਈ ਸੰਤਾਨ ਨਾ ਹੋਈ ਤਾਂ ਉਹ ਸੰਤਾਨ ਦੀ ਆਸ ਛੱਡ ਚੁੱਕੇ ਸਨ। ਪਿੰਡ ਅਤੇ ਆਲੇ ਦੁਆਲੇ ਦੇ ਕਈ ਵੈਦਾਂ ਹਕੀਮਾਂ ਤੋਂ ਇਲਾਜ ਕਰਵਾਇਆ। ਪੂਜਾ ਪਾਠ ਕਰਵਾਇਆ। ਜਿਸਨੇ ਜੋ ਕਿਹਾ ਉਹੀ ਉਪਾਅ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾ ਸਕਣ, ਪਰ ਪਿੰਡ ਜਾਂ ਆਲੇ ਦੁਆਲੇ ਜਦੋਂ ਉਹ ਕਿਸੇ ਸਾਧੂ ਮਹਾਤਮਾ ਦੇ ਆਉਣ ਦੀ ਖ਼ਬਰ ਸੁਣਦੇ ਤਾਂ ਝੱਟ ਦੋਵੇਂ ਉਥੇ ਸ਼ੇਸ਼ ਨੀਵਾਂ ਅਤੇ ਅਸ਼ੀਰਵਾਦ ਲੈਣ ਪਹੁੰਚ ਜਾਂਦੇ।

ਹੁਣ ਜਦੋਂ ਉਹਨਾਂ ਦੇ ਵਿਆਹ ਨੂੰ ਪੰਦਰਾਂ ਸਾਲ ਤੋਂ ਉੱਪਰ ਹੋ ਚੁੱਕੇ ਸਨ ਤਾਂ ਉਹ ਆਪਣੀ ਆਸ ਚਡ ਚੁੱਕੇ ਸਨ ਪਰ ਅਚਾਨਕ ਇੱਕ ਚਮਤਕਾਰ ਹੋਇਆ। ਭਾਗੀਰਥੀ ਗਰਭਵਤੀ ਸੀ।  ਇਸ ਉਮਰ ਦੇ ਪੜਾਵ ਵਿਚ ਉਹਨਾਂ ਦੇ ਘਰ ਨਵੇਂ ਜੀ ਦੀ ਖੁਸ਼ੀ ਨੇ ਉਹਨਾਂ ਵਿੱਚ ਜੀਵਨ ਨਵੀਂ ਜ਼ਿੰਦਗੀ ਦਾ ਪ੍ਰਸਾਰ ਕਰ ਦਿੱਤਾ।ਰਾਮਰ੍ਥ ਤਾਂ ਜਿਵੇਂ ਪਾਗਲ ਹੀ ਹੀ ਗਿਆ ਹੋਵੇ। ਭਾਗੀਰਥੀ ਨੂੰ ਹੁਣ ਹਮੇਸ਼ਾ ਸਰ-ਅੱਖਾਂ ਤੇ ਰੱਖਦਾ। ਉਸਨੂੰ ਘਰ ਦਾ ਕੋਈ ਵੀ ਕੰਮ ਨਾ ਕਰਨ ਦਿੰਦਾ।

‘ਤੂੰ ਚੰਗੀ ਤਰਾਂ ਰਹਿ। ਭਾਰਾ ਸਮਾਨ ਨੀ ਚੁੱਕਣਾ। ਕੁੱਝ ਖਾਨ ਨੂੰ ਜੀ ਕਰੇ ਤਾਂ ਮੈਨੂੰ ਦੱਸ। ਮੈਂ ਬਣਾ ਦੇਵਾਂਗਾ। ਬੇ-ਟੈਮੀਖੁਸ਼ੀ ਨੇ ਜਿਵੇਂ ਉਸਨੂੰ ਸ਼ੁਦਾਈ ਜਿਹੇ ਬੰਦੇ ਤੋਂ ਇਕ ਅਨੁਭਵੀ ਬੰਦਾ ਬਣਾ ਦਿੱਤਾ ਸੀ।

ਭਾਗੀਰਥੀ ਹੱਸਦੀ। ਰਾਮਰਥ ਦੀਆਂ ਗੱਲਾਂ ਉਸਦੇ ਮਨ ਨੂੰ ਅੰਦਰ ਤਕ ਖੁਸ਼ੀ ਦੇਂਦੀਆਂ। ਪਰ ਉਹ ਘਰ ਦਾ ਕੰਮ ਕਰੇ, ਉਸਨੂੰ ਜਰਾ ਵੀ ਚੰਗਾ ਨਹੀਂ ਸੀ ਲੱਗਦਾ। ਇਸ ਗੱਲ ਤੇ ਦੋਹਾਂ ਵਿਚ ਨੋਂਕ-ਝੋਂਕ ਚਲਦੀ ਰਹਿੰਦੀ।

