ਹੌਸਲਾ ਰੱਖ ! ਜੇ ਓਹ ਦਿਨ ਨਹੀਂ ਰਹੇ ਤਾ ਇਹ ਵੀ ਨਹੀਂ ਰਹਿਣਗੇ !

ਇਕ ਵਾਰ ਏਕ ਰਾਜਾ ਜੰਗਲ ਵਿਚ ਜਾ ਰਿਹਾ ਸੀ ਉਸਨੇ ਏਕ ਸਾਧੂ ਨੂ ਆਪਣੀ ਟੁੱਟੀ ਹੋਈ ਝੋਪਰੀ ਬਣਾਓਦਿਆਂ ਵੇਖਿਆ ਰਾਜੇ ਨੂ ਬਜੁਰਗ ਸਾਧੂ ਤੇ ਤਰਸ ਆ ਗਿਆ ,ਉਸਨੇ ਸਾਧੂ ਨੂ ਆਰਾਮ ਕਰਨ ਲੈ ਕਹ ਕੇ ਉਸਦੀ ਪੂਰੀ ਮਦਦ ਕਰ ਦਿਤੀ ਸਾਧੂ ਨੇ ਖੁਸ਼ ਹੋ ਕੇ ਉਸਨੇ ਉਸਨੁੰ ਏਕ ਤਾਵੀਜ਼ ਦਿਤਾ ਤੇ ਉਸਨੁ ਗਲੇ ਵਿਚ ਪਾਉਣ ਲਈ ਕਿਹਾ ਤੇ ਕਿਹਾ ਕੀ ਏਸ ਤਾਵੀਜ਼ ਨੂੰ ਉਹ ਸਿਰਫ ਉਸ ਵੇਲੇ ਖੋਲੇ ਜਦੋਂਂ ਉਸਨੁ ਲਾਗੇ ਕੀ ਇਹ ਉਸਦੀ ਜਿੰਦਗੀ ਦਾ ਸੱਭ ਤੋ ਬੁਰਾ ਵਕ਼ਤ ਹੈ! ਸਮਾਂ ਬੀਤਦਾ ਗਿਆ ਕਈ ਸਾਲ ਲੰਘ ਗਏ ਏਕ ਦਿਨ ਰਾਜੇ ਤੇ ਕਿਸੇ ਨੇ ਹਮਲਾ ਕਰ ਦਿਤਾ ਤੇ ਰਾਜਾ ਹਾਰ ਗਿਆ ਉਸਦਾ ਸਬ ਕੁਝ ਲੁਟ ਗਿਆ ਓਹ ਆਪਣੇ ਪਰਿਵਾਰ ਤੋ ਵਖ ਹੋ ਗਯਾ ,ਜਾਨ ਬਚਾ ਕੇ ਲੁਕੇ ਭੂਖੇ ,ਪਿਆਸੇ ਤੇ ਪਰੇਸ਼ਾਨ ਰਾਜੇ ਨੂ ਅਚਾਨਕ ਉਸ ਤਾਵੀਜ਼ ਦੀ ਯਾਦ ਆਈ ਉਸਨੇ ਜਲਦੀ ਨਾਲ ਓਹ ਤਾਵੀਜ਼ ਨੂ ਖੋਲਿਆ ਜਿਸ ਵਿਚੋਂ ਏਕ ਕਾਗਜ਼ ਨਿਕਲਿਆ ਜਿਸ ਨੂ ਪੜਦਿਆਂ ਏਕ ਅਜੀਬ ਤਾਕਤ ਨਾਲ ਉਠ ਬੈਠਾ , ਉਸ ਕਾਗਜ਼ ਵਿਚ ਲਿਖਿਆ ਸੀ…………………………
ਕੀ ਹੌਸਲਾ ਰੱਖ ! ਜੇ ਓਹ ਦਿਨ ਨਹੀਂ ਰਹੇ ਤਾ ਇਹ ਵੀ ਨਹੀਂ ਰਹਿਣਗੇ !

Categories Mix
Share on Whatsapp