ਸੌ ਸਾਲ ਦਾ ਇਕਲਾਪਾ

ਜਨਵਰੀ 1965 ਦੀ ਗੱਲ ਹੈ. ਵਿਸ਼ਵ ਪ੍ਰਸਿੱਧ ਰਚਨਾਕਾਰ ਗ਼ੈਬਰੀਅਲ ਗਾਰਸ਼ੀਆ ਮਾਰਕੁਜੇ ਆਪਣੇ ਪਰਿਵਾਰ ਨਾਲ ਕਾਰ ਵਿਚ ਛੁੱਟੀਆਂ ਮਨਾਉਣ ਕਿਤੇ ਜਾ ਰਹੇ ਸਨ. ਬੱਸ, ਉਹ ਮੰਜਿਲ ‘ਤੇ ਪੁੱਜਣ ਹੀ ਵਾਲੇ ਸੀ ਕਿ ਮਾਰਕੁਜੇ ਦੇ ਦਿਮਾਗ਼ ਦੀ ਘੰਟੀ ਵੱਜੀ. ਕਾਰ ਵਾਪਸ ਮੋੜੀ, ਘਰ ਆਏ. ਘਰਵਾਲੀ ਨੂੰ ਸਾਰੀ ਜਿੰਮੇਵਾਰੀ ਸੌਂਪੀ ਤੇ ਖ਼ੁਦ ਆਪਣੇ ਕਮਰੇ ਵਿਚ ਬੰਦ ਹੋ ਗਏ.

ਉਹ ਰੋਜ਼ਾਨਾ ਬਹੁਤ ਸਾਰੀਆਂ ਸਿਗਰਟਾਂ ਪੀਂਦੇ ਹੋਏ ਲਿਖਦੇ ਸਨ. ਜਦੋਂ ਉਹ ਲਿਖਣ ਵਿਚ ਰੁੱਝੇ ਹੁੰਦੇ, ਉਦੋਂ ਉਨ੍ਹਾਂ ਦੇ ਪਰਿਵਾਰ ਨੂੰ ਭਿਅੰਕਰ ਗ਼ਰੀਬੀ ਦਾ ਸਾਹਮਣਾ ਕਰਨਾ ਪਿਆ. ਇਹ ਸਭ ਦੋ ਸਾਲ ਤੱਕ ਚਲਦਾ ਰਿਹਾ. ਹਾਲਾਤ ਇਹ ਹੋ ਚੁੱਕੇ ਸਨ ਕਿ ਪਰਿਵਾਰ ਨੂੰ ਦੂਜਿਆਂ ਦੀ ਮਦਦ ਵੱਲ ਝਾਕਣਾ ਪਿਆ.

18 ਮਹੀਨੇ ਗੁਜ਼ਰ ਜਾਣ ਤੋਂ ਬਾਅਦ, ਜਦੋਂ ਗਾਰਸ਼ੀਆ ਕਮਰੇ ਚੋਂ ਬਾਹਰ ਆਏ. ਉਨ੍ਹਾਂ ਦੇ ਹੱਥ 1300 ਸਫ਼ਿਆਂ ਦੀ ਇੱਕ ਪਾਂਡੂ ਲਿਪੀ ਸੀ. ਇਸ ਤੋਂ ਬਾਅਦ ਕੀ ਹੋਇਆ, ਅਸੀਂ ਸਭ ਜਾਣਦੇ ਹਾਂ. “ਸੌ ਸਾਲ ਦਾ ਇਕਲਾਪਾ” ਲਿਖੀ ਜਾ ਚੁੱਕੀ ਸੀ. ਉਹ ਛਪੀ. ਲੱਖਾਂ ਕਾਪੀਆਂ ਵਿਕੀਆਂ. ਦੁਨੀਆ ਦੀਆਂ ਅਨੇਕਾਂ ਭਾਸ਼ਾਵਾਂ ਚ ਉਸ ਦਾ ਅਨੁਵਾਦ ਹੋਇਆ ਤੇ ਗਾਰਸ਼ੀਆ ਨੂੰ ਇਸ ਬਦਲੇ ਨੋਬਲ ਮਿਲਿਆ. ਉਹ ਹਰ ਤਰਾਂ ਦੀਆਂ ਘਾਲਣਾਵਾਂ ਦਾ ਫਲ਼ ਪਾ ਚੁੱਕੇ
ਸੀ।

Categories General
Share on Whatsapp