ਦ੍ਰਿੜ ਵਿਸ਼ਵਾਸ ਦਾ ਕਮਾਲ

ਮੇਰੀ ਇੱਕ ਵਾਕਫ਼ ਔਰਤ ਨੇ ਦੋ ਸਾਲ ਪਹਿਲਾ ਇਹ ਫੈਸਲਾ ਕੀਤਾ ਕਿ ਉਹ “ਮੋਬਾਈਲ ਹੋਮ” ਵੇਚਣ ਦੀ ਏਜੰਸੀ ਬਣਾਏਗੀ | ਉਸ ਨੂੰ ਕਈ ਲੋਕਾਂ ਨੇ ਇਹ ਸਲਾਹ ਦਿੱਤੀ ਕਿ ਉਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਓਂਕਿ ਉਹ ਇਸ ਤਰਾਂ ਨਹੀਂ ਕਰ ਪਾਏਗੀ|
ਉਸ ਔਰਤ ਕੋਲ ਪੂੰਜੀ ਦੇ ਨਾਂ ਤੇ ਸਿਰਫ ੩੦੦੦ (3000) ਡਾਲਰ ਸਨ ਤੇ ਉਸ ਨੂੰ ਦੱਸਿਆ ਗਿਆ ਕਿ ਇਸ ਕੰਮ ਨੂੰ ਸ਼ੁਰੂ ਕਰਨ ਲਈ ਕਈ ਗੁਣਾਂ ਵੱਧ ਪੂੰਜੀ ਦੀ ਲੋੜ ਹੋਵੇਗੀ|
ਉਸ ਨੂੰ ਸਮਝਾਇਆ ਗਿਆ ਕਿ, “ਇਸ ਵਿਚ ਮੁਕਾਬਲਾ ਬਹੁਤ ਹੈ, ਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਮੋਬਾਈਲ ਹੋਮ ਵੇਚਣ ਦਾ ਕੋਈ ਤਜਰਬਾ ਨਹੀਂ ਹੈ | ਤਹਾਨੂੰ ਬਿਜਨਸ ਚਲਾਉਣ ਦਾ ਵੀ ਕੋਈ ਅਨੁਭਵ ਨਹੀਂ ਹੈ |”
ਪਰ ਇਸ ਜਵਾਨ ਔਰਤ ਨੂੰ ਆਪਣੀ ਯੋਗਤਾ ਤੇ ਪੂਰਾ ਭਰੋਸਾ ਸੀ| ਉਸ ਨੂੰ ਭਰੋਸਾ ਸੀ ਕਿ ਉਹ ਸਫਲ ਹੋਵੇਗੀ | ਉਹ ਮੰਨਦੀ ਸੀ ਕਿ ਉਸ ਕੋਲ ਪੂੰਜੀ ਨਹੀਂ ਹੈ | ਬਿਜਨਸ ਵਿਚ ਸੱਚਮੁੱਚ ਸਖਤ ਮੁਕਾਬਲਾ ਸੀ ਅਤੇ ਉਸ ਕੋਲ ਅਨੁਭਵ ਦੀ ਵੀ ਘਾਟ ਸੀ|
‘ਪਰ’. ਉਸਨੇ ਕਿਹਾ, “ਮੈਨੂੰ ਇਹ ਸਪਸ਼ਟ ਦਿਖ ਰਿਹਾ ਹੈ ਕਿ ਮੋਬਾਈਲ ਇੰਡਸਟਰੀ ਬੜੀ ਤੇਜੀ ਨਾਲ ਫੈਲਦੀ ਜਾ ਰਹੀ ਹੈ| ਇਸ ਤੋਂ ਇਲਾਵਾ, ਮੈਂ ਆਪਣੇ ਬਿਜਨਸ ਵਿਚ ਹੋਣ ਵਾਲੇ ਮੁਕਾਬਲੇ ਦਾ ਅਧਿਐਨ ਕਰ ਲਿਆ ਹੈ | ਮੈਂ ਜਾਂਦੀ ਹਾਂ ਕਿ ਮੈਂ ਇਸ ਬਿਜਨਸ ਨੂੰ ਇਸ ਸ਼ਹਿਰ ਵਿਚ ਸਭ ਤੋਂ ਵਧੀਆ ਢੰਗ ਨਾਲ ਕਰ ਸਕਦੀ ਹਾਂ | ਮੈਂ ਜਾਂਦੀ ਹਾਂ ਕਿ ਮੇਰੇ ਕੋਲੋਂ ਥੋੜੀਆਂ-ਬਹੁਤੀਆਂ ਗ਼ਲਤੀਆਂ ਤਾ ਹੋਣਗੀਆਂ, ਪਰ ਮੈਂ ਸਿਖ਼ਰ ਤੇ ਬਹੁਤ ਤੇਜੀ ਨਾਲ ਪਹੁੰਚਣਾ ਚਾਹੁੰਦੀ ਹਾਂ|”
ਤੇ ਉਹ ਪੁੱਜ ਗਈ | ਉਸਨੂੰ ਪੂੰਜੀ ਜੁਟਾਉਣ ਵਿਚ ਕੋਈ ਖਾਸ ਸਮੱਸਿਆ ਨਹੀਂ ਆਈ | ਇਸ ਬਿਜਨਸ ਵਿਚ ਸਫਲ ਹੋਣ ਦੇ ਦ੍ਰਿੜ ਵਿਸ਼ਵਾਸ ਨੂੰ ਵੇਖ ਕੇ ਦੋ ਨਿਵੇਸ਼ਕਾਂ ਨੇ ਉਸਦੇ ਕਾਰੋਬਾਰ ਵਿਚ ਨਿਵੇਸ਼ ਕਰਨ ਦਾ ਖਤਰਾ ਲਿਆ ਤੇ ਦ੍ਰਿੜ ਨਿਸ਼ਚੇ ਦੇ ਸਹਾਰੇ ਉਸਨੇ “ਅਸੰਭਵ” ਨੂੰ ਸੰਭਵ ਕਰ ਵਿਖਾਇਆ – ਉਸਨੇ ਬਗੈਰ ਇੱਕ ਪੈਸਾ ਵੀ ਦਿੱਤੇ ਇੱਕ ਟ੍ਰੇਲਰ ਬਣਾਉਣ ਵਾਲੇ ਤੋਂ ਮਾਲ ਅਡਵਾਂਸ ਲੈ ਲਿਆ |
ਪਿਛਲੇ ਸਾਲ ਉਸਨੇ 1,000,000 ਡਾਲਰ ਤੋਂ ਵੱਧ ਕੀਮਤ ਦੇ ਟ੍ਰੇਲਰ ਵੇਚੇ |
‘ਅਗਲੇ ਸਾਲ’, ਉਸ ਦਾ ਕਹਿਣਾ ਹੈ, “ਮੈਨੂੰ ਆਸ ਹੈ ਕਿ ਮੈਂ 2,000,000 ਡਾਲਰ ਦਾ ਆਕੜਾ ਪਾਰ ਕਰ ਜਾਵਾਂਗੀ|”
ਵਿਸ਼ਵਾਸ , ਦ੍ਰਿੜ ਵਿਸ਼ਵਾਸ, ਦਿਮਾਗ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਢੰਗ, ਸਾਧਨ ਤੇ ਉਪਾਅ ਲੱਭੇ ਅਤੇ ਜੇਕਰ ਤਹਾਨੂੰ ਭਰੋਸਾ ਹੋ ਜਾਵੇ ਕਿ ਤੁਸੀਂ ਸਫਲ ਹੋ ਸਕਦੇ ਹੋ, ਤਾਂ ਇਸ ਨਾਲ ਦੂਜੇ ਵੀ ਤੁਹਾਡੇ ਤੇ ਭਰੋਸਾ ਕਰਨ ਲੱਗ ਪੈਂਦੇ ਹਨ|

 

ਪੁਸਤਕ : ਵੱਡੀ ਸੋਚ ਦਾ ਵੱਡਾ ਜਾਦੂ

ਡੇਵਿਡ ਜੇ. ਸ਼ਵਾਰਜ਼

Share on Whatsapp