ਸਮਾਂ ਬੀਤਿਆ ਤੇ ਭਾਗੀਰਥੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪੂਰਾ ਘਰ ਖੁਸ਼ੀਆਂ ਨਾਲ ਭਰ ਗਿਆ। ਘਰ ਵਿਚ ਕੋਈ ਵੱਡਾ ਬਜ਼ੁਰਗ ਨਹੀਂ ਸੀ ਜਿਹੜਾ ਬਾਸ਼ਸ਼ੇ ਦੀ ਪਰਵਰਿਸ਼ ਬਾਰੇ ਸਮਝਦਾ ਹੋਵੇ, ਪਰ ਭਾਗੀਰਥੀ ਦੇ ਨਰਮ ਅਤੇ ਮਿਲਣਸਾਰ ਸੁਭਾਅ ਕਰਕੇ ਪਿੰਡ ਦੀਆਂ ਬੁੜੀਆਂ ਆ ਕੇ ਉਸਦੀ ਮਦਦ ਕਰ ਦੇਂਦੀਆਂ।  ਦੋਹਾਂ ਨੇ ਪਿਆਰ ਨਾਲ ਉਸਦਾ ਨਾਮ ‘ਸੂਰਜ’ ਰੱਖਿਆ ਜੋ ਬਾਦ ਵਿਚ ‘ਸਰਜੂ’ ਹੋ ਗਿਆ।

ਸਮੇਂ ਦੇ ਨਾਲ ਨਾਲ ਸਰਜੂ ਵੱਡਾ ਹੁੰਦਾ ਗਿਆ। ਹੁਣ ਉਹ ਤਿੰਨ ਸਾਲ ਦਾ ਸੀ। ਮਨ ਕੀਤੇ ਵੀ ਜਾਂਦੀ, ਉਹ ਉਸਦੇ ਪਿੱਛੇ ਪੈ ਜਾਂਦਾ। ਪਾਰ ਹੁਣ ਆਇਆ ਉਹ ਮਨਹੂਸ ਦਿਨ ਜਿਸ ਦਿਨ ਨੇ ਉਹਨਾਂ ਦੇ ਜੀਵਨ ਨੂੰ ਇੱਕ ਬਾਰ ਫਿਰ ਸੁੰਨਾ ਕਰ ਦਿੱਤਾ।

ਦਿਨ ਭਰ ਦਾ ਕੰਮ ਯਾਰਾਂ ਤੋਂ ਬਾਅਦ ਭਾਗੀਰਥੀ ਧਾਰ(ਝਰਨੇ) ਹੇਠਾਂ ਭਾਂਡੇ ਮਾਂਜਣ ਅਤੇ ਪਾਣੀ ਲੈਣ ਗਈ ਤਾਂ ਸਰਜੂ ਵੀ ਉਸਦੇ ਪਿੱਛੇ ਪਿੱਛੇ ਤੁਰ ਪਿਆ। ਵੈਸੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਸੀ। ਸਰਜੂ ਅਕਸਰ ਮਾਂ ਨਾਲ ਹੀ ਚਿੰਬੜਿਆ ਰਹਿੰਦਾ।

ਪਰ ਉਸ ਦਿਨ ਕੁਝ ਅਨੋਖਾ ਅਚਨਚੇਤ ਹੋ ਗਿਆ। ਹਰ ਰੋਜ਼ ਦੀ ਤਰਾਂ ਆਪਣੀ ਮਾਂ ਦੇ ਪਿੱਛੇ ਵਾਪਿਸ ਘਰ ਨਹੀਂ ਪਰਤਿਆ। ਖੋਜਬੀਣ ਸ਼ੁਰੂ ਹੋਈ। ਪਿੰਡ ਦਾ ਇੱਕ ਇੱਕ ਘਰ, ਧਾਰਾਂ, ਪਂਦੇਰਾ, ਹਰ ਥਾਂ ਲੱਭਿਆ ਪਾਰ ਉਹ ਕੀਤੇ ਨਹੀਂ ਮਿਲਿਆ।

ਰਾਮਰਥ ਤੇ ਭਾਗੀਰਥੀ ਤਾਂ ਜਿਵੇਂ ਪਾਗਲ ਹੀ ਹੋ ਗਏ। ਖਾਦਾਂ-ਪਹਾੜਾਂ ਵਿਚ ਵੀ ਉਸਨੂੰ ਲੱਭਿਆ। ਕਿ ਪਤਾ ਕੀਤੇ ਡਿੱਗ ਹੀ ਨਾ ਪਿਆ ਹੋਵੇ। ਅਜੇ ਛੋਟਾ ਜਿਹਾ ਹੀ ਤਾਂ ਸੀ। ਪਿੰਡ ਵਿਚ ਜਦੋਂ ਪਤਾ ਨਾ ਲੱਗਿਆ ਤਾਂ ਆਲੇ ਦੁਆਲੇ ਦੇ ਪਿੰਡਾਂ ਵਿਚ ਜਾਬਚ ਪੜਤਾਲ ਕੀਤੀ ਗਈ। ਪਿੰਡ ਦੇ ਸਰਪੰਚ ਕੋਲ ਵੀ ਸ਼ਿਕਾਇਤ ਦਰਜ ਕਰਵਾਈ। ਸਰਪੰਚ ਭਲਾ ਆਦਮੀ ਸੀ। ਰਾਮਰਥ ਅਤੇ ਭਾਗੀਰਥੀ ਦਾ ਦੁੱਖ ਉਸ ਤੋਂ ਦੇਖਿਆ ਨਾ ਗਿਆ। ਮਾਮਲਾ ਸਰਕਾਰ ਦੇ ਉੱਚ ਪੱਧਰ ਤੱਕ ਪਹੁੰਚ ਗਿਆ। ਗਹਿਰੀ ਛਾਣਬੀਣ ਤੇ ਪਤਾ ਲੱਗਿਆ ਕੇ ਉਸਨੂੰ ਲਾਗਲੇ ਪਿੰਡ ਦੇ ਇੱਕ ਜੁਆਕ ਨਾਲ ਵੇਖਿਆ ਗਿਆ ਸੀ। ਉਸ ਜੁਆਕ ਦਾ ਚਾਲ ਚਲਣ ਚੰਗਾ ਨਹੀਂ ਸੀ। ਪਹਿਲਾਂ ਈ ਉਹ ਚੋਰੀ-ਚਕਾਰੀ ਦੇ ਮਾਮਲਿਆਂ ਵਿਚ ਫੜਿਆ ਗਿਆ ਸੀ। ਕੁਝ ਦਿਨ ਜੇਲ ਤੋਂ ਛੁੱਟਣ ਤੋਂ ਬਾਅਦ ਉਹ ਪਿੰਡ ਤੋਂ ਸ਼ਹਿਰ ਚਲਾ ਗਿਆ। ਫੇਰ ਉਹ ਉਥੇ ਹੀ ਰਹਿਣ ਲੱਗਾ ਪਰ ਪਿਛਲੇ ਮਹੀਨੇ ਹੀ ਉਹ ਵਾਪਿਸ ਪਿੰਡ ਬਹੁੜਿਆ ਸੀ।

