ਮੈਨੂੰ ਵੀ ਰੱਬ ਦੇ ਦਿਓ

ਕਹਿੰਦੇ ਨੇ ਬਾਬਾ ਰਵੀਦਾਸ ਜੀ ਕੋਲ਼ ਇੱਕ ਬੀਬੀ ਆਈ ਤੇ ਕਹਿਣ ਲੱਗੀ, ‘ਮੈਨੂੰ ਵੀ ਰੱਬ ਦੇ ਦਿਓ’।
ਬਾਬਾ ਜੀ ਮੁਸਕੁਰਾਏ, ਪਰ ਉਹ ਜਿੱਦ ਤੇ ਅੜ ਗਈ, ਕਹਿੰਦੀ ਰੱਬ ਲੈਣਾ ਹੀ ਹੈ। ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈਂ ਂ। ਉਹ ਅਗਲੇ ਦਿਨ ਦੁੱਧ ਦਾ ਭਾਂਡਾ ਭਰ ਕੇ ਲਿਆਈ। ਬਾਬਾ ਜੀ ਉਸ ਨੂੰ ਕਹਿੰਦੇ ਕਿ ਇਹ ਔਹ ਕੂੰਡੇ ਵਿੱਚ ਪਾ ਦੇ। ਕੂੰਡੇ ਵਿੱਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ। ਬੀਬੀ ਦੇਖ ਕੇ ਬੋਲੀ, ‘ਪਰ?’
“ਕੋਈ ਨੀ ਭਾਈ ਚਮੜਾ ਬਾਹਰ ਕੱਢ ਦੇ ਤੇ ਦੁੱਧ ਏਹਦੇ ਵਿੱਚ ਉਲਟਾ ਦੇ”।
‘ਪਰ ਇਹ ਤਾਂ ਬਹੁਤ ਗੰਦਾ ਭਾਂਡਾ ਹੈ, ਦੁੱਧ ਖ਼ਰਾਬ ਹੋਜੂ, ਕੋਈ ਸਾਫ ਭਾਂਡਾ ਹੈਨੀ’ ਬੀਬੀ ਬੋਲੀ।
“ਆਪਣੇ ਅੰਦਰ ਝਾਕ ਬੀਬੀ, ਕੀ ਤੇਰਾ ਭਾਂਡਾ ਏਸ ਕੂੰਡੇ ਨਾਲ਼ੋ ਸਾਫ ਹੈ, ਜਿਸ ਵਿੱਚ ਤੂੰ ਰੱਬ ਪਵਾਉਣ ਨੂੰ ਫਿਰਦੀ ਹੈਂ” ਬਾਬਾ ਜੀ ਮੁਸਕੁਰਾ ਰਹੇ ਸਨ।
…… ਸਚਮੁਚ ਅਸੀਂ ਕੀ ਹਾਲ ਕਰ ਲਿਆ ਹੈ ਆਪਣੇ ਸਾਫ ਤੇ ਪਾਕ ਭਾਂਡਿਆਂ ਦਾ…. ਸਤਿਗੁਰੂ ਮਿਹਰ ਕਰਨ ਤੇ ਸਾਨੂੰ ਭਾਂਡਾ ਧੋਣ ਦਾ ਵੱਲ਼ ਆ ਜਾਵੇ…..

Likes:
Views:
33
Article Categories:
Spirtual

Leave a Reply