ਆਸ਼ਰਮ

“ਪਿਆਰੇ ਭਰਾਵੋਂ ਤੇ ਭੈਣੋ ! ਅੱਜ ਇਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬਤਰ ਹੋ ਗਈ ਹੈ । ਹਰ ਕੋਈ ਆਪਣੇ – ਆਪਣੇ ਪਰਿਵਾਰ ਵਿਚ ਸਿਮਟ ਕੇ ਰਹਿ ਗਿਆ ਹੈ । ਇਸ ਲਈ ਅਸੀਂ ਆਪਣੇ ਸ਼ਹਿਰ ਵਿਚ ਬਜ਼ੁਰਗ ਆਸ਼ਰਮ ਖੋਲਨ ਦੀ ਖੁਸ਼ੀ ਲੈ ਰਹੇ ਹਾਂ।” ਉਸਦੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ । ਮੈਂ ਵੀ ਕੀਲਿਆ ਗਿਆ ।

ਮੈਂ ਮਨ ਹੀ ਮਨ ਆਸ਼ਰਮ ਲਈ ਵੱਡੀ ਰਕਮ ਦੇਣ ਦਾ ਨਿਰਣਾ ਕਰ ਲਿਆ । ਮੈਂ ਭਾਸ਼ਣ ਦੇ ਚੁੱਕੇ ਸੱਜਣ ਦੇ ਬਹੁਤ ਨੇੜੇ ਹੋ ਕੇ ਕਿਹਾ ,” ਜੀ ,ਮੈਂ ਗੁਪਤ ਦਾਨ ਕਰਨਾ ਚਾਹੁੰਦਾ ਹਾਂ ।”
ਉਸਨੇ ਕਿਹਾ ” ਤੁਸੀਂ ‘ ਕਿਸ ਸਮੇਂ ਵੀ ਮੈਂਨੂੰ ਮੇਰੀ ਕੋਠੀ ਮਿਲ ਲਵੋ ।”

ਉਸ ਸੱਜਣ ਨੇ ਬੜੇ ਹੀ ਪਿਆਰ ਤੇ ਠਰੁਮੇ ਨਾਲ ਜਾਨ ਦਾ ਫੈਂਸਲਾ ਕਰ ਲਿਆ । ਇੱਕ ਹੋਰ ਦਾਨੀ ਸੱਜਣ ਵੀ ਸਾਡੇ ਨਾਲ ਹੀ ਕਰ ਵਿਚ ਬੈਠ ਗਿਆ । ਪਲਾਂ ਵਿੱਚ ਕਾਰ ਸੁੰਦਰ ਕੋਠੀ ਦੇ ਸਾਹਮਣੇ ਜਾ ਕੇ ਰੁਕ ਗਈ । ਕੋਠੀ ਦੇ ਅੰਦਰ ਵੜਦੇ ਹੀ ਪੋਰਚ ਦੇ ਹੇਠਾਂ ਡੱਠੀ ਮੰਜੀ ਉੱਤੇ ਉਸਦੇ ਬਜ਼ੁਰਗ ਪਿਤਾ ਜੀ ਲੇਟੇ ਸਨ । ਉਹ ਕੁਝ ਮੰਗ ਰਹੇ ਸਨ ।

ਮੈਂ ਉਸ ਸੱਜਣ ਵੱਲ ਮੁਖਾਤਬ ਹੁੰਦੇ ਕਿਹਾ ;” ਸ਼ਾਇਦ ਬਾਬਾ ਜੀ , ਪਾਣੀ ਮੰਗ ਰਿਹਾ ਹਨ । ”

“ਨਾ——–ਨਾ ਪਾਣੀ ,ਇਸਨੇ ਕਿ ਮੰਗਣਾ ? 75 ਦਾ ਬੁੱਢਾ ਹੋ ਗਿਆ ,ਬਸ ਇਸਦੀ ਤਾਂ ਹੁਣ ਮਤ ਮਾਰੀ ਗਈ ਹੈ । ਜੇ ਕੋਈ ਘਰ ਆ ਜਾਵੇ ਇਵੇਂ ਹੀ ਕਰਦਾ ਰਹਿੰਦਾ ਹੈ । ਚਲੋ , ਅੰਦਰ ਬੈਠਕ ਵਿਚ ਬੈਠਦੇ ਹਾਂ ,”

ਮੇਰਾ ਮਨ ਕੁਸੈਲਾ ਹੋ ਗਿਆ , ਬੈਠਕ ਵਿਚ ਜਾਣ ਦੀ ਥਾਂ ਮੈਂ ਵਾਪਸ ਆ ਗਿਆ ।

Categories Emotional General
Tags
Share on Whatsapp