ਐਡਜਸਟਮੈਂਟ

ਰਮਾ ਪੰਜ ਸਾਲ ਤੋਂ ਅਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ । ਪਤੀ ਦੀ ਚਿੱਠੀ ਮਿਲੀ ਤਾਂ ਉਸਦਾ ਦਿਲ ਪ੍ਰਸੰਨ ਹੋ ਗਿਆ ।
ਚਿੱਠੀ ਪੜ੍ਹਦਿਆਂ ਉਸਦਾ ਦਿਲ ਤੜਪ ਉਠਿਆ ।ਲਿਖਿਆ ਸੀ ” ਅੱਜ-ਕੱਲ੍ਹ ਸਵਿਟਜ਼ਰਲੈੰਡ ਵਿਚੋਂ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ।”
“ਮੇਰੀ ਬਿੱਲੀਆਂ ਨੈਣਾ ਵਾਲੀ ! ਤੇਰੇ ਤਲਾਕ ਦੇ ਕਾਗਜ਼ ਭੇਜਣ ‘ਤੇ ਮੈਂ ਗੋਰੀ ਨਾਲ ਵਿਆਹ ਕਰਾ ਕੇ ਉਥੌਂ ਦਾ ਵਸਨੀਕ ਬਣ ਜਾਵਾਂਗਾ ਤੇ ਤੈਨੂੰ ਸਵਿਟਜ਼ਰਲੈੰਡ ਬੁਲਾ ਕੇ ਤੇਰਾ ਹੱੱਕ ਦੇ ਦਵਾਂਗਾ ……।”
ਕੁਝ ਦਿਨਾਂ ਬਾਅਦ ਰਮਾ ਨੂੰ ਫੇਰ ਚਿੱਠੀ ਮਿਲੀ ਲਿਖਿਆ ਸੀ “ਮੈਂ ਸਵਿਟਜ਼ਰਲੈੰਡ ਵਿਚ ਹੁਣ ਐਡਜੇਸਟ ਹੋ ਗਿਆ ਹਾਂ ਤੂੰ ਵੀ ਕਿਸੇ ਨਾਲ ਵਿਆਹ ਕਰਾ ਕੇ ਭਾਰਤ ਵਿੱਚ ਹੀ ਐਡਜੇਸਟ ਹੋ ਜਾਹ……..।”

Share on Whatsapp