ਸੁਕਰਾਤ ਦਾ ਟ੍ਰਿਪਲ ਫਿੱਲਟਰ ਟੈਸਟ

ਇੱਕ ਦਿਨ ਸੁਕਰਾਤ ਦੀ ਜਾਣ-ਪਹਿਚਾਣ ਦਾ ਇੱਕ ਆਦਮੀ ਉਸਨੂੰ ਮਿਲਣ ਆਇਆ ਤੇ ਬੋਲਿਆ, ਤੁਸੀ ਜਾਣਦੇ ਹੋ ਮੈਂ ਤੁਹਾਡੇ ਇੱਕ ਦੋਸਤ ਦੇ ਬਾਰੇ ‘ਚ ਕੀ ਸੁਣਿਆ ?
“ਜ਼ਰਾ ਰੁਕੋ” ਸੁਕਰਾਤ ਨੇ ਕਿਹਾ, “ਤੁਹਾਡੇ ਕੁਝ ਦੱਸਣ ‘ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਟੈਸਟ ਪਾਸ ਕਰੋ, ਇਸਨੂੰ ਟ੍ਰਿਪਲ ਫਿੱਲਟਰ ਟੈਸਟ ਕਹਿੰਦੇ ਹਨ ।”
” ਟ੍ਰਿਪਲ ਫਿੱਲਟਰ ਟੈਸਟ ?”
“ਹਾਂ, ਸਹੀ ਸੁਣਿਆ ਤੁਸੀਂ ।” ਸੁਕਰਾਤ ਨੇ ਬੋਲਣਾ ਜ਼ਾਰੀ ਰੱਖਿਆ, “ਇਸ ‘ਤੋਂ ਪਹਿਲਾਂ ਕਿ ਤੁਸੀਂ ਮੇਰੇ ਦੋਸਤ ਬਾਰੇ ਕੁਝ ਦੱਸੋ, ਚੰਗਾ ਹੋਵੇਗਾ ਕਿ ਅਸੀਂ ਕੁਝ ਸਮਾਂ ਲਈਏ ਅਤੇ ਜੋ ਕੁਝ ਤੁਸੀਂ ਕਹਿਣ ਜਾ ਰਹੇ ਹੋ ਉਸਨੂੰ ਫਿੱਲਟਰ ਕਰ ਲਈਏ । ਇਸ ਨੂੰ ਮੈਂ ਟ੍ਰਿਪਲ ਫਿੱਲਟਰ ਟੈਸਟ ਕਹਿੰਦਾ ਹਾਂ ।”
“ਪਹਿਲਾ ਫਿੱਲਟਰ ਹੈ ‘ਸੱਚ’ ।”
“ਕੀ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਤੁਸੀਂ ਕਹਿਣ ਜਾ ਰਹੇ ਹੋ ਉਹ ਸੱਚ ਹੈ ?”
“ਨਹੀਂ” ਆਦਮੀਂ ਬੋਲਿਆ, ” ਦਰਅਸਲ ਮੈਂ ਇਹ ਕਿਸੇ ‘ਤੋਂ ਸੁਣਿਆ ਹੈ ਅਤੇ…”
“ਠੀਕ ਹੈ” ਸੁਕਰਾਤ ਨੇ ਕਿਹਾ, “ਤਾਂ ਤੁਸੀਂ ਵਿਸ਼ਵਾਸ ਨਾਲ ਨਹੀਂ ਕਹਿ ਸਕਦੇ ਕਿ ਇਹ ਸੱਚ ਹੈ ਜਾਂ ਝੂਠ । ਚਲੋ ਹੁਣ ਦੂਸਰਾ ਫਿੱਲਟਰ ਕਰਦੇ ਹਾਂ, ‘ਚੰਗਿਆਈ’ ਦਾ ਫਿੱਲਟਰ । ਇਹ ਕਿ ਜੋ ਗੱਲ ਤੁਸੀਂ ਮੇਰੇ ਦੋਸਤ ਬਾਰੇ ਕਹਿਣ ਜਾ ਰਹੇ ਹੋ, ਕੀ ਉਹ ਕੁਝ ਚੰਗੀ ਹੈ ?”
“ਨਹੀਂ, ਬਲਕਿ ਉਹ ਤਾਂ ਬਿਲਕੁਲ ਉਲਟ ..” ਉਹ ਆਦਮੀਂ ਬੋਲਿਆ ।
ਸੁਕਰਾਤ ਨੇ ਕਿਹਾ, “ਤਾਂ ਤੁਸੀਂ ਮੈਨੂੰ ਕੁਝ ਬੁਰਾ ਦੱਸਣ ਜਾ ਰਹੇ ਹੋ, ਜਿਸ ਬਾਰੇ ਤੁਹਾਨੂੰ ਯਕੀਨ ਵੀ ਨਹੀਂ ਕਿ ਉਹ ਸੱਚ ਹੈ ।”
“ਚਲੋ ਕੋਈ ਗੱਲ ਨਹੀਂ, ਤੁਸੀਂ ਅਜੇ ਵੀ ਗੱਲ ਦੱਸ ਸਕਦੇ ਹੋ, ਅਜੇ ਆਖਰੀ ਫਿੱਲਟਰ ਬਾਕੀ ਹੈ ‘ਉਪਯੋਗਤਾ’ ਦਾ ।
“ਮੇਰੇ ਦੋਸਤ ਬਾਰੇ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਕੀ ਉਹ ਮੇਰੇ ਲਈ ਉਪਯੋਗੀ ਹੈ ?” ਸੁਕਰਾਤ ਨੇ ਪੁੱਛਿਆ ।
“ਹਮ.. ਨਹੀਂ ਕੁਝ ਖਾਸ ਨਹੀਂ ।” ੳੁਹ ਆਦਮੀਂ ਬੋਲਿਆ ।
ਸੁਕਰਾਤ – “ਤੁਸੀਂ ਮੈਨੂੰ ਕੋਈ ਬੁਰੀ ਗੱਲ ਦੱਸਣਾ ਚਾਹੁੰਦੇ ਹੋ, ਜਿਸ ਬਾਰੇ ਤੁਹਾਨੂੰ ਪਤਾ ਨਹੀਂ ਕਿ ਉਹ ਸੱਚ ਵੀ ਹੈ ਕਿ ਨਹੀਂ, ਤੇ ਮੇਰੇ ਲਈ ਕਿਸੇ ਕੰਮ ਦੀ, ਕਿਸੇ ਉਪਯੋਗ ਦੀ ਵੀ ਨਹੀਂ ।”
ਇਹ ਕਹਿ ਕੇ ਸੁਕਰਾਤ ਕਿਸੇ ਹੋਰ ਕੰਮ ‘ਚ ਰੁਝ ਗਏ ।

ਸ਼ਿਵਜੀਤ ਸਿੰਘ ਜੀ ਫਰੀਦਕੋਟ

Likes:
Views:
12
Article Categories:
Motivational

Leave a Reply

Your email address will not be published. Required fields are marked *

four × two =