ਆਤਮ ਸਨਮਾਨ ਤੇ ਆਤਮ ਵਿਸ਼ਵਾਸ਼

ਕੁੱਝ ਮਹੀਨੇ ਪਹਿਲਾਂ ਇੱਕ ਬਿਜਨਸ ਐਕਜ਼ੀਕਿਊਟਿਵ ਨੇ ਫੋਨ ਤੇ ਮੈਨੂੰ ਦੱਸਿਆ ਕਿ ਉਸਨੇ ਮੇਰੇ ਸੁਝਾਏ ਇੱਕ ਨੌਜਵਾਨ ਨੂੰ ਨੌਕਰੀ ਤੇ ਰੱਖ ਲਿਆ ਹੈ। ਮੇਰੇ ਦੋਸਤ ਨੇ ਕਿਹਾ ,” ਤੁਹਾਨੂੰ ਪਤਾ ਹੈ ਕਿ ਮੈਨੂੰ ਉਸਦੀ ਕਿਹੜੀ ਗੱਲ ਨੇ ਪ੍ਰਭਾਵਿਤ ਕੀਤਾ”। ਮੈਂ ਪੁੱਛਿਆ ਕਿਹੜੀ ਗੱਲ ਨੇ ਤਾਂ ਉਸਨੇ ਜਵਾਬ ਦਿੱਤਾ ,”ਮੈਨੂੰ ਉਸਦਾ ਆਤਮ ਵਿਸ਼ਵਾਸ਼ ਬਹੁਤ ਪਸੰਦ ਆਇਆ। ਜਿਆਦਾਤਰ ਉਮੀਦਵਾਰ ਤਾਂ ਕਮਰੇ ਵਿਚ ਵੜਦੇ ਸਮੇਂ ਡਰੇ ਤੇ ਸਹਿਮੇ ਹੋਏ ਸਨ। ਉਨ੍ਹਾਂ ਨੇ ਮੈਨੂੰ ਉਸੇ ਤਰਾਂ ਜਵਾਬ ਦਿੱਤੇ ਜੋ ਉਹਨਾਂ ਦੀ ਰਾਏ ਵਿਚ ਮੈਂ ਸੁਣਨਾ ਚਾਹੁੰਦਾ ਸੀ। ਇੱਕ ਤਰੀਕੇ ਤੋਂ ਜ਼ਿਆਦਾਤਰ ਉਮੀਦਵਾਰ ਭਿਖਾਰੀਆਂ ਵਾਂਗ ਵਿਉਹਾਰ ਕਰ ਰਹੇ ਸਨ- ਉਹਨਾਂ ਨੂੰ ਤੁਸੀਂ ਕੁੱਝ ਵੀ ਦੇ ਸਕਦੇ ਸੀ ਤੇ ਉਨ੍ਹਾਂ ਨੂੰ ਤੁਹਾਡੇ ਕੋਲੋਂ ਕਿਸੇ ਖ਼ਾਸ ਚੀਜ਼ ਦੀ ਆਸ ਵੀ ਨਹੀਂ ਸੀ।

ਪਰ ਤੁਹਾਡੇ ਸੁਝਾਏ ਨੌਜਵਾਨ ਦਾ ਵਿਉਹਾਰ ਸਭ ਤੋਂ ਵੱਖਰਾ ਸੀ। ਉਸਨੇ ਮੇਰੇ ਪ੍ਰਤੀ ਸਨਮਾਨ ਦਿਖਾਇਆ, ਪਰ ਇਸਦੇ ਨਾਲ ਨਾਲ ਮਹੱਤਵਪੂਰਨ ਇਹ ਸੀ ਕਿ ਉਸਨੇ ਆਪਣੇ ਪ੍ਰਤੀ ਵੀ ਸਨਮਾਨ ਦਿਖਾਇਆ। ਮੈਂ ਉਸਤੋਂ ਜਿੰਨੇ ਸਵਾਲ ਪੁੱਛੇ, ਉਸਨੇ ਵੀ ਮੇਰੇ ਤੋਂ ਤਕਰੀਬਨ ਉਨੇ ਹੀ ਸਵਾਲ ਪੁੱਛੇ। ਉਹ ਕੋਈ ਚੂਹਾ ਨਹੀਂ ਸੀ। ਉਹ ਅਸਲੀ ਮਰਦ ਹੈ ਤੇ ਮੈਂ ਉਸਦੇ ਆਤਮ ਵਿਸ਼ਵਾਸ਼ ਤੋਂ ਬਹੁਤ ਪ੍ਰਭਾਵਿਤ ਹੋਇਆ।”

ਸੋ ਲੋਕਾਂ ਨਾਲ ਵਿਉਹਾਰ ਕਰਦੇ ਸਮੇਂ ਇਹਨਾਂ ਦੋ ਗੱਲਾਂ ਦਾ ਧਿਆਨ ਰੱਖੋ: ਪਹਿਲੀ ਗੱਲ ਤਾਂ ਇਹ ਕਿ ਸਾਹਮਣੇ ਵਾਲਾ ਬੰਦਾ ਮਹੱਤਵਪੂਰਨ ਹੈ। ਹਰ ਬੰਦਾ ਮਹੱਤਵਪੂਰਨ ਹੁੰਦਾ ਹੈ। ਪਰ ਇਹ ਵੀ ਯਾਦ ਰੱਖੋ ਕਿ ਤੁਸੀਂ ਵੀ ਮਹੱਤਵਪੂਰਨ ਹੋ ਤਾਂ ਜਦ ਵੀ ਤੁਸੀਂ ਕਿਸੇ ਬੰਦੇ ਨੂੰ ਮਿਲੋ ਇਸ ਤਰਾਂ ਸੋਚੋ, ” ਅਸੀਂ ਦੋ ਮਹੱਤਵਪੂਰਨ ਲੋਕ ਮਿਲਕੇ ਕਿਸੇ ਆਪਸੀ ਮੁਨਾਫੇ ਜਾਂ ਰੁਚੀ ਦੇ ਵਿਸ਼ੇ ਤੇ ਚਰਚਾ ਕਰ ਰਹੇ ਹਾਂ।”

ਪੁਸਤਕ- ਵੱਡੀ ਸੋਚ ਦਾ ਵੱਡਾ ਜਾਦੂ
ਡੇਵਿਡ ਜੇ. ਸ਼ਵਾਰਜ਼

Likes:
Views:
15
Article Categories:
General Motivational

Leave a Reply