ਕਿਸੇ ਤਰਾਂ ਉਸਦੇ ਮਾਂ ਪਿਓ ਤੇ ਜ਼ੋਰ ਪਾ ਕੇ ਉਸਦਾ ਪਤਾ ਲੱਭਿਆ ਗਿਆ। ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਮੁੰਡਾ ਬੰਬਈ ਵਿਚ ਫੜਿਆ ਗਿਆ ਸੀ ਪਰ ਹੁਣ ਤੱਕ ਉਹ ਸਰਜੂ ਨੂੰ ਅੱਗੇ ਵੇਚ ਚੁੱਕਾ ਸੀ।

ਇਸੇ ਕੜੀ ਵਿਚ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਪਰ ਇੱਕ ਬਾਰ ਫੇਰ ਰਾਮਰਥ ਅਤੇ ਭਾਗੀਰਥੀ ਦੀ ਕਿਸਮਤ ਜਵਾਬ ਦੇ ਚੁੱਕੀ ਸੀ। ਇਹ ਇੱਕ ਬਹੁਤ ਵੱਡਾ ਗਿਰੋਹ ਸੀ ਜੋ ਬੱਚੇ ਚੋਰੀ ਕਰਕੇ ਉਹਨਾਂ ਨੂੰ ਵਿਦੇਸ਼ੀ ਜੋੜਿਆਂ ਨੂੰ ਗੋਦ ਦੇ ਦੇਂਦੇ ਸਨ। ਇਸ ਬਦਲੇ ਉਹ ਉਹਣਾਂ ਤੋਂ ਮੋਤੀ ਰਕਮ ਵਸੂਲ ਕਰਦੇ ਸਨ। ਸਰਜੂ ਵੀ ਹੁਣ ਤੱਕ ਕਿਸੇ ਵਿਦੇਸ਼ੀ ਜੋੜੇ ਦੇ ਹੇਠ ਵਿਕ ਚੁੱਕਾ ਸੀ।

ਬਸ ਏਨਾ ਹੀ ਪਤਾ ਲੱਗਿਆ ਕੇ ਨੀਦਰਲੈਂਡ ਦੇ ਕਿਸੇ ਜੋੜੇ ਨੇ ਸਰਜੂ ਨੂੰ ਗੋਦ ਲਿਆ ਸੀ। ਸਰਜੂ ਨਾ ਹੋਇਆ ਕੋਈ ਸਮਾਨ ਹੀ ਹੋ ਗਿਆ ਜਿਸਨੂੰ ਖਰੀਦ ਲਿਆ ਤੇ ਆਪਣੇ ਨਾਲ ਲੈ ਗਏ।

ਬਸ ਇਸਤੋਂ ਅੱਗੇ ਹੁਣ ਭਾਗੀਰਥੀ ਅਤੇ ਰਾਮਰਥ ਦੀ ਪਹੁੰਚ ਨਹੀਂ ਸੀ। ਜਿੰਨਾ ਵੀ ਹੁਣ ਤੱਕ ਕੀਤਾ ਸੀ, ਉਹ ਵੀ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ। ਉਹ ਤਾਂ ਭਲਾ ਹੋਵੇ ਪਿੰਡ ਦੇ ਲੋਕਾਂ ਦਾ ਝਿਆਂ ਨੇ ਥੋੜੀ ਬਹੁਤ ਮਦਦ ਕਰ ਦਿੱਤੀ ਨਹੀਂ ਤਾਂ ਉਹਨਾਂ ਤੋਂ ਇੰਨਾਂ ਵੀ ਨਹੀਂ ਹੋਣਾ ਸੀ।

