ਆਬ-ਏ-ਹਿਆਤ

ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ ਦੇਖ ਰਹੇ ਸੀ।

ਹਿੰਮਤ ਜੀ ਕਰਕੇ ਸਰਦਾਰ ਸ੍ਹਾਬ ਹੋਰਾਂ ਪੁੱਛ ਹੀ ਲਿਆ ਕੇ ਬਾਈ ਦੱਸ ਤਾਂ ਸਹੀ ਕਿ ਇਸ ਘੜੇ ਚ ਐਡਾ ਕੀ ਆ ਜੀਹਦੀ ਕਦਰ ਚ ਤੈਂ ਹੇਠਾਂ ਬੈਠਾਂ, ਜੇ ਸੱਜਣੋ ਸੱਚ ਜਾਣਿਓਂ ਓਹਦੇ ਸੁਣਾਉਂਦੇ ਤੇ ਮੇਰੇ ਸੁਣਦੇ ਦੀਆਂ ਅੱਖਾਂ ਭਿੱਜ ਗਈਆਂ ਕਿਉਂਕਿ ਜਿਸ ਭਾਵਨਾ ਨਾਲ ਓਹਨੇ ਜੁਆਬ ਦਿੱਤਾ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਓਹਦਾ ਜੁਆਬ ਸੀ “ਸਿੰਘ ਸ੍ਹਾਬ ਇਹਦੇ ਚ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਰੋਵਰ ਦਾ ਆਬ-ਏ-ਹਿਆਤ (ਅੰਮ੍ਰਿਤ) ਹੈ, ਕਿਉਂਕਿ ਸਭੇ ਆਸਾਂ ਮੁੱਕਣ ਤੋਂ ਬਾਅਦ ਇਹੀ ਇੱਕ ਦਰ ਹੈ ਜਿਸ ਨੇ ਮੇਰੇ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆ, ਇਹ ਆਬ-ਏ-ਹਿਆਤ ਮੈਂ ਤਾਂ ਨਾਲ ਲਿਜਾ ਰਿਹਾਂ ਘਰ ਕਿਉਂਕਿ ਇਸੇ ਚ ਇਸ਼ਨਾਨ ਕਰਨ ਨਾਲ ਓਹ ਠੀਕ ਹੋਇਆ”।

ਮੇਰੇ ਦਿਲ ਚੋ ਓਸ ਵਖਤ ਸਿਰਫ ਇਹੀ ਨਹੀਂ ਨਿਕਲਿਆ ਕਿ ਧੰਨੁ ਧੰਨੁ ਰਾਮਦਾਸ ਗੁਰੁ, ਬਲਕਿ ਇਹ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜਾਗਰੂਕ’ ਬਾਈਆਂ ਨੂੰ ਪਤਾ ਨੀ ਕਿਹੜਾ ਗਿਆਨ ਹੋ ਗਿਆ ਜੋ 400 ਸਾਲਾਂ ਦੇ ਕੁਰਬਾਨੀਅਾਂ ਤੇ.ਲਹੂ ਭਿੱਜੇ ਇਤਿਹਾਸ ਚ ਕਿਸੇ ਹੋਰ ਸਿੱਖ ਨੂੰ ਨਹੀਂ ਹੋਇਆ ।

ਸਰੋਤ : ਵਟਸਐਪ

Share on Whatsapp