ਧੀ

“ਇਹ ਕਹਾਣੀ ” ਬਡਰੁੱਖਾਂ” ਪਿੰਡ ਦੀ ਹੈ।
ਬਹੁਤ ਚਿਰ ਪਹਿਲਾਂ ਇਸ ਪਿੰਡ ਦੇ ਘਰ ਵਿੱਚ ਇੱਕ ” ਧੀ” ਦਾ ਜਨਮ ਹੁੰਦਾ ਹੈ। ਪੁਰਾਣੇ ਖਿਆਲਾ ਦਾ ਹੋਣ ਕਰਕੇ ਮਾਂ ਅਤੇ ਸ਼ਹਿਰ ਪੜ੍ਹਦੇ ਚਾਚੇ ਨੂੰ ਛੱਡਕੇ ਸਾਰੇ ਉਸ ਕੁੜੀ ਦੇ ਜਨਮ ਦੇ ਖਿਲਾਫ ਸਨ। ਇੱਥੋਂ ਤੱਕ ਕੇ ਕੁੜੀ ਦਾ ਬਾਪ ਵੀ ਉਸ ਨੂੰ ਨਹੀਂ ਸੀ ਅਪਣਾ ਰਿਹਾ। ਇਕ ਦਿਨ ਉਸਦੇ ਚਾਚੇ ਨੂੰ ਆਉਣ ਵਿੱਚ ਵਿੱਚ ਵਿੱਚ ਥੋੜ੍ਹੀ ਦੇਰ ਹੋ ਗਈ । ਇਸ ਗੱਲ ਦਾ ਫਾਇਦਾ ਚੱਕ ਕੇ ਕੁੜੀ ਦੀ ਦਾਦੀ ਅਤੇ ਬਾਪ ਨੇ ਉਸਨੂੰ ਮਾਂ ਦੀ ਗੋਦੀ ਵਿੱਚੋਂ ਖੋਹ ਲਿਆ ਅਤੇ ਉਸਨੂੰ ਮਾਰਨ ਲਈ ਚਲੇ ਗਏ। ਉਹਨਾਂ ਸਮਿਆਂ ਵਿੱਚ ਕੁੜੀਆਂ ਨੂੰ ਘੜੇ ਵਿੱਚ ਦੱਬ ਕੇ ਮਾਰਿਆ ਜਾਂਦਾ ਸੀ। ਦਾਦੀ ਨੇ ਉਸ ਨਿੱਕੀ ਜਹੀ ਜਾਨ ਨੂੰ ਘੜੇ ਵਿੱਚ ਪਾਇਆ ਤੇ ਉਸਦੇ ਹੱਥ ਵਿੱਚ ਗੁੜ ਦਾ ਟੁਕੜਾ ਤੇ ਰੂੰ ਦਾ ਫੰਬਾ ਫੜਾ ਕੇ ਕਿਹਾ ਕਿ ”ਗੁੜ ਖਾਂਈ , ਪੂਣੀ ਕੱਤੀ, ਆਪ ਨਾਂ ਆਈਂ , ਵੀਰ ਨੂੰ ਘੱਲੀ”,,ਫਿਰ ਉਸਨੇ ਘੜਾ ਬੰਦ ਕੀਤਾ ਤੇ ਬਦਨਾਮੀ ਦੇ ਡਰ ਤੋਂ ਘੜੇ ਨੂੰ ਵਿਹੜੇ ਵਿੱਚ ਹੀ ਦੱਬ ਦਿੱਤਾ ।
ਇੰਨੇ ਨੂੰ ਕੁੜੀ ਦਾ ਚਾਚਾ ਘਰ ਪਹੁੰਚ ਗਿਆ ਉਸਨੇ ਆਪਣੀ ਰੋਂਦੀ ਭਾਬੀ ਨੂੰ ਵੇਖ ਕੇ ਅੰਦਾਜ਼ਾ ਲਗਾ ਲਿਆ ਤੇ ਪੁੱਛਿਆ ਕਿ ਕੁੜੀ ਕਿੱਥੇ ਹੈ। ਕੁੜੀ ਦੇ ਬਾਪ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਉੱਥੇ ਦੱਬੀ ਹੈ ਜਾਹ ਬਚਾ ਲੈ ਜੇ ਬਚਾ ਸਕਦਾ। ਗਰਮੋ ਗਰਮੀ ਹੋਇਆ ਕੁੜੀ ਦਾ ਚਾਚਾ ਮਿੱਟੀ ਪੁੱਟਣ ਲੱਗਾ ਤੇ ਘੜਾ ਬਾਹਰ ਕੱਢ ਲਿਆ। ਉਸਨੇ ਵੇਖਿਆ ਕੁੜੀ ਅੰਗੁਠਾ ਚੁੰਗ ਰਹੀ ਸੀ ਤੇ ਉਸਦੇ ਸਾਹ ਚੱਲ ਰਹੇ ਸੀ। ਉਸਨੇ ਕੁੜੀ ਨੂੰ ਚੱਕ ਕੇ ਗਲ ਨਾਲ ਲਾਇਆ ਤੇ ਉਸਦੀ ਸਾਰੀ ਜਿੰਮੇਵਾਰੀ ਲੈ ਲੲੀ । ਉਸ ਕੁੜੀ ਦਾ ਨਾਂ # ਰਾਜ_ਕੌਰ ਰੱਖਿਆ ਗਿਆ ਤੇ ਉਸਨੂੰ ਪਾਲ ਪੋਸ ਕੇ ਉਸਦਾ ਵਿਆਹ ਕੀਤਾ ਗਿਆ । ਵਿਆਹ ਤੋਂ ਬਾਅਦ ਉਸ ਕੁੜੀ ਦੀ ਕੁੱਖੋਂ ਇੱਕ ਮੁੰਡੇ ਨੇ ਜਨਮ ਲਿਆ ਤੇ ਉਸਦਾ ਨਾਮ ਰਣਜੀਤ ਰੱਖਿਆ ਗਿਆ । ਬੜਾ ਹੋ ਕੇ ਉਸੀ ਰਣਜੀਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਗਿਆ । ਜੇ ਰਾਜ ਕੌਰ ਨਾ ਹੁੰਦੀ ਤਾਂ
ਮਹਾਂਰਾਜਾ ਰਣਜੀਤ ਸਿੰਘ ਨਾ ਹੁੰਦੇ ਤੇ ਜੇ ਰਣਜੀਤ ਸਿੰਘ ਨਾ ਹੁੰਦੇ ਤਾਂ ਅੱਜ ਪੰਜਾਬ ਆਜ਼ਾਦ ਨਾ ਹੁੰਦਾ ਤੇ ਅੱਜ ਅਸੀਂ ਆਜ਼ਾਦ ਨਾ ਹੁੰਦੇ ।।।
ਅੰਤ ‘ਚ ਬੱਸ ਇੱਕੋ ਗੱਲ ਕਹਾਂਗਾ ” ਕੁੱਖ ਚ ਧੀ ,, ਘੜੇ ਵਿੱਚ ਪਾਣੀ, , ਨਾਂ ਸਾਂਭੇ ਤਾਂ ਖਤਮ ਕਹਾਣੀ …!!

Likes:
Views:
47
Article Categories:
General

Leave a Reply