ਮਾਣ

ਮੈਨੂੰ ਕੁਝ ਸਮੇਂ ਤੱਕ ਇਸ ਗੱਲ ਦਾ ਥੋੜਾੑ ਜਿਹਾ ਮਾਣ ਰਿਹੈੈ ਕਿ ਅਾਪਾਂ ਸਵੇਰੇ ਵੀ ਗੁਰੂ ਦੀ ਸੰਗਤ ਕਰਦੇ ਹਾਂ,ਸ਼ਾਮੀਂ ਵੀ ਕਰਦੇ ਹਾਂ।
ਗੁਰਬਾਣੀ ਪੜੑਦੇ ਹਾਂ,ਫਿਰ ਸੁਣਾਂਦੇ ਹਾਂ ਤੇ ਹੁਣ ਗੁਰੂ ਬਾਬਾ ਸਾਨੂੰ ਨਹੀਂ ਬਖ਼ਸ਼ੇਗਾ ਤਾਂ ਫਿਰ ਹੋਰ ਕਿਸ ਨੂੰ ਬਖ਼ਸ਼ੇਗਾ?
ਪਰਮਾਤਮਾ ਸਾਡੇ ਲੲੀ ਅਾਪਣੇ ਰਹਿਮਤ ਦੇ ਦਰਵਾਜੇ ਨਹੀ ਖੌਲੇਗਾ
ਤਾਂ ਫਿਰ ਹੋਰ ਕਿਸ ਲੲੀ ਖੌਲੇਗਾ?
ੲਿਕ ਦਿਨ ਗੁਰੂ ਗੵੰਥ ਸਾਹਿਬ ਜੀ ਮਹਿਰਾਜ ਦੀ ਬਾਣੀ ਪੜਦਿਅਾ
ਕੁਛ ਪੰਕਤੀਅਾ ਸਾਹਮਣੇ ਅਾ ਗੲੀਅਾ,ਤੇ ਜੌ ਪੰਜ-ਸੱਤ ਸਾਲ ਦਾ ਜੋ ਬਣਿਆ ਹੋਇਆ ਮੇਰਾ ਮਾਣ ਸੀ,ਸਭ ਚਕਨਾਚੂਰ ਹੋ ਗਿਆ।

“ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ॥”
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥ 98 ॥”
{ਕਬੀਰ ਅੰਗ ੧੩੬੯}

ਕਬੀਰ ਜੀ ਕਹਿ ਰਹੇ ਨੇ ੲਿਹ ਤੇ ੲਿੰਝ ਹੈ ਜਿਵੇਂ ਤੂੰ ਅਾਪਣੇ ਮੂੰਹ ਵਿਚੋਂ ਮਿੱਟੀ ਕੱਢ ਕੇ ਦੂਜਿਅਾ ਦੇ ਕੰਨ ਵਿੱਚ ਪਾ ਰਿਹਾ ਹੌਵੇੰ।
ਜਿਸ ਪਰਮਾਤਮਾ ਦੀ ਤੂੰ ਗੱਲ ਕਰ ਰਿਹਾ ਹੈਂ ,ਉਸ ‘ਤੇ ਤੈਨੂੰ ਭਰੋਸਾ ਨਹੀਂ ਹੈ,ਪਰ ਗੱਲ ਕਰ ਰਿਹਾ ਹੈਂ,ਜਿਹੜੀ ਗਲ ਕਰਕੇ ਤੈਨੂੰ ਆਪ ਸੁਆਦ ਨਹੀਂ ਆਇਆ,ਸੁਣ ਕੇ ਵੀ ਕਿਸੇ ਨੂੰ ਨਹੀਂ ਅਾਵੇਗਾ।ਆਪਣੇ ‘ਚੋ ਅੈਵੇਂ ਰੇਤ ਕੱਢ ਰਿਹਾ ਹੈਂ ਤੇ ਕਿਸੇ ਦੇ ਕੰਨ ਵਿਚ ਪਾ ਰਿਹਾ ਹੈਂ।
ਪੰਜ-ਸੱਤ ਸਾਲ ਦਾ ਜੋ ਬਣਿਆ ਹੋਇਆ ਮੇਰਾ ਮਾਣ ਸੀ,ਸਭ ਚਕਨਾਚੂਰ ਹੋ ਗਿਆ।

Leave a Reply

Your email address will not be published. Required fields are marked *

1 + 5 =