ਪਰਦਾ

ਸਿਰਦਾਰ ਕਪੂਰ ਸਿੰਘ ਨੂੰ ਕਿਸੇ ਨੇ ਸਵਾਲ ਪੁੱਛ ਲਿਆ – ਜੀ ਤੰਬੂ ਚ ਲਿਜਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸੱਚਮੁੱਚ ਕੱਟੇ ਸਨ ?
ਤਾਂ ਉਹਨਾ ਕਿਹਾ – ਗੁਰੂ ਕਲਗੀਧਰ ਪਿਤਾ ਨੇ ਸਾਡੇ ਤੋਂ ਜੀਵਨ ਭਰ ਨਾ ਕੁਝ ਲੁਕਾਇਆ ਨਾ ਛੁਪਾਇਆ । ਇਸ ਮੌਕੇ ਪਰਦਾ ਤਾਣ ਕੇ ਇਕ ਅਗੰਮੀ ਕਾਰਜ ਕੀਤਾ । ਖਾਲਸੇ ਨੂੰ ਜਨਮ ਦੇਣ ਵਕਤ ਉਸਨੇ ਤੁਹਾਡੇ ਤੋਂ ਪਰਦਾ ਕੀਤਾ ਸੀ । ਤੁਹਾਨੂੰ ਕੀ ਹੱਕ ਹੈ ਕਿ ਪਰਦਾ ਹਟਾਉ । ਖਬਰਦਾਰ ਜੇ ਕਿਸੇ ਨੇ ਅਜਿਹਾ ਸਵਾਲ ਕਦੀ ਕੀਤਾ । ਖਬਰਦਾਰ ਜੇ ਕਿਸੇ ਨੇ ਅੰਦਾਜੇ ਲਾ ਲਾ ਕੇ ਉੱਤਰ ਦੇਣ ਦੀ ਮੂਰਖਤਾ ਕੀਤੀ । ਕਈ ਸਾਲ ਦਸਮੇਸ਼ ਪਿਤਾ ਅਤੇ ਪੰਜ ਪਿਆਰੇ ਸਾਡੇ ਵਿਚਕਾਰ ਰਹੇ । ਉਨ੍ਹਾਂ ਨੇ ਕਦੀ ਕੋਈ ਗੱਲ ਇਸ ਮਹਾਨ ਘਟਨਾ ਬਾਰੇ ਨਹੀ ਕੀਤੀ । ਕਿਸੇ ਨੂੰ ਇਸ ਬਾਰੇ ਟਿੱਪਣੀ ਕਰਨ ਦਾ ਪਾਪ ਨਹੀ ਕਰਨਾ ਚਾਹੀਦਾ ।

ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦੀ ਲਿਖਤ “ਸਿਰਦਾਰ ਕਪੂਰ ਸਿੰਘ” ਵਿੱਚੋਂ ..!

  • ਪੁਸਤਕ: ਸਿਰਦਾਰ ਕਪੂਰ ਸਿੰਘ
Categories Short Stories Spirtual
Share on Whatsapp