ਇੰਨੇ ਜੱਦੋ ਜਹਿਦ ਦੇ ਬਾਵਜੂਦ ਵੀ ਸਰਜੂ ਨਹੀਂ ਲੱਭਿਆ। ਭਾਗੀਰਥੀ ਅਤੇ ਰਾਮਰਥ ਦੇ ਜੀਵਨ ਵਿਚ ਫੇਰ ਇੱਕ ਵਾਰ ਹਨੇਰਾ ਹੋ ਗਿਆ। ਪਹਿਲਾਂ ਤਾਂ ਮਨ ਮਾਰ ਲੈਂਦੇ ਸੀ ਕਿ ਔਲਾਦ ਨਹੀਂ ਹੈ ਤਾਂ ਚਲੋ ਕੋਈ ਨਹੀਂ ਪਾਰ ਹੁਣ ਔਲਾਦ ਹੁੰਦੇ ਹੋਏ ਵੀ ਉਹ ਔਂਤ ਸਨ। ਬਸ ਸਰਜੂ ਉਹਨਾਂ ਨੂੰ ਇੱਕ ਸੁਫਨਾ ਦਿਖਾ ਗਿਆ ਸੀ।

ਹੁਣ ਤਾਂ ਦੋਹਾਂ ਦੀ ਦੁਨੀਆ ਹੀ ਬਦਲ ਗਈ ਸੀ। ਨਾਂ ਤਾਂ ਜ਼ਿੰਦਗੀ ਕੱਟਦੀ ਸੀ ਤੇ ਨਾ ਮੁਕਦੀ ਸੀ। ਇਸ ਸੰਤਾਪ ਨੇ ਸਮੇਂ ਤੋਂ ਪਹਿਲਾਂ ਹੀ ਦੋਹਾਂ ਨੂੰ ਬੁੱਢਾ ਕਰ ਦਿੱਤਾ ਸੀ। ਅਤੇ ਫੇਰ ਕਈ ਵਰ੍ਹੇ ਲੰਘ ਗਏ। ਭਾਗੀਰਥੀ ਅਤੇ ਰਾਮਰਥ ਨੇ ਹੁਣ ਇਸੇ ਜੀਵਨ ਨਾਲ ਤਾਲਮੇਲ ਕਰ ਲਿਆ ਸੀ। ਸਰਜੂ ਨੂੰ ਭੁੱਲਣਾ ਤਾਂ ਔਖਾ ਸੀ ਪਰ ਪੁਰਾਣੀਆਂ ਯਾਦਾਂ ਤੇ ਸਮੇਂ ਦੀਆਂ ਪਰਤਾਂ ਹੌਲੀ ਹੌਲੀ ਚੜ੍ਹਨ ਲੱਗੀਆਂ।

ਅਤੇ ਅੱਜ ਫੇਰ ਉਨ੍ਹਾਂ ਪਰਤਾਂ ਨੂੰ ਉਧੇੜ ਕੇ ਸਰਜੂ ਦਾ ਸੱਚ ਸਾਹਮਣੇ ਖੜ੍ਹਾ ਸੀ।

ਤੂੰ ਸਠਿਆ ਤਾਂ ਨਹੀਂ ਗਿਆ! ਸਰਜੂ ਇਥੇ ਕਿਥੋਂ  ਆਊਗਾ ਹੁਣ? ਭਾਗੀਰਥੀ ਨੇ ਰਾਮਰਥ ਨੂੰ ਝਕਜੋਰਦੇ ਹੋਏ ਕਿਹਾ।

‘ਨਹੀਂ ਭਾਗੀ! ਮਈ ਸਠਿਆਇਆ ਨਹੀਂ ਹਾਂ। ਉਹ ਸਰਜੂ ਹੀ ਸੀ। ਤੂੰ ਸੋਚ ਵੀਹਾਂ ਸਾਲਾਂ ਦਾ ਸਰਜੂ ਕਿਹੋ ਜਿਹਾ ਲੱਗਦਾ ਹੋਵੇਗਾ ਹੁਣ! ਬਿਲਕੁਲ ਉਹੋ ਜਿਹਾ ਹੀ ਲੱਗਦਾ ਸੀ ਉਹ ਮੁੰਡਾ। ਅਤੇ ਫੇਰ ਦੇਸ਼ ਦੇ ਨਾਂ ਵੀ ਤਾਂ ਉਹੀ ਦੱਸਿਆ ਉਸਨੇ।’ ਅਤੇ ਰਾਮਰਥ ਨੇ ਸਾਰੀ ਕਹਾਣੀ ਭਾਗੀਰਥੀ ਨੂੰ ਦੱਸੀ।

ਭਾਗੀਰਥੀ ਸੋਚ ਵਿਚ ਡੁੱਬ ਗਈ। ਕਿ ਸੱਚਮੁੱਚ ਉਹ ਉਹਨਾਂ ਦਾ ਹੀ ਪੁੱਤਰ ਸੀ, ਜੇ ਹੈ ਤਾਂ ਉਹ ਉਹਨਾਂ ਨੂੰ ਕਿਵੇਂ ਪਛਾਣੇਗਾ ਅਤੇ ਉਹਨਾਂ ਕੋਲ ਕੋਈ ਸਬੂਤ ਵੀ ਤਾਂ ਨਹੀਂ ਕਿ ਉਹ ਉਹਨਾਂ ਦਾ ਹੀ ਪੁੱਤਰ ਹੈ।

‘ਉਹ ਫਿਰ ਆਉਣਗੇ?’

