← Back to Home

ਅਗਿਆਨਤਾ

Posted by Jasmeet Kaur on September 15, 2017

ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ’’, ਐਹ ਤੁਪਕੇ ਨੇ ਮਾਰੀ।’’ ਐਨੇ ਚਿਰ ਨੂੰ ਇਕ ਸ਼ੇਰ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ। ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ ਸੋਚਣ ਲੱਗਾ ਕਿ ਇਹ ਬੁਢੜੀ ਨਾ ਸੱਪ ਤੋਂ ਡਰਦੀ ਐ ਤੇ ਨਾ ਮੈਥੋਂ, ਪਰ ਤੁਪਕੇ ਤੋਂ ਡਰੀ ਐ, ਇਹ ਤੁਪਕਾ ਕੀ ਚੀਜ਼ ਹੋਈ?
ਇਹ ਤਾਂ ਮੈਥੋਂ ਤੇ ਸੱਪ ਤੋਂ ਵੀ ਵੱਡ ਹੋਊ।’’ ਅਜੇ ਸ਼ੇਰ ਇੰਨਾ ਸੋਚਾਂ ’ਚ ਹੀ ਸੀ ਕਿ ਇਕ ਘੁਮਿਆਰ ਆ ਗਿਆ ਜੀਹਦਾ ਗਧਾ ਗੁਆਚਿਆ ਹੋਇਆ ਸੀ। ਜਦ ਬਿਜਲੀ ਦੀ ਲਿਸ਼ਕ ਸ਼ੇਰ ’ਤੇ ਪਈ ਤਾਂ ਉਹਨੇ ਸੋਚਿਆ ਕਿ ਉਸ ਦਾ ਗਧਾ ਹੀ ਖੜ੍ਹੈ। ਘੁਮਿਆਰ ਛਾਲ ਮਾਰ ਉਹਦੀ ਪਿੱਠ ’ਤੇ ਚੜ੍ਹ ਗਿਆ। ਦੋ-ਤਿੰਨ ਡੰਡੇ ਜ਼ੋਰ-ਜ਼ੋਰ ਦੀ ਜੜਤੇ। ਸ਼ੇਰ ਦੇ ਤਾਂ ਭਾਅ ਦੀ ਬਣਗੀ ਕਿ ਇਹ ਤਾਂ ਤੁਪਕਾ ਆ ਗਿਆ। ਅਚਾਨਕ ਜਦੋ ਸੂਰਜ ਦੀ ਲੋਹ ਫੁੱਟੀ ,ਮਾੜਾ ਮਾੜਾ ਸਵੇਰ ਹੋਇਆ ,ਤਾਂ ਘੁਮਿਆਰ ਨੂੰ ਪਤਾ ਲੱਗਾ ਕਿ ਮੈਤਾਂ ਸ਼ੇਰ ਨੂੰ ਗਧਾ ਸਮਝ ਕੈ ਕੁਟਾਪਾ ਚਾੜ ਦਿਤਾl ਉਦੋ ਪੈਰਾਂ ਥੱਲੋ ਜਮੀਨ ਨਿਕਲ ਗਈ ,ਮਸਾਂ ਇਕ ਲੰਮਕਦੇ ਰੁਖ ਦੀ ਟਾਹਣੀ ਨੂੰ ਫੜਕੇ ਜਾਨ ਬਚਾਈ l ਅਤੇ ਦਵਾਦਵ ਘਰ ਜਾ ਵੜਿਆ ਘਰੇ ਪੁੱਜ ਕੇ ਘੁਮਿਆਰ ਤਾਂ ਘਰਵਾਲੀ ਨੂੰ ਆਂਹਦਾ ,, ‘‘ਸ਼ੁਕਰ ਐ, ਅੱਜ ਤਾਂ ਮੈਂ ਬਚਕੇ ਆ ਗਿਆ, ਮੈਂਤਾਂ ਰਾਤ ਸ਼ੇਰ ਨੂੰ ਗਧਾ ਸਮਝ ਕੇ ਕੁੱਟਦਾ ਰਿਹਾਂ ।’’ ਉਧਰੋਂ ਸ਼ੇਰ ਆਪਣੇ ਘੁਰਨੇ ਵਿੱਚ ਪੁੱਜ ਸ਼ੇਰਨੀ ਨੂੰ ਕਹਿ ਰਿਹਾ ਸੀ, ‘‘ਸ਼ੁਕਰ ਐ, ਬਚ ਕੇ ਆ ਗਿਆ ਰਾਤ ਤਾਂ ਮੈਂ ਤੁਪਕੇ ਦੇ ਡਿੱਕੇ ਚੜ੍ਹ ਗਿਆ ਸੀ
ਬਸ ਏਵੇਂ ਅਗਿਨਾਤਾ ਦੇ ਹਨੇਰੇ ਕਰਕੇ ਸਾਡੇ ਸ਼ੇਰਾਂ ਵਰਗਿਆ ਪੰਜਾਬੀਆਂ ਨੂੰ ਉਦੋ ਤੱਕ ਛਿਤਰ ਪੈਂਦੇ ਰਹਿਣਗੇ ,
,ਸਾਡੇ ਮੋਢਿਆ ਉੱਤੇ ਹੁਕਮਰਾਨ,ਸਾਧ ਬਾਬੇ , ਬੈਠੇ ਸਾਡਾ ਕੁਟਾਪਾ ਉਦੋ ਤੱਕ ਚਾੜਦੇ ਰਹਿਣਗੇ ,
ਜਦੋ ਤੱਕ ਅਸੀਂ ਕਿਸੇ ਚਾਚੇ ਤਾਏ ਰਿਸ਼ੇਤਦਾਰਾਂ,ਆਂਢੀਆਂ ਗੁਆਂਢੀਆਂ ਦੇ ਕਹਿਣ ਸੁਣਨ ਨਾਲੋ ,ਖੁਦ ਚੰਗੀਆਂ ਕਿਤਾਬਾ ਘਰ ਵਿਚ ਲਿਆਕੇ ਖੁਦ ਪੜਕੇ, ਦਿਮਾਗ ਦੀ ਬੁਧ ਵਿਚ ਚਾਨਣਾ ਨਹੀ ਕਰਦੇ l
ਸਿਆਣੇ ਆਂਹਦੇ ਹੁੰਦੇ ਬੀ ,,ਹਨੇਰੇ ਨੂੰ ਗਾਲਾ ਕਢਣ ਨਾਲੋ ਚੰਗਾ ਤੂਹੀਂ ਦੋ ਦਮੜੇ ਦੀ ਮੋਮਬੱਤੀ ਲਿਆ ਕੈ ਘਰ ਵਿਚ ਜਗਾ ਦਿਊ ,ਆਪਨੇ ਆਪ ਹਨੇਰਾ ਖਤਮ ਹੋ ਜਾਵੇਗਾ।
ਆਪਨੇ ਘਰਾਂ ਅੰਦਰ ਗਿਆਂਨ ਦੀਆ ਵਿਚਾਰਾਂ ਦਾ ਚਾਨਣਾ ਕਰੋ ,ਆਪਣੇ ਆਪ ਇਹ ਅਗਿਆਨਤਾ ਦਾ ਹਨੇਰਾ ਦੂਰ ।

ਸਰੋਤ: ਵਾਟਸਐਪ