Punjabi Stories


Spiritual and Inspirational Punjabi Stories

ਪਰਾਇਆ ਹੱਕ

ਜੀ ਸੁਣਦੇ ਓ,ਆਹ ਬਾਪੂ ਜੀ ਦੀ ਦਵਾਈ ਮੁੱਕੀ ਪਈ ਆ,ਲੈ ਕੇ ਆਇਓ,ਪਰਚੀ ਫੜ੍ਹਾਉਦਿਆ ਸੁੱਖੀ ਨੇ ਆਪਣੇ ਘਰਵਾਲੇ ਜੀਤੇ ਨੂੰ ਕਿਹਾ।''ਸੁੱਖੀ ਅੱਜ ਦਿਹਾੜੀ ਘੱਟ ਹੋਈ ਸੀ,ਕੱਲਾ ਆਟਾ ਈ ਪੂਰਾ ਹੋਇਆ, ਕੱਲ੍ਹ ਲੈ ਆਊਗਾ ,ਜੀਤਾ ਨਿਰਾਸ਼ ਹੋ ਕੇ ਬੋਲਿਆ।ਚੱਲ੍ਹ ਠੀਕ ਆ ,ਆਖ ਸੁੱਖੀ ਅੰਦਰ ਗਈ ਤੇ ਕਾਫੀ ਦੇਰ ਸੋਚਣ ਪਿੱਛੋਂ ਮੰਜੇ ਤੇ ਪਏ ਜੀਤੇ ਨੂੰ ਆਖਣ ਲੱਗੀ, ਸੁਣੋ ਜੀ ਆਪਣੇ ਪਿੰਦਰ ਦੇ…


ਰਿਸ਼ਤੇ ਦਾ ਸੌਦਾ

'ਜਿੰਦੂ' ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ ,ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ ,ਉਹ ਵੀ ਪੁੱਛ ਲੈਣਾ ਸੀ।ਅਖੇ…


ਰਾਜ ਦਾ ਮੁੱਲ

ਜਦ ਸਿਕੰਦਰ ਭਾਰਤ ਆਇਆ ਤਦ ਉਸਦੀ ਮੁਲਾਕਾਤ ਇਕ ਫਕੀਰ ਨਾਲ ਹੋਈ। ਸਿਕੰਦਰ ਨੂੰ ਦੇਖ ਕੇ ਫਕੀਰ ਹੱਸਣ ਲੱਗਾ। ਇਸ ''ਤੇ ਸਿਕੰਦਰ ਨੇ ਸੋਚਿਆ ਕਿ ਇਹ ਤਾਂ ਮੇਰਾ ਅਪਮਾਨ ਹੈ ਅਤੇ ਫਕੀਰ ਨੂੰ ਕਿਹਾ, ''''ਜਾਂ ਤਾਂ ਤੁਸੀਂ ਮੈਨੂੰ ਜਾਣਦੇ ਨਹੀਂ ਹੋ ਜਾਂ ਫਿਰ ਤੁਹਾਡੀ ਮੌਤ ਆਈ ਹੈ, ਜਾਣਦੇ ਨਹੀਂ ਮੈਂ ਸਿਕੰਦਰ ਮਹਾਨ ਹਾਂ।'''' ਇਸ ''ਤੇ ਫਕੀਰ ਹੋਰ ਵੀ ਜ਼ੋਰ-ਜ਼ੋਰ ਨਾਲ ਹੱਸਣ…


ਗਲਤੀ ਜੋ ਅਸੀਂ ਰੋਜ ਕਰਦੇ ਹਾਂ

ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ। ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ…


ਅਮੀਰ ਕੌਣ

6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ ! ਸਰ ਬੱਚੇ ਲਈ ਦੁੱਧ ਮਿਲੇਗਾ? ਮੈਨੇਜਰ ਹਾਜੀ ...100 ਰੁਪਏ ਦਾ ਮਿਲੇਗਾ । ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ…


ਮੈਂ ਨਾਸਤਿਕ ਹਾਂ

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ .."ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ" ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ !  ਬਟੂਆ ਦੇਖਿਆ ...ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ .."ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ…


ਆਲ੍ਹਣਾ

ਮੀਂਹ ਚ ਇਕ ਘਟਨਾ ਵਾਪਰੀ...! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ...! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ...! ਚਿੜਾ : "ਸਵੇਰੇ ਦੇਖਦੇ ਆਂ" ਚਿੜੀ : ਹਾਂ ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ...! ਸਵੇਰੇ…


ਆਬ-ਏ-ਹਿਆਤ

ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ ਦੇਖ ਰਹੇ ਸੀ। ਹਿੰਮਤ ਜੀ ਕਰਕੇ ਸਰਦਾਰ ਸ੍ਹਾਬ ਹੋਰਾਂ ਪੁੱਛ ਹੀ ਲਿਆ ਕੇ ਬਾਈ ਦੱਸ ਤਾਂ ਸਹੀ ਕਿ ਇਸ ਘੜੇ…