‘ਹਾਂ, ਕਿਹਾ ਤਾਂ ਏਦਾਂ ਹੀ ਸੀ। ਕਹਿੰਦੇ ਸੀ ਮੇਰੇ ਹੇਠ ਦੀ ਚਾਹ ਜਰੂਰ ਪੀਣ ਆਉਣਗੇ। ਰਾਮਰਥ ਨੇ ਕੀਤੇ ਗਵਾਚੇ ਜਿਹੇ ਹੋਏ ਨੇ ਜਵਾਬ ਦਿੱਤਾ।

‘ਤੇ ਕੱਲ ਤੋਂ ਮੈਂ ਵੀ ਬੈਠਾਂਗੀ ਦੁਕਾਨ ਤੇ। ਜਿਸ ਦਿਨ ਸਰਜੂ ਆਏਗਾ ਤੇ ਮੈਂ ਉਸਦੇ ਅੱਗੇ ਹੱਥ ਜੋੜਾਂਗੀ ਅਤੇ ਦੱਸਾਂਗੀ ਕਿ ਉਹ ਮੇਰਾ ਹੀ ਪੁੱਤਰ ਹੈ।’

‘ਪਾਗਲ ਹੋ ਗਈ ਏਂ ਤੂੰ? ਉਹ ਸਾਡੀ ਭਾਸ਼ਾ ਨਹੀਂ ਸਮਝਦਾ।  ਹੁਣ ਇਹ ਬੇਵਕੂਫੀ ਨਾ ਕਰੀਂ।’

ਥੋੜੀ ਦੇਰ ਤੱਕ ਦੋਨਾਂ ਵਿੱਚ ਬਹਿਸ ਹੁੰਦੀ ਰਹੀ। ਅੰਤ ਵਿੱਚ ਭਾਗੀਰਥੀ ਦੀ ਮਮਤਾ ਅੱਗੇ ਰਾਮਰਥ ਨੇ ਹਾਥੀਆਂ ਸੁੱਟ ਦਿੱਤੇ। ਉਸਨੇ ਭਾਗੀਰਥੀ ਨੂੰ ਦੁਕਾਨ ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ ਪਰ ਇਸ ਸ਼ਰਤ ਤੇ ਕਿ ਉਹ ਸਰਜੂ ਨੂੰ ਵੇਖਣ ਤੇ ਕੁਝ ਨਹੀਂ ਕਹੇਂਗੀ।

ਅਤੇ ਅਗਲੇ ਹੀ ਦਿਨ ਤੋਂ ਭਾਗੀਰਥੀ ਘਰ ਦਾ ਸਾਰਾ ਕੰਮ-ਕਾਜ ਨਬੇੜ ਕੇ ਰਾਮਰਥ ਨਾਲ ਚਾਹ ਦੀ ਦੁਕਾਨ ਤੇ ਜਾਣ ਲੱਗੀ। ਰਾਮਰਥ ਵੀ ਭਾਗੀਰਥੀ ਦੀ ਫੁਰਤੀ ਦੇਖ ਕੇ ਹੈਰਾਨ ਸੀ। ਸਵੇਰੇ ਸਵੇਰੇ ਮੂੰਹ ਹਨੇਰੇ ਉੱਠ ਕੇ ਭਾਗੀਰਥੀ ਫਟਾਫਟ ਚਾਹ ਨਾਸ਼ਤਾ ਬਣਾਉਣ ਲੱਗ ਜਾਂਦੀ ਤੇ ਚਾਰ ਰੋਟੀਆਂ ਉਸਦੀ ਪੋਟਲੀ ਵਿੱਚ ਵੀ ਬਣਨ ਦਿੰਦੀ।

ਪੁੱਤਰ ਨਾਲ ਮਿਲਣ ਦੀ ਆਸ ਨੇ ਇਸ ਜਿੰਦਾ ਲਾਸ਼ ਵਿੱਚ ਜਾਣ ਪਾ ਦਿੱਤੀ ਸੀ।

ਰਾਮਰਥ ਉਸਦੀ ਇਹ ਚੁਸਤੀ ਫੁਰਤੀ ਦੇਖ ਕੇ ਕਦੇ ਕਦੇ ਘਬਰੇ ਉੱਠਦਾ। ਕਿ ਜੇ ਮੁੰਡਿਆਂ ਦਾ ਟੋਲਾ ਵਾਪਿਸ ਉਸ ਰਸਤੇ ਤੋਂ ਨਾ ਆਇਆ ਤਾਂ ਭਾਗੀਰਥੀ ਇਸ ਬੁਢਾਪੇ ਵਿੱਚ ਕਿਤੇ ਪਾਗਲ ਹੀ ਨਾ ਹੋ ਜਾਏ।

ਦੁਕਾਨ ਵਿੱਚ ਬੈਠਿਆਂ ਵੀ ਉਸ ਦੀਆਂ ਅੱਖਾਂ ਉਸ ਪਾਸੇ ਲੱਗੀਆਂ ਰਹਿੰਦੀਆਂ ਜਿਧਰੋਂ ਉਹਨਾਂ ਨੇ ਆਉਣਾ ਸੀ। ਬਾਰ ਬਾਰ ਰਾਮਰਥ ਤੋਂ ਪੁੱਛਦੀ ਕਿ ਉਹਨਾਂ ਕਦੋਂ ਆਉਣਾ ਹੈ।

ਰਾਮਰਥ ਖਿਝ ਜਾਂਦਾ ‘ਮੈਨੂੰ ਕਿ ਪਤਾ ਕਦੋਂ ਆਉਣਗੇ? ਮੈਨੂੰ ਦੱਸ ਕੇ ਗਏ ਸੀ ਉਹ?’

