Punjabi Stories


Spiritual and Inspirational Punjabi Stories

ਅੱਜ ਦਾ ਵਿਚਾਰ

ਸਭ ਤੋਂ ਵੱਡੀ ਕਮੀ ਹੈ – ਆਤਮ ਵਿਸ਼ਵਾਸ਼ ਦੀ ਕਮੀ ।

ਚਰੀ ਦਾ ਟੋਕਾ

ਹੁਣ ਤਾਂ 25 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੀ ਕਾਟੀ ਨੂੰ ਮਿਲਿਆਂ , ਉਦੋਂ ਕਾਟੀ ਸਾਡੇ ਘਰ ਮੇਰੀ ਮਾਤਾ ਨਾਲ ਘਰ ਦੇ ਕੰਮਾਂ ਚ ਹੱਥ ਵਟਾਉਣ ਆ ਜਾਇਆ ਕਰਦੀ ਸੀ ! ਮੈਂ ਅੱਠਵੀਂ ਚ ਪੜਦਾ੍ ਸੀ ਤੇ ਕਾਟੀ 10ਵੀਂ ਕਰਕੇ ਹਟਗੀ ਸੀ ਮੈਥੋਂ 2ਕੁ ਸਾਲ ਵੱਡੀ ਸੀ ,ਸਾਡੀ ਗੁਆਂਢਣ ਤੇਜੋ ਚਾਚੀ ਕਾਟੀ ਦੀ ਭੂਆ ਲਗਦੀ ਸੀ, ਛੋਟੀ ਹੁੰਦੀ ਤੋਂ…


ਕਿੰਨਰ

“ਵੀਰੇ ਤੁਸੀ ਮੈਨੂੰ ਕਿਸੇ ਦੂਸਰੀ ਸੀਟ ’ਤੇ ਬਿਠਾ ਦਿਉਗੇ ਪਲੀਜ਼” ਆਪਣੇ ਸੀਟ ਉਤੇ ਨਾਲ ਬੈਠੇ ਹਿਜੜੇ ਨੂੰ ਦੇਖਦਿਆਂ ਝਿਜਕਦਿਆਂ ਹੋਇਆਂ ਮਾਨਸੀ ਨੇ ਬੱਸ ਦੇ ਕੰਡਕਟਰ ਨੂੰ ਕਿਹਾ। ਪਰ ਬੱਸ ਵਿਚ ਕੋਈ ਵੀ ਸੀਟ ਖਾਲੀ ਨਾ ਹੋਣ ਕਾਰਣ ਉਹ ਖੜੀ ਹੋ ਗਈ। ਪਲਕ ਝਪਕਦਿਆਂ ਹੀ ਖਾਲੀ ਸੀਟ ਉਤੇ ਕੋਈ ਹੋਰ ਸਵਾਰੀ ਬੈਠ ਗਈ।   ਬੱਸ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ ਹੁੰਦੀਆਂ…


ਗਾਂਧੀ ਤੇ ਸਿੱਖ

ਗਾਂਧੀ ਸਿੱਖ ਕੌਮਪ੍ਰਸਤੀ ਨੂੰ ਮੁਸਲਿਮ ਰਾਸ਼ਟਰਵਾਦ ਨਾਲੋਂ  ਵੀ ਕੀਤੇ ਵੱਧ  ਨਫਰਤ ਦੀ ਨਿਗ੍ਹਾ ਨਾਲ ਦੇਖਦਾ ਸੀ | ਭਾਰਤੀ ਮੁਸਲਿਮ ਭਾਈਚਾਰੇ ਨੂੰ ਸਰਬਸਾਂਝੀ  ਭਾਰਤੀ ਪਛਾਣ ਅੰਦਰ ਜਜਬ ਕਰ ਲੈਣ ਦੀ ਪੁਰਜ਼ੋਰ ਇੱਛਾ ਤੇ ਰੁਚੀ ਪ੍ਰਗਟਾਉਣ ਦੇ ਬਾਵਜੂਦ , ਉਹ  ਇਸਲਾਮ ਨੂੰ ਘਟੋ-ਘਾਟ,ਹਿੰਦੂ ਧਰਮ ਨਾਲੋਂ ਵੱਖਰੇ ਧਰਮ ਦਾ ਦਰਜਾ ਜਰੂਰ. ਦਿੰਦਾ ਸੀ , ਪਰੰਤੂ ਸਿੱਖ ਧਰਮ ਨੂੰ ਉਹ ਇਹ ਰਿਆਇਤਾਂ ਦੇਣ ਲਈ…


