ਕਿਸਮਤ ਵੱਡੀ ਜਾਂ ਮਿਹਨਤ

ਇਕ ਚਾਟ ਵਾਲਾ ਸੀ। ਜਦੋਂ ਵੀ ਚਾਟ ਖਾਨ ਜਾਓ ਇਸ ਤਰ੍ਹਾਂ ਲਗਦਾ ਜਿਵੇ ਸਾਡਾ ਹੀ ਰਸਤਾ ਦੇਖ ਰਿਹਾ ਹੋਵੇ। ਹਰ ਵਿਸ਼ੇ ਤੇ ਉਸ ਨਾਲ ਗੱਲ ਕਰਨ ਦਾ ਮਜ਼ਾ ਹੀ ਵੱਖਰਾ ਸੀ। ਕਈ ਵਾਰ ਤਾਂ ਉਸਦੀਆਂ ਗੱਲਾਂ ਹੀ ਨਾ ਮੁਕਣੀਆ ਤੇ ਉਸਨੂੰ ਕਹਿਣਾ ਪਿਆ ਕਰਨਾ ਕਿ ਭਰਾਵਾ ਜਲਦੀ ਚਾਟ ਲਾਦੇ ਲੇਟ ਹੋਗੇ।
ਇੱਕ ਦਿਨ ਅਚਾਨਕ ਕਰਮ ਅਤੇ ਕਿਸਮਤ ਤੇ ਗੱਲਬਾਤ ਹੋਣ ਲੱਗੀ।
ਮੈਂ ਸੋਚਿਆ ਚੱਲ ਅੱਜ ਇਸਦੀ ਫਿਲਾਸਫੀ ਦੇਖਦੇ ਆ। ਮੈਂ ਉਸਨੂੰ ਸਵਾਲ ਕੀਤਾ ਬੰਦਾ ਆਪਣੀ ਮਿਹਨਤ ਨਾਲ ਅੱਗੇ ਵਧਦਾ ਹੈ ਜ਼ਾ ਕਿਸਮਤ ਨਾਲ।
ਉਸਦਾ ਜਵਾਬ ਸੁਣਕੇ ਮੇਰੇ ਦਿਮਾਗ ਦੇ ਸਾਰੇ ਸ਼ੰਕੇ ਸਾਫ ਹੋ ਗਏ।

ਉਸਨੇ ਜਵਾਬ ਦਿੱਤਾ,” ਤੁਹਾਡਾ ਕਿਸੇ ਬੈਂਕ ਵਿਚ ਲਾਕਰ ਤਾਂ ਹੋਵੇਗਾ ਹੀ? ਉਸਦੀਆਂ ਚਾਬੀਆਂ ਹੀ ਇਸ ਸਵਾਲ ਦਾ ਜਵਾਬ ਹਨ।”

ਉਸਨੇ ਕਿਹਾ , ਹਰ ਲਾਕਰ ਦੀਆਂ ਦੋ ਚਾਬੀਆਂ ਹੁੰਦੀਆਂ ਹਨ। ਇਕ ਚਾਬੀ ਮੈਨੇਜਰ ਕੋਲ ਤੇ ਇਕ ਤੁਹਾਡੇ ਕੋਲ। ਤੁਹਾਡੇ ਕੋਲ ਜਿਹੜੀ ਚਾਬੀ ਹੈ ਉਹ ਮਿਹਨਤ ਵਾਲੀ ਅਤੇ ਮੈਨੇਜਰ ਕੋਲ ਕਿਸਮਤ ਵਾਲੀ। ਜਦੋਂ ਤੱਕ ਦੋਵੇਂ ਚਾਬੀਆਂ ਨਹੀਂ ਲਗਦੀਆਂ ਲਾਕਰ ਖੁਲ ਨਹੀਂ ਸਕਦਾ ।

ਆਪਾਂ ਕਰਮ ਕਰਨ ਵਾਲੇ ਇਨਸਾਨ ਹਾਂ ਤੇ ਮੈਨੇਜਰ ਰੱਬ ਹੈ। ਸਾਨੂੰ ਆਪਣੀ ਮਿਹਨਤ ਵਾਲੀ ਚਾਬੀ ਲਗਾਉਂਦੇ ਰਹਿਣਾ ਹੈ ਕਿਉਂਕਿ ਪਤਾ ਨਹੀਂ ਕਦੋਂ ਰੱਬ ਆਪਣੀ ਚਾਬੀ ਵੀ ਲਾ ਦਵੇ। ਕਿਤੇ ਇਹ ਨਾ ਹੋਵੇ ਕਿ ਪਰਮਾਤਮਾ ਆਪਣੀ ਕਿਸਮਤ ਵਾਲੀ ਚਾਬੀ ਲਾਈ ਜਾਵੇ ਪਰ ਅਸੀਂ ਅਵੇਸਲੇ ਹੋਕੇ ਬੈਠੇ ਰਹੀਏ ਤੇ ਲਾਕਰ ਖੁਲਣੋ ਰਹਿ ਜਾਵੇ।

ਸੋ ਸਾਨੂੰ ਆਪਣੀ ਮਿਹਨਤ ਹਮੇਸ਼ਾ ਜਾਰੀ ਰੱਖਣੀ ਚਾਹੀਦੀ ਹੈ ਤੇ ਕਦੇ ਕਿਸਮਤ ਸਹਾਰੇ ਨਹੀਂ ਬੈਠੇ ਰਹਿਣਾ ਚਾਹੀਦਾ।

ਸਰੋਤ: ਅਗਿਆਤ

Likes:
Views:
28
Article Categories:
Motivational

Leave a Reply