ਭਾਗੀਰਥੀ ਸਹਿਮ ਜਾਂਦੀ ਤੇ ਫਿਰ ਦੁੱਗਣੇ ਹੋਂਸਲੇ ਨਾਲ ਬਾਟ ਤੱਕਣ ਲੱਗਦੀ ਪਰ ਸ਼ਾਮ ਹੁੰਦੇ-ਹੁੰਦੇ ਫੇਰ ਉਦਾਸ ਹੋ ਜਾਂਦੀ। ਹੁਣ ਠੰਡ ਵੀ ਵਧੇਰੇ ਪੈਣ ਲੱਗ ਗਈ ਸੀ।  ਉੱਚੀਆਂ ਚੋਟੀਆਂ ਤੇ ਬਰਫ਼ ਵੀ ਪੈ ਚੁੱਕੀ ਸੀ। ਰਾਮਰਥ ਵੀ ਦੁਕਾਨ ਜਲਦੀ ਬੰਦ ਕਰਨਾ ਚਾਹੁੰਦਾ ਸੀ। ਵੈਸੇ ਵੀ ਸ਼ਾਮ ਨੂੰ ਕੋਈ ਖਾਸ ਗ੍ਰਾਹਕ ਨਾ ਹੁੰਦੇ ਪਰ ਭਾਗੀਰਥੀ ਉਸ ਅਜਿਹਾ ਨਾ ਕਰਨ ਦਿੰਦੀ।

ਬਰਫੀਲੀਆਂ ਹਵਾਵਾਂ ਦੇ ਤੀਰ ਝੱਲਦੀ ਹੋਈ ਭਾਗੀਰਥੀ ਉੱਥੇ ਹੀ ਚੁੱਲੇ ਦੇ ਸੇਕ ਕੋਲ ਬੈਠੀ ਰਹਿੰਦੀ।

ਉਸ ਦੀ ਤਪੱਸਿਆ ਇੱਕ ਦਿਨ ਸਫਲ ਹੋ ਹੀ ਗਈ। ਵਿਦਿਆਰਥੀਆਂ ਦਾ ਗਰੁੱਪ ਵਾਪਿਸ ਮੁੜਦੇ ਹੋਏ ਉਥੇ ਹੀ ਚਾਹ ਪੀਣ ਰੁਕਿਆ। ਰਾਮਰਥ ਨੇ ਦੂਰੋਂ ਹੀ ਉਹਨਾਂ ਨੂੰ ਆਉਂਦੇ ਦੇਖ ਲਿਆ ਸੀ ਅਤੇ ਸਰਜੂ ਨੂੰ ਤਾਂ ਉਸਨੇ ਗਰੁੱਪ ਵਿੱਚ ਦੂਰੋਂ ਹੀ ਪਛਾਣ ਕਲੀਆਂ ਸੀ। ਉਹ ਚੁੱਪ ਹੀ ਰਿਹਾ। ਆਪਣੇ ਸ਼ੱਕ ਦੀ ਪੁੱਛੀ ਉਹ ਭਾਗੀਰਥੀ ਤੋਂ ਕਰਨਾ ਚਾਹੁੰਦਾ ਸੀ। ਮੁੰਡੇ ਹੁਣ ਕਾਫੀ ਨੇੜੇ ਆ ਚੁੱਕੇ ਸਨ। ਰਾਮਰਥ ਨੇ ਭਾਗੀਰਥੀ ਨੂੰ ਤਿਰਛੀ ਨਜ਼ਰ ਨਾਲ ਦੇਖਿਆ। ਭਾਗੀਰਥੀ ਇਕਟਕ ਉਸ ਵਿਦੇਸ਼ੀ ਮੁੰਡੇ ਨੂੰ ਟੱਕ ਰਹੀ ਸੀ।

‘ਬਾਬਾ ਜੀ, ਚਾਹ ਪਿਲਾਓ। ਦੇਖੋ ਅਸੀਂ ਕਿਹਾ ਸੀ ਨਾ ਕਿ ਅਸੀਂ ਮੁੜਦੇ ਸਮੇਂ ਜਰੂਰ ਤੁਹਾਡੇ ਕੋਲ ਆਵਾਂਗੇ।’ ਭਾਰਤੀ ਮੁੰਡੇ ਨੇ ਜਲਦੀ ਆਪਣੇ ਦਸਤਾਨੇ ਉਤਾਰੇ ਤੇ ਅੱਗ ਦੀ ਅੰਗੀਠੀ ਕੋਲ ਖੜਕੇ ਅੱਗ ਸੇਕਣ ਲੱਗਾ।

‘ਸਰਜੂ’ ਭਾਗੀਰਥੀ ਦੀ ਫੁਸਫੁਸਾਉਂਦੀ ਆਵਾਜ਼ ਈ ਤਾਂ ਮੁੰਡੇ ਦਾ ਧਿਆਨ ਉਸ ਵੱਲ ਗਿਆ।

‘ਅੰਮਾ ਜੀ, ਕਿ ਕਹਿ ਰਹੀ ਹੋ?’ ਉਹ ਮੁੰਡਾ ਕੁਝ ਜ਼ਯਾਦਾ ਹੀ ਗਾਲੜੀ ਸੀ।

‘ਕੁਝ ਨਹੀਂ ਪੁੱਤਰ, ਬੁੱਢੀ ਹੋ ਗਈ ਹੈ, ਇਸ ਕਰਕੇ ਕੁਝ ਨਾ ਕੁਝ ਬੁੜਬੁੜਾਉਂਦੀ ਰਹਿੰਦੀ ਹੈ।’ ਭਾਗੀਰਥੀ ਕੁਝ, ਬੋਲੇ ਉਸ ਤੋਂ ਪਹਿਲਾਂ ਹੀ ਰਾਮਰਥ ਬੋਲ ਪਿਆ।