ਬਾਪੂ ਜੀ ਦੀ ਡਿਸਪੈਂਸਰੀ

ਛੇ ਵਜੇ ਤੋਂ ਪਹਿਲਾਂ ਤੁਰਜੀਂ। ਨੇਰਾ੍ ਹੋਏ ਤੋਂ ਬਾਅਦ ਮਰਿਆ ਬੰਦਾ ਮੜੀ੍ਆਂ ਨੀ ਛਡਦਾ ਹੁੰਦਾ। ਸਾਰੇ ਰਾਹ ਕਿਸੇ ਨਾਲ੍ ਗੱਲ ਨਾਂ ਕਰੀਂ ਨਹੀਂ ਤਾਂ ਪਿਉ ਵੀ ਗੱਲਾਂ ਦਾ ਹੁੰਘਾਰਾ ਭਰਨ ਲੱਗ ਜੂ।ਫੁੱਲਾਂ ਵਾਲੀ ਥੈਲੀ ਗਲ੍ ਚ ਪਾ ਕੇ ਰੱਖੀਂ ਰਾਹ ਚ ਕਿਤੇ ਬੈਠੀਂ ਨਾਂ ਕਿਤੇ ਝਪਕੀ ਵੀ ਨਾਂ ਲਈਂਂ।ਅਜਿਹਾ ਕੀਤਿਆਂ ਬਾਪੂ ਨੇ ਵੀ ਸੌਂ ਜਾਣੈਂ।ਫੇਰ ਅੱਖ ਖੁਲਿਆਂ ਉਹਦੇ ਕੋਲੋਂ ਸੁਰਗ…


ਹੁਣ ਕੋਈ ਸੂਝਵਾਨ ਅਤੇ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਵਾਏਗਾ

ਭਾਰਤ ਦੀ ਸੁਸ਼ਮਿਤਾ ਸੈਨ ਨੇ ਵਿਸ਼ਵ - ਸੁੰਦਰੀ  ਚੁਣੇ ਜਾਣ ਉਪਰੰਤ ਕਵਾਰੀ ਹੁੰਦੀਆਂ ਹੀ,ਚੌਵੀ ਸਾਲ ਦੀ ਉਮਰ ਵਿਚ , ਇਕ ਲੜਕੀ ਗੋਦ ਲੈ ਲਈ ਸੀ | ਸਹੇਲੀਆਂ ਨੇ ਰੋਕਿਆ ਸੀ,ਰਿਸ਼ਤੇਦਾਰਾਂ ਨੇ ਮਨ੍ਹਾ ਕਰਦਿਆਂ ਕਿਹਾ ਸੀ, ਪਾਗਲ  ਹੋ  ਗਈ ਹੈ ? ਜਾਣੂਆਂ ਨੇ ਸੁਚੇਤ ਕੀਤਾ : ਇਵੇ ਤੇਰਾ ਵਿਆਹ ਨਹੀਂ ਹੋਵੇਗਾ , ਕੌਣ ਵਿਆਹ ਕਰੇਗਾ ਤੇਰੇ ਨਾਲ ? ਜੱਜ ਨੇ ਲੜਕੀ…


ਜਪਾਨ ਵਿਚ ਵਪਾਰ ਲਈ ਆਏ ਪੁਰਤਗਾਲੀ

ਪੁਰਤਗਾਲੀ , ਜਪਾਨ ਵਿਚ ਵਪਾਰ ਲਈ ਆਏ ਸਨ | ਵਪਾਰ ਵਿਚ ਪੁਰਤਗਾਲੀਆਂ ਦਾ ਏਕਾਧਿਕਾਰ ਸੀ ਪਰ ਪੁਰਤਗਾਲੀ ਪਦਾਰੀ , ਜਾਪਾਨੀਆਂ ਦਾ ਧਰਮ ਬਦਲਣ ਲਗ ਪਏ ਸਨ , ਜਿਸ ਕਾਰਨ ਜਾਪਾਨੀ ਹਕੂਮਤ ਪਰੇਸ਼ਾਨ ਸੀ ਪਰ ਹਾਕਮ ਕੁਝ ਠੋਸ ਕਾਰਵਾਈ ਕਾਰਨ ਦੀ ਹਾਲਤ ਵਿਚ ਨਹੀਂ ਸਨ | ਕੁਝ ਚਿਰ ਮਗਰੋਂ ਡਿਚ ਆਏ, ਜਾਪਾਨੀ ਬਾਦਸ਼ਾਹੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਡੱਚ ਕੇਵਲ ਵਪਾਰ…


ਕਰ ਭਲਾ ਹੋ ਭਲਾ

ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ | ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ ਰਿਹਾ ਸੀ,ਜਿਸ ਨਾਲ ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਮਾਰੇ ਜਾਣੇ ਸਨ | ਤੂਫ਼ਾਨ ਕੁਝ ਮਿੰਟਾਂ ਦੀ ਦੂਰੀ ਤੇ ਸੀ…


ਸਿਰਦਾਰ ਨਲਵੇ ਦੇ ਕਿਰਦਾਰ ਦੀ ਇਕ ਹੋਰ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)

ਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ(ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ ।ੲਿਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ । ਜਾਮ ਪਿੰਡ (ਜਿਸ ਦੇ ਨਾਮ ਦੇ ਕਿਲ੍ਹਾਂ ਜਮਰੌਦ ਦਾ ਨਾਮ ਪਿਆ ਸੀ)ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁਛਿਆ ਕਿ ਤੁਸੀ ਪਠਾਣਾਂ ਦੇ ਦੇਸ਼…