ਬੰਦੇ ਅਤੇ ਜਾਨਵਰ ਪ੍ਰਤੀ ਵਫ਼ਾਦਾਰੀ ਵਿਚ ਫਰਕ

ਅਰਬ ਦੇਸ਼ ਦੇ ਇਕ ਸਿਆਣੇ ਵਜੀਰ ਨੇ ਬਾਦਸ਼ਾਹ ਦੀ ਤੀਹ ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜੀਰ ਦੇ ਦੋਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਭਰ-ਭਰ ਕੇ ਅਤੇ ਗੰਭੀਰ ਦੋਸ਼ ਲਾ ਕੇ , ਉਸ ਨੂੰ ਮੌਤ ਦੀ ਸਜ਼ਾ ਸੁਣਵਾ ਦਿੱਤੀ । ਉਸ ਵੇਲ਼ੇ ਦੇ ਰਿਵਾਜ ਅਨੁਸਾਰ , ਆਲੇ-ਦੁਆਲੇ ਬੈਠੇ ਲੋਕਾਂ ਦੇ ਵਿਚਕਾਰ, ਅਖਾੜੇ ਵਿਚ , ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਲਈ, ਉਸ ਤੇ ਕੁੱਤੇ ਛੱਡੇ ਜਾਂਦੇ ਸਨ ।

ਮੌਤ ਦੀ ਸਜ਼ਾ ਮਿਲਣ ਤੋਂ ਇਕ ਦਿਨ ਪਹਿਲਾ ਵਜੀਰ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਉਸ ਨੂੰ ਦਸ ਦਿਨ ਦੀ ਮੋਹਲਤ ਦਿੱਤੀ ਜਾਵੇ , ਤਾ ਜੋ ਉਹ ਪਰਿਵਾਰ ਲਈ ਗੁਜਾਰੇ ਦਾ ਕੋਈ ਪ੍ਰਬੰਦ ਕਰ ਸਕੇ। ਉਸਦੀ ਲੰਮੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ , ਬਾਦਸ਼ਾਹ ਨੇ ਮੋਹਲਤ ਦੇ ਦਿੱਤੀ ।

ਮੋਹਲਤ ਮਿਲਣ ਉਪਰੰਤ ਉਹ ਕੁੱਤੇ-ਖਾਂਨੇ ਵਿਚ ਗਿਆ ਅਤੇ ਮੋਹਲਤ ਦੇ ਦਸ ਦਿਨ ਉਸ ਕੁੱਤਿਆਂ ਦੀ ਖੂਬ ਸੇਵਾ ਕੀਤੀ । ਕੁੱਤੇ ਉਸ ਦੇ ਮਤਵਾਲੇ ਹੋ ਗਏ ਸਨ । ਸਜ਼ਾ ਵਾਲੇ ਦਿਨ ਜਦੋ ਵਜੀਰ ਉੱਤੇ ਕੁੱਤੇ ਛੱਡੇ ਗਏ ਤਾਂ ਉਹ ਵੱਡਣ ਦੀ ਥਾਂ ਵਜੀਰ ਦੇ ਹੱਥ-ਪੈਰ ਚਟਨ ਲਗ ਗਏ ਬਾਦਸ਼ਾਹ ਹੈਰਾਨ ਹੋਇਆ ਅਤੇ ਹੈਰਾਨੀ ਨਾਲ ਪੁੱਛਿਆ ਇਹ ਕਿ ਹੋ ਰਿਹਾ ਹੈ..??

ਵਜੀਰ ਨੇ ਕਿਹਾ : ਤੁਹਾਡੇ ਵਲੋਂ ਮਿਲੀ ਮੋਹਲਤ ਦੇ ਦਸ ਦਿਨ ਮੈਂ ਇਹਨਾਂ ਕੁੱਤਿਆਂ ਦੀ ਸੇਵਾ ਕੀਤੀ ਹੈ , ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹਨ । ਤੁਹਾਡੀ ਮੈਂ ਤਹਿ ਸਾਲ ਸੇਵਾ ਕੀਤੀ ਹੈ, ਤੁਸੀਂ ਮੇਰੀ ਸੇਵਾ ਦਾ ਕਿ ਮੁੱਲ ਤਾਰਿਆ ਹੈ।

ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ

Categories General Short Stories
Share on Whatsapp