ਪਰ ਭਾਗੀਰਥੀ ਨੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ। ਉਹ ਤਾਂ ਇਕ ਟੱਕ ‘ਸਰਜੂ’ ਨੂੰ ਨਿਹਾਰ ਰਹੀ ਸੀ।ਉਹੀ ਅੱਖਾਂ, ਉਹੀ ਚੇਹਰਾ। ਠੋਡੀ ਤੇ ਤਿਲ। ਉਹੀ ਮੂੰਹ ਤਿਰਛਾ ਕਰਕੇ ਹੱਸਣ ਦੀ ਆਦਤ। ਭਾਗੀਰਥੀ ਨੂੰ ਲੱਗਿਆ ਕੇ ਉਹ ਪਾਗਲ ਹੋ ਜਾਏਗੀ। ਉਸ ਦੀਆਂ ਅੱਖਾਂ ਵਿੱਚ ਹੰਝੂ ਬਹੁਤੀ ਦੇਰ ਤਕ ਰੁਕ ਨਹੀਂ ਸਕੇ।

‘ਅੰਮਾ ਜੀ, ਤੁਹਾਡੀ ਤਬੀਅਤ ਖਰਾਬ ਲੱਗਦੀ ਹੈ।’ ਉਸਨੂੰ ਦੇਖ ਕੇ ਦੂਸਰਾ ਮੁੰਡਾ ਬੋਲਿਆ।

ਭਾਗੀਰਥੀ ਜਿਵੇਂ ਨੀਂਦ ਤੋਂ ਉੱਠੀ। ‘ਨਹੀਂ ਪੁੱਤ ਮੈਂ ਠੀਕ ਹਾਂ।’ ਉਸਨੇ ਸਾਹਮਣੇ ਖੜ੍ਹੇ ਸਰਜੂ ਵੱਲ ਵੇਖਿਆ। ਫਿਰ ਆਪਣੇ ਵੱਲ ਵੇਖਿਆ। ਕਿਥੇ ਸਰਜੂ ਅਤੇ ਕਿਥੇ ਉਹ ਲੋਕ। ਟੀਨ ਸਾਲ ਤਕ ਅਸੀਂ ਉਸਨੂੰ ਪਾਲਿਆ ਅਤੇ ਹੁਣ ਉਹ ਲੋਕ ਪਾਲ ਰਹੇ ਹਨ। ਗੋਰਾ-ਚਿੱਟਾ, ਹੱਟ-ਕੱਟ, ਚੇਹਰੇ ਤੇ ਡੁਲ੍ਹ ਡੁਲ੍ਹ ਪੈਂਦੀ ਲਾਲੀ। ਕਿ ਉਹ ਉਸਨੂੰ ਅਜਿਹੀ ਜ਼ਿੰਦਗੀ ਦੇ ਸਕਦੇ ਸੀ? ਨਹੀਂ, ਕਦੇ ਨਹੀਂ। ਉਹਨਾਂ ਦੇ ਕੋਲ ਹੁੰਦਾ ਤਾਂ ਹੋ ਸਕਦਾ ਕਿ ਉਹ ਅੱਜ ਉਹਨਾਂ ਦੀ ਦੁਕਾਨ ਤੇ ਹੀ ਬੈਠਾ ਹੋਵੇ।

‘ਪੁੱਤ, ਇਸ ਨੂੰ ਪੁੱਛ ਕਿ ਇਹ ਕਿਥੋਂ ਆਇਆ ਹੈ? ਇਸਦੇ ਮਾਂ-ਬਾਪ ਕੀ ਕਰਦੇ ਹਨ?’ ਭਾਗੀਰਥੀ ਨੇ ਸਰਜੂ ਵੱਲ ਇਸ਼ਾਰਾ ਕਰਦੇ ਕਿਹਾ।

ਅਤੇ ਫਿਰ ਦੋਹਾਂ ਚ ਕਿ ਗੱਲਬਾਤ ਹੋਈ ਨਾ ਤਾਂ ਭਾਗੀਰਥੀ ਤੇ ਨਾ ਹੀ ਰਾਮਰਥ ਨੂੰ ਪਤਾ ਲੱਗਿਆ। ਪਰ ਜੋ ਕੁਝ ਵੀ ਉਹਨਾਂ ਨੂੰ ਦੱਸਿਆ ਗਿਆ ਉਸਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਵਿਦੇਸ਼ੀ ਮੁੰਡਾ ਹੀ ਉਹਨਾਂ ਦਾ ਅਸਲੀ ਪੁੱਤਰ ਹੈ।

