ਪਹਿਲ ਕਰਨ ਵਾਲੇ ਹੀ ਪ੍ਰਸਿੱਧ ਹੁੰਦੇ ਹਨ

ਐਡਮੰਡ ਹਿਲੇਰੀ, ਮਾਉੰਟ ਐਵਰੈਸਟ ‘ਤੇ ਪਹੁੰਚਣ ਵਾਲਾ ਪਹਿਲਾ ਮਨੁੱਖ ਸੀ। ਇਸ ਯਤਨ ਵਿਚ ਉਸਦੇ ਸਰੀਰ , ਮਨ , ਬੁੱਧੀ ਅਤੇ ਆਤਮਾ ਸਭਨਾ ਨੇ ਜਦੋਜਹਿਦ ਕੀਤੀ ਸੀ।ਮਨ , ਬੁੱਧੀ ਅਤੇ ਆਤਮਾ ਪਹਿਲਾ ਹੀ ਉਥੇ ਪਹੁੰਚੀਆਂ ਹੋਈਆਂ ਸਨ,ਹਰ ਵੇਲੇ ਉਹ ਸਿਖਰ ਵੱਲ ਵਧ ਰਿਹਾ ਹੁੰਦਾ ਸੀ।
ਨਾ ਰਸਤੇ ਦਾ ਪਤਾ ਸੀ, ਨਾ ਮੁਸ਼ਕਲਾਂ ਦਾ ਪਰ ਉਦੇਸ਼ ਦਾ ਸੋਝੀ ਸੀ।
ਹਿਲੇਰੀ ਦਾ ਸਿਖਰ ‘ਤੇ ਪਹੁੰਚਣਾ ਮਨੁੱਖੀ ਨਸਲ ਲਈ ਬੜੀ ਵੱਡੀ ਪੁਲਾਂਘ ਸੀ।
ਹੁਣ ਹਰ ਸਾਲ ਲਗਭਗ ਪੰਜ ਸੌ ਵਿਅਕਤੀ ਸਿਖਰ ‘ਤੇ ਅੱਪੜ ਜਾਂਦੇ ਹਨ ਪਰ ਪ੍ਰਸਿੱਧ ਪਹਿਲ ਕਰਨ ਵਾਲੇ ਹੀ ਹੁੰਦੇ ਹਨ। ਉਸਨੇ ਮਾਉੰਟ ਐਵਰੈਸਟ ‘ਤੇ ਪਹੁੰਚ ਕੇ , ਨੀਲ ਆਰਮਸਟਰਾਂਗ ਨੂੰ ਜਗਾ ਦਿੱਤਾ ਸੀ।

ਖਿੜਕੀਆਂ

ਨਰਿੰਦਰ ਸਿੰਘ ਕਪੂਰ

Share on Whatsapp