ਉਸ ਮੁੰਡੇ ਨੂੰ ਇਹ ਪਤਾ ਸੀ ਕੇ ਉਹ ਆਪਣੇ ਮਾਤਾ ਪਿਤਾ ਸੀ ਸੰਤਾਨ ਨਹੀਂ ਹੈ, ਬਲਕਿ ਉਹਨਾਂ ਨੇ ਉਸਨੂੰ ਭਾਰਤ ਦੇ ਬੰਬਈ ਸ਼ਹਿਰ ਤੋਂ ਗੋਦ ਲਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਅਸਲੀ ਮਾਂ-ਬਾਪ ਬਾਰੇ ਕੁਝ ਵੀ ਨਹੀਂ ਸੀ ਜਾਣਦਾ। ਉਸਦੇ ਪਿਤਾ ਨੀਦਰਲੈਂਡ ਦੇ ਇਕ ਵੱਡੇ ਵਪਾਰੀ ਸਨ ਤੇ ਕਦੇ ਕਦੇ ਆਪਣੇ ਕੰਮ ਦੇ ਸਿਲਸਿਲੇ ਚ ਭਾਰਤ ਆਉਂਦੇ ਰਹਿੰਦੇ ਸਨ। ਉਹ ਵੀ ਕੀਤੇ ਕੀਤੇ ਉਹਨਾਂ ਨਾਲ ਆ ਜਾਣਦਾ ਸੀ। ਪਰ ਉਹ ਇਸ ਇਲਾਕੇ ਵਿੱਚ ਪਹਿਲੀ ਬਾਰ ਆਇਆ ਸੀ।

ਭਾਗੀਰਥੀ ਅੱਗੇ ਵਧੀ। ਰਾਮਰਥ  ਨੇ ਉਸਨੂੰ ਰੋਕਣਾ ਚਾਹਿਆ ਪਾਰ ਉਸਦੀ ਜ਼ੁਬਾਨ ਨੇ ਉਸਦਾ ਸਾਥ ਨਾ ਦਿੱਤਾ।

ਭਾਗੀਰਥੀ ਸਰਜੂ ਦੇ ਕੋਲ ਆ ਕੇ ਖੜੋ ਗਈ ਅਤੇ ਆਪਣਾ ਕੰਬਦਾ ਕੰਬਦਾ ਹੱਥ ਉਸਦੇ ਮੋਂਢੇ ਤੇ ਰੱਖ ਦਿੱਤਾ ਅਤੇ ਉਸਦੀਆਂ ਅੱਖਾਂ ਚੋਂਹੰਜੂਆਂ ਦੀ ਇੱਕ ਲੰਬੀ ਧਾਰ ਵਹਿ ਨਿਕਲੀ। ਅੱਖਾਂ ਧੁੰਦਲਾ ਗਈਆਂ ਤੇ ਉਸਨੇ ਪੂੰਝਿਆ ਤਾਂ ਕੇ ਆਪਣੇ ਸਰਜੂ ਨੂੰ ਗੌਰ ਨਾਲ ਨਿਹਾਰ ਸਕੇ।ਨਾਲ ਆਏ ਸਾਰੇ ਮੁੰਡੇ ਹੈਰਾਨ ਸਨ ਤੇ, ਪਰੇਸ਼ਾਨ ਸਨ। ਸਾਰਿਆਂ ਦੇ ਮਾਂ ਵਿੱਚ ਸੁਆਲ ਸੀ ਕਿ ਉਹ ਅਜਿਹਾ ਵਾਰਤਾਵ ਕਿਓਂ ਕਰ ਰਹੀ ਹੈ।

‘ਫੇਰ ਆਈਂ ਪੁੱਤ’, ਭਾਗੀਰਥੀ ਨੇ ਕੰਬਦੇ ਲਹਿਜੇ ਵਿੱਚ ਕਿਹਾ।

ਰਾਮਰਥ ਦੇ ਸਾਹ ਵਿੱਚ ਸਾਹ ਆਇਆ।

ਫੇਰ ਦੁਭਾਸ਼ੀ ਨੇ ਆਪਣਾ ਕੰਮ ਕੀਤਾ।

‘ਜਰੂਰ ਆਵਾਂਗਾ’, ਅਜਿਹਾ ਕਹਿ ਕੇ ਮੁੰਡਾ ਦੌੜਦੇ ਟੱਪਦੇ ਪਗਡੰਡੀਆਂ ਚੋਂ ਉਝਲ ਹੋ ਗਿਆ।

ਭਾਗੀਰਥੀ ਮੂਰਤੀ ਬਾਣੀ ਜਿਥੇ ਖੜੀ ਸੀ ਉਥੇ ਹੀ ਪੱਥਰ ਵਾਂਗ ਖੜੀ ਰਹੀ।

ਜਿੰਦਗੀ ਇਕ ਵਾਰ ਫੇਰ ਪੁਰਾਣੀ ਢਾਲ ਤੇ ਚੱਲ ਪਈ। ਪਰ ਇਕ ਅੰਤਰ ਜਾਨ ਬਦਲਾਵ ਭਾਗੀਰਥੀ ਦੇ ਜੀਵਨ ਵਿੱਚ ਜਰੂਰ ਆਇਆ ਕਿ ਹੁਣ ਉਹ ਹਰ ਰਜ਼ ਪਤੀ ਨਾਲ ਚਾਹ ਦੀ ਦੁਕਾਨ ਤੇ ਬੈਠਣ ਲੱਗੀ। ਆਖਿਰ ਉਸਦਾ ਪੁੱਤਰ ਫੇਰ ਆਉਣ ਲਈ ਜੂ ਕਹਿ ਗਿਆ ਸੀ।

Likes:
Views:
240
Article Categories:
Emotional General

Leave a Reply